ਬਾਊਂਸਰ ਦੇ ਕਾਤਲਾਂ ’ਚ ਸ਼ਾਮਲ ‘ਆਲੂ’ ਵੀ ਪਿਸਟਲ ਸਮੇਤ ਫੜ੍ਹਿਆ
ਬਾਊਂਸਰ ਦੇ ਕਾਤਲਾਂ ’ਚ ਸ਼ਾਮਿਲ ‘ਆਲੂ’ ਵੀ ਪਿਸਟਲ ਸਮੇਤ ਫੜ੍ਹਿਆ
Publish Date: Mon, 12 Jan 2026 08:37 PM (IST)
Updated Date: Tue, 13 Jan 2026 04:15 AM (IST)

-ਬਾਊਂਸਰ ਕਤਲ ਵਿਚ ਹੁਣ ਤਕ 11 ਗ੍ਰਿਫ਼ਤਾਰੀਆਂ -ਪਿੰਡ ਮਾਣੂੰਕੇ ਵਿਖੇ 5 ਜਨਵਰੀ ਨੂੰ ਗੋਲੀ ਮਾਰ ਕੇ ਕਤਲ ਕੀਤਾ ਸੀ ਬਾਊਂਸਰ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਦੇ ਪਿੰਡ ਮਾਣੂੰਕੇ ਵਿਖੇ ਬੀਤੀ 5 ਜਨਵਰੀ ਨੂੰ ਗੋਲੀ ਮਾਰ ਕੇ ਬਾਊਂਸਰ ਨੂੰ ਗੋਲੀ ਮਾਰਨ ਦੇ ਮਾਮਲੇ ’ਚ ਥਾਣਾ ਹਠੂਰ ਦੀ ਪੁਲਿਸ ਨੇ ਅੱਜ ਇੱਕ ਹੋਰ ਮੁੱਖ ਮੁਜ਼ਰਮ ‘ਆਲੂ’ ਨੂੰ ਗ੍ਰਿਫ਼ਤਾਰ ਕਰ ਲਿਆ। ‘ਆਲੂ’ ਕਤਲ ਕਰਨ ਵਾਲਿਆਂ ’ਚ ਸ਼ਾਮਿਲ ਸੀ ਪਰ ਦਰਜ ਮੁਕੱਦਮੇ ਵਿਚ ਇਸ ਦਾ ਨਾਂ ਸ਼ਾਮਲ ਨਹੀਂ ਸੀ। ਕੇਸ ਦੀ ਜਾਂਚ ਦੌਰਾਨ ਇਸ ਦੀ ਸ਼ਮੂਲੀਅਤ ਸਾਹਮਣੇ ਆਉਣ ਤੇ ਹਠੂਰ ਪੁਲਿਸ ਨੇ ਗ੍ਰਿਫ਼ਤਾਰ ਕਰ ਕੇ ਵਾਰਦਾਤ ਸਮੇਂ ਵਰਤਿਆ ਪਿਸਟਲ ਤੇ ਮੋਟਰਸਾਈਕਲ ਵੀ ਬਰਾਮਦ ਕੀਤਾ। ਇਸ ਸਬੰਧੀ ਡੀਐੱਸਪੀ ਰਾਏਕੋਟ ਹਰਜਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਹਠੂਰ ਦੇ ਮੁਖੀ ਇੰਸਪੈਕਟਰ ਕੁਲਦੀਪ ਕੁਮਾਰ ਦੀ ਅਗਵਾਈ ਹੇਠ ਇੱਥੇ ਬਾਊਂਸਰ ਗਗਨਦੀਪ ਸਿੰਘ ਉਰਫ ਗਗਨਾ ਦੇ ਕਤਲ ’ਚ ਮਨਵੀਰ ਸਿੰਘ ਉਰਫ ਆਲੂ ਪੁੱਤਰ ਕੁਲਦੀਪ ਸਿੰਘ ਵਾਸੀ ਰਸੂਲਪੁਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਆਲੂ ਵਾਰਦਾਤ ਵਾਲੇ ਦਿਨ ਹੋਰਾਂ ਮੁਜਰਮਾਂ ਦੇ ਨਾਲ ਬੁਲੇਟ ਮੋਟਰਸਾਈਕਲ ’ਤੇ ਸ਼ਾਮਲ ਸੀ। ਇਸ ਤੋਂ ਇੱਕ 32 ਬੋਰ ਪਿਸਟਲ ਵੀ ਬਰਾਮਦ ਕੀਤਾ ਗਿਆ। ਬਾਕਸ 5 ਮੁਜਰਮਾਂ ਨੂੰ ਭੇਜਿਆ ਜੇਲ, ਆਲੂ ਰਿਮਾਂਡ ’ਤੇ ਹਠੂਰ ਪੁਲਿਸ ਵੱਲੋਂ ਬਾਊਂਸਰ ਗਗਨਦੀਪ ਸਿੰਘ ਦੇ ਕਤਲ ’ਚ ਪਿਛਲੇ ਦਿਨੀਂ ਗ੍ਰਿਫ਼ਤਾਰ ਕੀਤੇ ਗੁਰਮੀਤ ਸਿੰਘ ਉਰਫ ਘਾਰੂ ਪੁੱਤਰ ਰੱਤਾ ਸਿੰਘ, ਜਸਪਾਲ ਸਿੰਘ ਉਰਫ ਹੰਸਾ ਪੁੱਤਰ ਤਰਸੇਮ ਸਿੰਘ ਵਾਸੀਆਨ ਮਾਣੂੰਕੇ, ਚਰਨਜੀਤ ਸਿੰਘ ਉਰਫ ਪੱਪਾ ਪੁੱਤਰ ਪ੍ਰੀਤਮ ਸਿੰਘ ਵਾਸੀ ਬੱਧਣੀ ਕਲਾਂ, ਕੁਲਦੀਪ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਰਸੂਲਪੁਰ ਤੇ ਗੁਰਮੀਤ ਸਿੰਘ ਵਾਸੀ ਮਾਣੂੰਕੇ ਦਾ ਪੁਲਿਸ ਰਿਮਾਂਡ ਖ਼ਤਮ ਹੋਣ ’ਤੇ ਅੱਜ ਪੰਜਾਂ ਨੂੰ ਮੁੜ ਅਦਾਲਤ ਪੇਸ਼ ਕੀਤਾ ਗਿਆ, ਜਿਸ ’ਤੇ ਅਦਾਲਤ ਨੇ ਪੰਜਾਂ ਨੂੰ 14 ਦਿਨ ਲਈ ਜੁਡੀਸ਼ੀਅਲ ਰਿਮਾਂਡ ’ਤੇ ਲੁਧਿਆਣਾ ਜ਼ੇਲ੍ਹ ਭੇਜਣ ਦਾ ਹੁਕਮ ਸੁਣਾਇਆ, ਜਦਕਿ ਬੀਤੀ ਕੱਲ੍ਹ ਗ੍ਰਿਫ਼ਤਾਰ ਕੀਤੇ ਆਲੂ ਦਾ ਪੁਲਿਸ ਨੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ। ਬਾਕਸ-- ਕੀ ਹੈ ਮਾਮਲਾ ਬੀਤੀ 5 ਜਨਵਰੀ ਨੂੰ ਪਿੰਡ ਮਾਣੂੰਕੇ ਦਾ ਸਾਬਕਾ ਕਬੱਡੀ ਖਿਡਾਰੀ ਅਤੇ ਬਾਊਂਸਰ ਗਗਨਦੀਪ ਸਿੰਘ ਆਪਣੇ ਖਿਡਾਰੀ ਸਾਥੀ ਏਕਮ ਸਿੰਘ ਨਾਲ ਗਰਾਊਂਡ ਵੱਲ ਜਾ ਰਿਹਾ ਸੀ। ਇਸ ਦੌਰਾਨ ਉਨ੍ਹਾਂ ਦੇ ਵਿਰੋਧੀ ਗੁੱਟ ਨੇ ਫਾਇਰਿੰਗ ਕਰ ਦਿੱਤੀ। ਜਿਸ ਵਿਚ ਇੱਕ ਗੋਲੀ ਗਗਨਦੀਪ ਸਿੰਘ ਨੂੰ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਇਸ ਮਾਮਲੇ ਵਿਚ 5 ਜਨਵਰੀ ਨੂੰ ਥਾਣਾ ਹਠੂਰ ਵਿਖੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ’ਤੇ ਗੁਰਸੇਵਕ ਸਿੰਘ ਉਰਫ ਮੋਟਾ, ਗੁਰਮੀਤ ਸਿੰਘ ਉਰਫ ਘਾਰੂ ਪੁੱਤਰ ਰੱਤਾ ਸਿੰਘ, ਪ੍ਰਦੀਪ ਦਾਸ, ਜਸਪਾਲ ਸਿੰਘ ਹੰਸਾ ਵਾਸੀਆਨ ਮਾਣੂੰਕੇ ਤੇ ਗੁਰਦੀਪ ਸਿੰਘ ਵਾਸੀ ਬੱਧਣੀ ਕਲਾਂ ਸਮੇਤ ਅਣਪਛਾਤਿਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਸੀ। ਬਾਕਸ-- ਬਾਊਂਸਰ ਕਤਲ ਵਿਚ ਹੁਣ ਤਕ ਫੜੇ ਗਏ 1. ਬਾਊਂਸਰ ਗਗਨਦੀਪ ਸਿੰਘ ਦੇ ਕਤਲ ਮਾਮਲੇ ਵਿਚ 5 ਜਨਵਰੀ ਨੂੰ ਹੀ ਗੁਰਦੀਪ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਬੱਧਣੀ ਕਲਾਂ ਨੂੰ ਗ੍ਰਿਫ਼ਤਾਰ ਕੀਤਾ ਸੀ। 2. 6 ਜਨਵਰੀ ਨੂੰ ਪ੍ਰਭਜੋਤ ਸਿੰਘ ਪੁੱਤਰ ਅੰਗਰੇਜ ਸਿੰਘ ਵਾਸੀ ਆਦਮਪੁਰਾ, ਜਸਪਾਲ ਸਿੰਘ ਉਰਫ ਹੰਸਾ ਦੀ ਮਹਿਲਾ ਸਾਥਣ ਗਗਨਪ੍ਰੀਤ ਕੌਰ ਵਾਸੀ ਮਾਣੂੰਕੇ, ਬਲਵਿੰਦਰ ਦਾਸ ਪੁੱਤਰ ਸੀਤਾ ਰਾਮ ਵਾਸੀ ਮਾਣੂੰਕੇ, ਸੁਖਦੇਵ ਸਿੰਘ ਉਰਫ ਟੋਨੀ ਪੁੱਤਰ ਤਰਸੇਮ ਸਿੰਘ ਵਾਸੀ ਮਾਣੂੰਕੇ ਅਤੇ ਜਗਪ੍ਰੀਤ ਸਿੰਘ ਪੁੱਤਰ ਨਾਹਰ ਸਿੰਘ ਵਾਸੀ ਟੱਲੇਵਾਲ ਨੂੰ ਮੁਜਰਮਾਂ ਨੂੰ ਪਨਾਹ ਦੇਣ ’ਤੇ ਗ੍ਰਿਫ਼ਤਾਰ ਕੀਤਾ ਸੀ। 3. 8 ਜਨਵਰੀ ਨੂੰ ਗੁਰਮੀਤ ਸਿੰਘ ਉਰਫ ਘਾਰੂ ਪੁੱਤਰ ਰਤਨ ਸਿੰਘ, ਜਸਪਾਲ ਸਿੰਘ ਉਰਫ ਹੰਸਾ ਪੁੱਤਰ ਤਰਸੇਮ ਸਿੰਘ ਵਾਸੀਆਨ ਮਾਣੂੰਕੇ, ਚਰਨਜੀਤ ਸਿੰਘ ਉਰਫ ਪੱਪੂ ਪੁੱਤਰ ਪ੍ਰੀਤਮ ਸਿੰਘ ਵਾਸੀ ਬੱਧਣੀ ਕਲਾਂ ਅਤੇ ਕੁਲਦੀਪ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਰਸੂਲਪੁਰ ਨੂੰ ਗ੍ਰਿਫ਼ਤਾਰ ਕੀਤਾ। 4. 11 ਜਨਵਰੀ ਨੂੰ ਮਨਵੀਰ ਸਿੰਘ ਉਰਫ ਆਲੂ ਪੁੱਤਰ ਕੁਲਦੀਪ ਸਿੰਘ ਵਾਸੀ ਰਸੂਲਪੁਰ ਨੂੰ ਗ੍ਰਿਫ਼ਤਾਰ ਕੀਤਾ ਗਿਆ।