ਸਿੰਗਲ ਯੂਜ਼ ਪਲਾਸਟਿਕ ਖਿਲਾਫ ਛੇੜੀ ਮੁਹਿੰਮ
ਪੀਪੀਸੀਬੀ ਅਤੇ ਨਗਰ ਕੌਂਸਲ ਦੀ ਸਾਂਝੀ ਟੀਮ ਨੇ ਸਿੰਗਲ ਯੂਜ ਪਲਾਸਟਿਕ ਖਿਲਾਫ ਛੇੜੀ ਮੁਹਿੰਮ
Publish Date: Tue, 18 Nov 2025 09:50 PM (IST)
Updated Date: Wed, 19 Nov 2025 04:14 AM (IST)
ਪ੍ਰਿੰਸ ਸ਼ਰਮਾ, ਪੰਜਾਬੀ ਜਾਗਰਣ, ਲੁਧਿਆਣਾ ਮੰਗਲਵਾਰ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਨਗਰ ਨਿਗਮ ਦੀ ਸਾਂਝੀ ਟੀਮ ਵੱਲੋਂ ਸਿੰਗਲ-ਯੂਜ਼ ਪਲਾਸਟਿਕ ਆਈਟਮਾਂ ਖਿਲਾਫ ਮੁਹਿੰਮ ਤਹਿਤ 5 ਦੁਕਾਨਦਾਰਾਂ ਖਿਲਾਫ ਕਾਰਵਾਈ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਹਿੰਮ ਸਬੰਧੀ ਜਾਣਕਾਰੀ ਦਿੰਦਿਆਂ ਪੀਪੀਸੀਬੀ ਦੇ ਚੀਫ ਇੰਜੀਨੀਅਰ ਆਰਕੇ ਰੱਤੜਾ ਨੇ ਦੱਸਿਆ ਕਿ ਰੀਜ਼ਨਲ ਦਫਤਰ- 1 ਦੇ ਐਕਸੀਅਨ ਰਣਤੇਜ ਸ਼ਰਮਾ ਦੀ ਅਗਵਾਈ ਹੇਠ ਪੀਪੀਸੀਬੀ ਤੇ ਨਗਰ ਕੌਂਸਲ ਸਮਰਾਲਾ ਦੇ ਸਾਂਝੇ ਤਾਲਮੇਲ ਨਾਲ ਮਾਛੀਵਾੜਾ ਤਹਿਸੀਲ ਸਮਰਾਲਾ ’ਚ ਪਾਬੰਦੀਸ਼ੁਦਾ ਸਿੰਗਲ ਯੂਜ਼ ਪਲਾਸਟਿਕ, ਆਈਟਮਾਂ ਤੇ ਪਲਾਸਟਿਕ ਕੈਰੀ ਬੈਗਾਂ ਦੀ ਵਰਤੋਂ ਤੇ ਵਿਕਰੀ ਦੀ ਜਾਂਚ ਕਰਨ ਲਈ ਇੱਕ ਇਨਫੋਰਸਮੈਂਟ ਡਰਾਈਵ ਚਲਾਈ ਗਈ। ਇਸ ਦੌਰਾਨ ਸਿੰਗਲ ਯੂਜ਼ ਪਲਾਸਟਿਕ ਦੀ ਵਿਕਰੀ ਕਰਦੇ 5 ਦੁਕਾਨਦਾਰਾਂ ਦੇ 13500 ਰੁਪਏ ਜੁਰਮਾਨਾ ਰਾਸ਼ੀ ਦੇ ਚਲਾਨ ਕੀਤੇ ਗਏ। ਰੱਤੜਾ ਨੇ ਕਿਹਾ ਕਿ ਉਕਤ ਮੁਹਿੰਮ ਸਿੰਗਲ-ਯੂਜ਼ ਪਲਾਸਟਿਕ ’ਤੇ ਮਨਾਹੀ ਦੀ ਸਖਤ ਪਾਲਣਾ ਨੂੰ ਯਕੀਨੀ ਬਣਾਉਣ ਤੇ ਇਲਾਕੇ ’ਚ ਵਾਤਾਵਰਣ ਲਈ ਜ਼ਿੰਮੇਵਾਰ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਲਈ ਕੀਤੀ ਗਈ ਸੀ। ਰੱਤੜਾ ਨੇ ਕਿਹਾ ਕਿ ਉਕਤ ਮੁਹਿੰਮ ਅੱਗੇ ਵੀ ਜਾਰੀ ਰਹੇਗੀ।