ਯਾਦਗਾਰੀ ਰਹੀ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਵਿਖੇ ਮਨਾਈ ਸੁਰਮਈ ਲੋਹੜੀ
ਯਾਦਗਾਰੀ ਰਹੀ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਵਿਖੇ ਮਨਾਈ ਸੁਰਮਈ ਲੋਹੜੀ
Publish Date: Tue, 13 Jan 2026 10:06 PM (IST)
Updated Date: Wed, 14 Jan 2026 04:15 AM (IST)

ਇੰਸਟੀਚਿਊਟ ਦੇ ਸਾਰੇ ਸਿਖਿਆਰਥੀਆਂ ਅਤੇ ਸਟਾਫ਼ ਨੇ ਭੰਗੜਾ ਪਾ ਕੇ ਖੁਸ਼ੀ ਮਨਾਈ ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ ਵਿਭਾਗ ਅਧੀਨ ਕਾਰਜਸ਼ੀਲ ਰਾਜਗੁਰੂ ਨਗਰ ਸਥਿੱਤ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਵੱਲੋਂ ਸੁਰਮਈ ਲੋਹੜੀ ਨਾਮਕ ਸਮਾਗਮ ਕਰਵਾਇਆ ਗਿਆ। ਪ੍ਰੋਗਰਾਮ ਦੇ ਸ਼ੁਰੂ ਵਿੱਚ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਦੇ ਡਾਇਰੈਕਟਰ ਡਾ.ਚਰਨ ਕਮਲ ਸਿੰਘ ਨੇ ਆਏ ਹੋਏ ਮਹਿਮਾਨਾਂ ਅਤੇ ਸਿਖਿਆਰਥੀਆਂ ਨੂੰ ਜੀ ਆਇਆ ਨੂੰ ਆਖਿਆ। ਉਨ੍ਹਾਂ ਕਿਹਾ ਕਿ ਆਪਣੇ ਸੱਭਿਆਚਾਰ ਅਨੁਸਾਰ ਅਜਿਹੇ ਖੁਸ਼ੀ ਦੇ ਮੌਕਿਆਂ ਨੂੰ ਸੰਗੀਤਕ ਢੰਗ ਨਾਲ ਅਤੇ ਪਰਿਵਾਰ ਸਹਿਤ ਰਲ ਕੇ ਮਨਾਉਣ ਦੇ ਨਾਲ ਪਰਿਵਾਰਾਂ ਵਿੱਚ ਖੁਸ਼ੀਆਂ ਖੇੜਿਆਂ ਦਾ ਵਾਧਾ ਹੁੰਦਾ ਹੈ। ਪ੍ਰੋਗਰਾਮ ਦੀ ਸ਼ੁਰੂਆਤ ਇੰਸਟੀਚਿਊਟ ਦੇ ਸੰਗੀਤਕ-ਬੈਂਡ ਵੱਲੋਂ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਡਾ. ਪੂਨਮਪ੍ਰੀਤ ਕੌਰ ਐਸਡੀਐਮ.(ਪੱਛਮੀ) ਉਚੇਚੇ ਤੌਰ ’ਤੇ ਪਹੁੰਚੇ। ਉਨ੍ਹਾਂ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਦੇ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਦਾ ਆਨੰਦ ਮਾਣਦਿਆਂ ਕਿਹਾ ਕਿ ਇੰਸਟੀਚਿਊਟ ਦੇ ਸਿਖਿਆਰਥੀਆਂ ਨੇ ਉਚ ਪੱਧਰੀ ਪੇਸ਼ਕਾਰੀਆਂ ਦਿੱਤੀਆਂ ਹਨ। ਇੰਸਟੀਚਿਊਟ ਸਿਖਿਆਰਥੀਆਂ ਨੂੰ ਸਿਖਿਆਰਥੀਆਂ ਦੇ ਨਾਲ ਨਾਲ ਪੰਜਾਬੀ ਸਭਿਆਚਾਰ ਨਾਲ, ਪੁਰਾਤਨ ਰੀਤੀ ਰਿਵਾਜ਼ ਅਤੇ ਸਮਾਜਿਕ ਕਦਰਾਂ ਕੀਮਤਾਂ ਬਾਰੇ ਵੀ ਜਾਣੂ ਕਰਵਾਉਂਦਾ ਹੈ। ਇੰਸਟੀਚਿਊਟ ਦੇ ਸਿਖਿਆਰਥੀ ਦਸ਼ਮੀਤ ਕੌਰ, ਹਰਲਿਵ, ਮੰਜੂ, ਮਹਿਕ, ਬਬਲਜੋਤ, ਦੀਪਕ ਅਤੇ ਪ੍ਰਿਥਵ ਵਲੋਂ ਗਾਇਨ ਦੀਆਂ ਪੇਸ਼ਕਾਰੀਆਂ ਕੀਤੀਆਂ ਗਈਆਂ। ਕੀ-ਬੋਰਡ ਅਦਬ, ਕਿਆਂਸ਼, ਗਿਟਾਰ ਦੀ ਪੇਸ਼ਕਾਰੀ ਨਿਸਚੈ ਹਿਪਹਾਪ ਦੀ ਪੇਸ਼ਕਾਰੀ ਦਕਸ਼, ਅੰਸ਼ ਨੇ ਬਹੁਤ ਵਧੀਆ ਦਿੱਤੀ ਅਤੇ ਭੰਗੜੇ ਦੀ ਪੇਸ਼ਕਾਰੀ ਵਿੱਚ ਸਮਰ, ਗੁਨਵ, ਵਾਰਿਸ, ਕਾਬੀਰ, ਮਹਿਰੀਨ, ਆਵੀਰ, ਲਿਆਂਨ, ਅਮਾਇਰਾ, ਸ਼ਨਾਇਆ, ਅਸਰੀਤ, ਮੇਹਰ, ਮਾਧਵ, ਆਰਵ, ਏਕਨਾਮ, ਏਕਰੂਪ, ਹਰਸੀਰਤ, ਗੁਰਸਿਮਰ, ਪਾਹੁਲ ਅਤੇ ਜਪਨੂਰ ਨੇ ਦਰਸ਼ਕਾਂ ਨੂੰ ਨੱਚਣ ਲਾ ਦਿੱਤਾ। ਅੰਤ ਵਿੱਚ ਇੰਸਟੀਚਿਊਟ ਦੇ ਸਾਰੇ ਸਿਖਿਆਰਥੀਆਂ ਅਤੇ ਸਟਾਫ਼ ਨੇ ਭੰਗੜਾ ਪਾ ਕੇ ਖੁਸ਼ੀ ਮਨਾਈ। ਮੰਚ ਦਾ ਸੰਚਾਲਨ ਮਿਸ਼ਿਜ ਸ਼ੀਤਲ ਸ਼ਰਮਾ ਨੇ ਕੀਤਾ। ਪ੍ਰਬੰਧਕਾਂ ਅਨੁਸਾਰ ਯਾਦਗਾਰੀ ਰਹੀ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਵਿਖੇ ਮਨਾਈ ਗਈ ਸੁਰਮਈ ਲੋਹੜੀ।