ਤੇਜ਼ ਰਫਤਾਰ ਟਰੱਕ ਨੇ ਸਵਾਰੀਆਂ ਨਾਲ ਭਰੇ ਆਟੋ ਨੂੰ ਮਾਰੀ ਟੱਕਰ
ਤੇਜ਼ ਰਫਤਾਰ ਟਰੱਕ ਨੇ ਸਵਾਰੀਆਂ ਨਾਲ ਭਰੇ ਆਟੋ ਨੂੰ ਮਾਰੀ ਟੱਕਰ
Publish Date: Sat, 15 Nov 2025 07:06 PM (IST)
Updated Date: Sat, 15 Nov 2025 07:08 PM (IST)
-ਟਰੱਕ ਦਾ ਚਾਲਕ ਮੌਕੇ ਤੋਂ ਹੋਇਆ ਫਰਾਰ ਐਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ ਮਹਾਨਗਰ ਦੇ ਢੰਡਾਰੀ ਕਲਾਂ ਇਲਾਕੇ ਵਿੱਚ ਇੱਕ ਤੇਜ਼ ਰਫਤਾਰ ਟਰੱਕ ਨੇ ਸਵਾਰੀਆਂ ਨਾਲ ਭਰੇ ਆਟੋ ਨੂੰ ਟੱਕਰ ਮਾਰ ਦਿੱਤੀ। ਜੋਰਦਾਰ ਟੱਕਰ ਕਾਰਨ ਸਵਾਰੀਆਂ ਨਾਲ ਭਰਿਆ ਆਟੋ ਸੜਕ ’ਤੇ ਹੀ ਪਲਟ ਗਿਆ ਅਤੇ ਸਵਾਰੀਆਂ ਦੇ ਕਾਫੀ ਸੱਟਾਂ ਲੱਗੀਆਂ। ਰਾਹਗੀਰਾਂ ਦੀ ਮਦਦ ਨਾਲ ਫੱਟੜ ਸਵਾਰੀਆਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ। ਦੁਰਘਟਨਾ ਸ਼ਨੀਵਾਰ ਕਰੀਬ 11 ਵਜੇ ਦੀ ਹੈ। ਮੌਕੇ ’ਤੇ ਹਾਜ਼ਰ ਰਾਹਗੀਰ ਮੁਤਾਬਕ ਟਰੱਕ ਦੇ ਚਾਲਕ ਨੇ ਬਿਨਾਂ ਇਸ਼ਾਰਾ ਦਿੱਤੇ ਮੋੜ ਕੱਟ ਦਿੱਤਾ ਅਤੇ ਆਟੋ ਨੂੰ ਲਪੇਟ ਵਿੱਚ ਲੈ ਲਿਆ। ਹਾਦਸੇ ਵੇਲੇ ਆਟੋ ਵਿੱਚ ਜਿਆਦਾਤਰ ਔਰਤਾਂ ਅਤੇ ਬੱਚੇ ਮੌਜੂਦ ਸਨ, ਜੋ ਫਿਲੌਰ ਮੱਥਾ ਟੇਕਣ ਲਈ ਜਾ ਰਹੇ ਸਨ। ਗਨੀਮਤ ਰਹੀ ਕੀ ਇਸ ਸੜਕ ਦੁਰਘਟਨਾ ਵਿੱਚ ਆਟੋ ਅੰਦਰ ਬੈਠੀਆਂ ਸਵਾਰੀਆਂ ਦੇ ਕੁਝ ਸੱਟਾਂ ਲੱਗੀਆਂ, ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਉਕਤ ਦੁਰਘਟਨਾ ਤੋਂ ਬਾਅਦ ਮੁਲਜਮ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਉਕਤ ਦੁਰਘਟਨਾ ਦੇ ਮਾਮਲੇ ਵਿੱਚ ਪੜਤਾਲ ਸ਼ੁਰੂ ਕਰ ਦਿੱਤੀ ਹੈ।