ਐਗਰੀਕਲਚਰ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ
ਐਗਰੀਕਲਚਰ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਹੋਈ
Publish Date: Tue, 13 Jan 2026 10:03 PM (IST)
Updated Date: Wed, 14 Jan 2026 04:15 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੁਧਿਆਣਾ ਐਗਰੀਕਲਚਰਲ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਸ਼ੁਸ਼ੀਲ ਕੁਮਾਰ ਪ੍ਰਧਾਨ ਦੀ ਪਰਧਾਨਗੀ ਹੇਠ ਪੈਨਸ਼ਨ ਭਵਨ ਲੁਧਿਆਣਾ ਵਿੱਚ ਮੀਟਿੰਗ ਹੋਈ ਅਤੇ ਇਸ ਮੌਕੇ ਸੱਭ ਤੋਂ ਪਹਿਲਾਂ ਸਮੂਹ ਪੈਨਸ਼ਨਰਾਂ ਦੀ ਤੰਦਰੁਸਤੀ ਲਈ ਕਾਮਨਾ ਕਰਦਿਆਂ ਲੋਹੜੀ ਅਤੇ ਮਾਘੀ ਦੀਆਂ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਪਜਾਬ ਸਰਕਾਰ ਵਲੋਂ ਸਾਲ 2025 ਵਿੱਚ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਨੂੰ ਇਕ ਵੀ ਡੀ ਏ ਦੀ ਕਿਸ਼ਤ ਜਾਰੀ ਨਾ ਕਰਨ ਦੀ ਨਿੰਦਾ ਕੀਤੀ ਗਈ। ਇਸ ਮੌਕੇ ਆਗੂਆਂ ਨੇ ਇਹ ਵੀ ਫੈਸਲਾ ਕੀਤਾ ਕਿ ਜੇਕਰ ਸਰਕਾਰ ਨੇ ਜਲਦੀ ਡੀ ਏ ਦੀ ਕਿਸ਼ਤ ਜਾਰੀ ਨਾ ਕੀਤੀ ਤਾਂ ਉਹ ਇਸ ਸਾਲ ਨੂੰ ਪੈਨਸ਼ਨਰ ਵਿਰੋਧੀ ਵਰੇ ਵਜੋਂ ਮਨਾਉਣ ਲਈ ਮਜਬੂਰ ਹੋਣਗੇ।ਆਗੂਆਂ ਨੇ ਕਿਹਾ ਕਿ ਜਦ ਕਿ ਪੈਨਸ਼ਨਰਾਂ ਦਾ 16 ਫ਼ੀਸਦੀ ਡੀ ਏ ਬਕਾਇਆ ਹੈ, ਸਰਕਾਰ ਵਲੋਂ ਵਾਅਦੇ ਅਨੁਸਾਰ ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਗਈ, 1-1-2016 ਤੋ ਪਹਿਲਾਂ ਰਿਟਾਇਰ ਹੋਏ ਪੈਨਸ਼ਨਰਾਂ ਤੇ 2.59 ਦਾ ਫੈਕਟਰ ਲਾਗੂ ਨਹੀਂ ਕੀਤਾ ਗਿਆ ਅਤੇ ਨਾ ਹੀ ਕੱਚੇ ਮੁਲਜਮਾਂ ਨੂੰ ਪੱਕੇ ਕੀਤਾ ਗਿਆ।ਇਸ ਮੌਕੇ ਜਥੇਬੰਦੀ ਵਲੋਂ ਸਾਲ 2026 ਦਾ ਕਲੰਡਰ ਵੀ ਜਾਰੀ ਕੀਤਾ ਗਿਆ ਅਤੇ ਮੀਟਿੰਗ ਵਿੱਚ ਆਏ ਪੈਨਸ਼ਨਰਾਂ ਲਈ ਚਾਹ ਪਾਣੀ ਅਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ।ਮੀਟਿੰਗ ਵਿੱਚ ਇੰਦਰਪਾਲ ਸੈਣੀ, ਜਰਨੈਲ ਸਿੰਘ ਡਾਂਗੋ,ਦਵਿੰਦਰ ਪੁਰੀ,ਰਾਜਨ ਕੁਮਾਰ, ਗੋਵਰਧਨ ਕੁਮਾਰ,ਧਰਮਪਾਲ ਸਿੰਘ, ਹਰਚੰਦ ਸਿੰਘ,ਜਗਤਾਰ ਸਿੰਘ, ਮਹਿੰਦਰ ਕੁਮਾਰ ਸ਼ਾਰਦਾ ਤੋਂ ਇਲਾਵਾ ਭਰਾਤਰੀ ਜਥੇਬੰਦੀ ਦੇ ਆਗੂ ਗੁਰਚਰਨ ਸਿੰਘ ਦੁੱਗਾ, ਵਿਜੈ ਮਰਜਾਰਾ, ਪਵਿੱਤਰ ਸਿੰਘ, ਅਵਤਾਰ ਸਿੰਘ ਐਤੀਆਣਾ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।