ਸੜਕ ਹਾਦਸੇ ’ਚ ਇਕ ਨੌਜਵਾਨ ਦੀ ਮੌਤ, ਦੂਜਾ ਜ਼ਖਮੀ
ਸੰਵਾਦਦਾਤਾ, ਜਾਗਰਣ ਖੰਨਾ :
Publish Date: Mon, 24 Nov 2025 09:34 PM (IST)
Updated Date: Tue, 25 Nov 2025 04:14 AM (IST)
ਸੰਵਾਦਦਾਤਾ, ਜਾਗਰਣ ਖੰਨਾ : ਖੰਨਾ ਦੇ ਪਿੰਡ ਇਸੜੂ ਦੇ ਨੇੜੇ ਸ਼ਾਮ ਨੂੰ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਉਸਦਾ ਸਾਥੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਜਸਪ੍ਰੀਤ ਸਿੰਘ ਵਾਸੀ ਕਰੋਦੀਆ ਦੋਸਤ ਦਵਿੰਦਰ ਸਿੰਘ ਨਾਲ ਕਾਰ ’ਚ ਕਿਸੇ ਜਗ੍ਹਾ ਜਾ ਰਿਹਾ ਸੀ। ਰਸਤੇ ’ਚ ਉਨ੍ਹਾਂ ਦੀ ਕਾਰ ਪਰਾਲੀ ਦੀਆਂ ਗੱਠਾਂ ਨਾਲ ਭਰੀ ਇਕ ਟਰੈਕਟਰ-ਟਰਾਲੀ ਨਾਲ ਟਕਰਾਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨਸ਼ਟ ਹੋ ਗਿਆ। ਰਾਹਗੀਰਾਂ ਨੇ ਤੁਰੰਤ ਜ਼ਖਮੀਆਂ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਜਸਪ੍ਰੀਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਉਸਦਾ ਸਾਥੀ ਦਵਿੰਦਰ ਸਿੰਘ ਜ਼ਖਮੀ ਹੈ ਤੇ ਉਸਦਾ ਇਲਾਜ ਜਾਰੀ ਹੈ। ਥਾਣਾ ਸਦਰ ਖੰਨਾ ਪੁਲਿਸ ਹਾਦਸੇ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਟਰੈਕਟਰ-ਟਰਾਲੀ ਚਾਲਕ ਰਾਜਿੰਦਰ ਸਿੰਘ ਵਾਸੀ ਸਿਰਥਲਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।