ਪਿੰਡ ਉਟਾਲਾ ਵਿਖੇ ਟੀਬੀ ਮੁਕਤ ਅਭਿਆਨ ਹੇਠ ਕੈਂਪ ਲਗਾਇਆ
ਪਿੰਡ ਉਟਾਲਾ ਵਿਖੇ ਟੀਬੀ ਮੁਕਤ ਅਭਿਆਨ ਹੇਠ ਕੈਂਪ ਲਗਾਇਆ ਗਿਆ
Publish Date: Mon, 19 Jan 2026 06:58 PM (IST)
Updated Date: Tue, 20 Jan 2026 04:13 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖੰਨਾ : ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਦੀ ਹਦਾਇਤਾਂ ਤੇ ਸੀਨੀਅਰ ਮੈਡੀਕਲ ਅਫਸਰ ਸੀਐੱਚਸੀ ਮਾਨੂੰਪੁਰ ਡਾ. ਸੁਦੀਪ ਸਿੱਧੂ ਦੀ ਅਗਵਾਈ ’ਚ ਪਿੰਡ ਉਟਾਲਾ ਵਿਖੇ ਟੀ.ਬੀ ਮੁਕਤ ਭਾਰਤ ਮੁਹਿੰਮ ਤਹਿਤ ਟੀਬੀ ਸਕਰੀਨਿੰਗ ਕੈਂਪ ਲਗਾਇਆ ਗਿਆ। ਜਿਸ ਦੌਰਾਨ ਐਕਸ ਰੇ ਬਿਲਕੁਲ ਮੁਫਤ ਕੀਤੇ ਗਏ ਅਤੇ ਸ਼ੱਕੀ ਮਰੀਜ਼ਾਂ ਨੂੰ ਰੈਫਰ ਕੀਤਾ ਗਿਆ। ਇਸ ਸਮੇਂ ਜਸਵੀਰ ਸਿੰਘ ਐਸਟੀਐਸ ਤੇ ਸੁਖਪ੍ਰੀਤ ਕੌਰ ਸੀਐਚਓ ਨੇ ਦੱਸਿਆ ਕਿ ਇਸ ਮੁਹਿੰਮ ਦਾ ਮਕਸਦ ਟੀਬੀ ਰੋਗਾਂ ਤੋਂ ਬਚਾਅ, ਸਕ੍ਰੀਨਿੰਗ ਅਤੇ ਲੱਛਣਾ ਬਾਰੇ ਲੋਕਾ ਨੂੰ ਜਾਗਰੂਕ ਕਰਨਾ ਹੈ, ਤਾਂ ਜੋ ਟੀ ਬੀ ਦੀ ਬਿਮਾਰੀ ਦਾ ਖਾਤਮਾ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਦੋ ਹਫਤੇ ਤੋ ਜਿਆਦਾ ਖਾਸ਼ੀ, ਬਲਗਮ ਆਉਣਾ, ਭਾਰ ਘਟਣਾ ਅਤੇ ਬੁਖਾਰ ਹੋਣਾ ਆਦਿ ਲੱਛਣ ਦਿਖਾਈ ਦੇਣ ਤੇ ਨੇੜਲੇ ਸਿਹਤ ਕੇਂਦਰ ਜਾ ਕੇ ਜਾਂਚ ਕਰਵਾਉਣੀ ਚਾਹੀਦੀ ਹੈ। ਸਾਰੇ ਸਰਕਾਰੀ ਹਸਪਤਾਲਾਂ ਵਿੱਚ ਟੀ ਬੀ ਦਾ ਇਲਾਜ ਬਿਲਕੁਲ ਮੁਫਤ ਕੀਤਾ ਹੈ। ਉਨ੍ਹਾਂ ਕਿਹਾ ਕੇ ਟੀ ਬੀ ਦੇ ਮਰੀਜ਼ਾਂ ਨੂੰ ਆਪਣੀ ਖੁਰਾਕ ਦਾ ਵਿਸ਼ੇਸ਼ ਧਿਆਨ ਰੱਖਦਿਆਂ ਸੰਤੁਲਿਤ ਖੁਰਾਕ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਸਮੇਂ ਭੁਪਿੰਦਰ ਕੌਰ, ਹਰਵਿੰਦਰ ਸਿੰਘ ਅਤੇ ਚਰਨਜੀਤ ਕੌਰ ਵੱਲੋ ਟੀ ਬੀ ਸਕਰੀਨਿੰਗ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ ਗਈ। ਇਸ ਵੇਲੇ ਸਮੂਹ ਗਰਾਮ ਪੰਚਾਇਤ ਪਿੰਡ ਉਟਾਲਾ ਵੱਲੋਂ ਪੂਰਨ ਸਹਿਯੋਗ ਕੀਤਾ ਗਿਆ।