ਲੁਧਿਆਣਾ 'ਚ ਸੰਡੇ ਕਰਫਿਊ ਦੌਰਾਨ ਸਾਰੇ ਮੁੱਖ ਬਾਜ਼ਾਰ ਬੰਦ, ਪੁਲਿਸ ਨੇ ਲਾਏ ਥਾਂ-ਥਾਂ ਨਾਕੇ
ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਵਿਚਕਾਰ ਮਹਾਨਗਰ 'ਚ ਐਤਵਾਰ ਨੂੰ ਲੱਗੇ ਕਰਫਿਊ ਦੌਰਾਨ ਸ਼ਹਿਰ ਦੇ ਮੁੱਖ ਬਾਜ਼ਾਰ ਬੰਦ ਰਹੇ। ਸੜਕਾਂ 'ਤੇ ਆਵਾਜਾਈ ਘੱਟ ਨਜ਼ਰ ਆ ਰਹੀ ਹੈ। ਪ੍ਰਸ਼ਾਸਨ ਨੇ ਵੀ ਲੋਕਾਂ ਨੂੰ ਬੇਵਜ੍ਹਾ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਹੈ।
Publish Date: Sun, 20 Sep 2020 01:09 PM (IST)
Updated Date: Sun, 20 Sep 2020 04:53 PM (IST)
ਜੇਐੱਨਐੱਨ, ਲੁਧਿਆਣਾ : ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਵਿਚਕਾਰ ਮਹਾਨਗਰ 'ਚ ਐਤਵਾਰ ਨੂੰ ਲੱਗੇ ਕਰਫਿਊ ਦੌਰਾਨ ਸ਼ਹਿਰ ਦੇ ਮੁੱਖ ਬਾਜ਼ਾਰ ਬੰਦ ਰਹੇ। ਸੜਕਾਂ 'ਤੇ ਆਵਾਜਾਈ ਘੱਟ ਨਜ਼ਰ ਆ ਰਹੀ ਹੈ। ਪ੍ਰਸ਼ਾਸਨ ਨੇ ਵੀ ਲੋਕਾਂ ਨੂੰ ਬੇਵਜ੍ਹਾ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਹਿਰ 'ਚ ਰੋਜ਼ਾਨਾ ਕਰੀਬ 500 ਨਵੇਂ ਕੋਰੋਨਾ ਵਾਇਰਸ ਸੰਕ੍ਰਮਣ ਮਾਮਲੇ ਸਾਹਮਣੇ ਆਉਣ ਦੇ ਮੱਦੇਨਜ਼ਰ ਸੰਡੇ ਕਰਫਿਊ ਲੱਗਾ ਦਿੱਤਾ ਹੈ। ਇਸ ਦੌਰਾਨ ਸਿਰਫ ਜ਼ਰੂਰੀ ਸੇਵਾਵਾਂ ਨਾਲ ਜੁੜੇ ਲੋਕਾਂ ਨੂੰ ਹੀ ਆਉਣ-ਜਾਣ ਦੀ ਇਜਾਜ਼ਤ ਦਿੱਤੀ ਗਈ ਹੈ।
ਐਤਵਾਰ ਨੂੰ ਸ਼ਹਿਰ ਦੇ ਸਾਰੇ ਮੁੱਖ ਬਾਜ਼ਾਰ ਜਿਵੇਂ ਕਿ ਚੌੜਾ ਬਾਜ਼ਾਰ, ਮਾਲ ਰੋਡ, ਘੁਮਾਰ ਮੰਡੀ, ਮਾਡਲ ਟਾਊਨ, ਹੈਬੋਵਾਲ, ਦੁਗਰੀ, ਦੰਡੀ, ਸਵਾਮੀ ਮਾਰਕਿਟ, ਪ੍ਰਤਾਪ ਬਾਜ਼ਾਰ, ਦਾਲ ਬਾਜ਼ਾਰ, ਗੁੜ ਮੰਡੀ, ਸਰਾਫ਼ਾ ਬਾਜ਼ਾਰ, ਮਾਧੋਪੁਰੀ ਆਦਿ ਬੰਦ ਹਨ। ਸਿਰਫ਼ ਜ਼ਰੂਰੀ ਚੀਜ਼ਾਂ ਨਾਲ ਜੁੜੀ ਦੁਕਾਨਾਂ ਹੀ ਖੁਲ੍ਹੀਆਂ ਹਨ। ਥਾਂ-ਥਾਂ ਨਾਕਾ ਲਾ ਕੇ ਪੁਲਿਸ ਦੀਆਂ ਟੀਮਾਂ ਵਾਹਨ ਚਾਲਕਾਂ ਦੀ ਜਾਂਚ ਕਰ ਰਹੀ ਹੈ।