ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵੱਲੋਂ ਵਿਧਾਨ ਸਭਾ ਚੋਣਾਂ ’ਚ ਅੰਮ੍ਰਿਤਪਾਲ ਸਿੰਘ ’ਚ ਅਗਵਾਈ ’ਚ ਚੋਣ ਲੜਣ ਦਾ ਐਲਾਨ, ਹੋਣਗੇ ਮੁੱਖ ਮੰਤਰੀ ਅਹੁਦੇ ਦਾ ਚਿਹਰਾ
ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ’ਤੇ ਲੱਗਿਆ ਐੱਨਐੱਸਏ ਖ਼ਤਮ ਹੋ ਚੁੱਕਾ ਹੈ ਅਤੇ ਜੇ ਕੋਈ ਅਪਰਾਧ ਬਣਦਾ ਹੈ, ਤਾਂ ਪੰਜਾਬ ਵਿਚ ਮਾਮਲਾ ਚਲਾਇਆ ਜਾਣਾ ਚਾਹੀਦਾ ਹੈ। ਪਾਰਟੀ ਵੱਲੋਂ 26 ਅਪ੍ਰੈਲ ਨੂੰ ਲੁਧਿਆਣਾ ਵਿਚ ਇਕੱਤਰਤਾ ਕੀਤੀ ਜਾ ਰਹੀ ਹੈ।
Publish Date: Sat, 25 Apr 2026 08:36 AM (IST)
Updated Date: Sat, 25 Apr 2026 08:40 AM (IST)
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ : ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪੰਜਾਬ ਕੋਆਰਡੀਨੇਟਰ ਪਰਮਜੀਤ ਸਿੰਘ ਜੌਹਲ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਤੇ ਦੱਸਿਆ ਕਿ ਭਾਈ ਅੰਮ੍ਰਿਤਪਾਲ ਸਿੰਘ ਆਉਂਦੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦਾ ਚਿਹਰਾ ਹੋਣਗੇ।
ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ’ਤੇ ਲੱਗਿਆ ਐੱਨਐੱਸਏ ਖ਼ਤਮ ਹੋ ਚੁੱਕਾ ਹੈ ਅਤੇ ਜੇ ਕੋਈ ਅਪਰਾਧ ਬਣਦਾ ਹੈ, ਤਾਂ ਪੰਜਾਬ ਵਿਚ ਮਾਮਲਾ ਚਲਾਇਆ ਜਾਣਾ ਚਾਹੀਦਾ ਹੈ। ਪਾਰਟੀ ਵੱਲੋਂ 26 ਅਪ੍ਰੈਲ ਨੂੰ ਲੁਧਿਆਣਾ ਵਿਚ ਇਕੱਤਰਤਾ ਕੀਤੀ ਜਾ ਰਹੀ ਹੈ। ਇਸ ਮੌਕੇ ਰਾਜੀਵ ਲਵਲੀ, ਸੰਦੀਪ ਸਿੰਘ ਰੁਪਾਲੋਂ ਤੇ ਗੁਰਪ੍ਰੀਤ ਸਿੰਘ ਸੋਨੂੰ, ਵਕੀਲ ਇੰਦਰਜੀਤ ਸਿੰਘ, ਗੁਰਦੀਪ ਸਿੰਘ ਪ੍ਰਿੰਸ, ਹਰਪਾਲ ਸਿੰਘ ਕੋਹਲੀ, ਮਨਜੀਤ ਸਿੰਘ ਬੱਲ, ਬਾਬਾ ਦਰਸ਼ਨ ਸਿੰਘ ਪੰਚ, ਪਰਗਟ ਸਿੰਘ, ਰਿੰਕੂ ਰਾਠੌਰ, ਮਧੂ ਸੂਦਨ, ਅਵਤਾਰ ਸਿੰਘ, ਸੁਰਜੀਤ ਸਿੰਘ, ਗੁਰਵਿੰਦਰ ਸਿੰਘ, ਜ਼ੋਰਾ ਸਿੰਘ, ਮਨਮੋਹਨ ਸਿੰਘ, ਜਸਰਾਜ ਸਿੰਘ, ਜਸਵੀਰ ਸਿੰਘ, ਅਮ੍ਰਿਤਪਾਲ ਸਿੰਘ, ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਗੁਰਜੀਤ ਸਿੰਘ, ਗੁਰਚਰਨ ਸਿੰਘ ਚੌਹਾਨ, ਸ਼ੁਭ ਸ਼ਰਮਾ, ਹਰਮੀਤ ਸਿੰਘ, ਦਾਨ ਸਿੰਘ ਵੀ ਹਾਜ਼ਰ ਸਨ।