ਬਲਾਕ ਸੰਮਤੀ ਮਲੌਦ ਦੇ 15 ਜ਼ੋਨਾਂ ਤੋਂ 64 ਉਮੀਦਵਾਰਾਂ ਨੇ ਭਰੇ ਕਾਗਜ਼, 1 ਉਮੀਦਵਾਰ ਦੇ ਕਾਗਜ਼ ਰੱਦ
ਬਲਾਕ ਸੰਮਤੀ ਮਲੌਦ ਦੇ 15 ਜੋਨਾਂ ਤੋਂ 64 ਉਮੀਦਵਾਰਾਂ ਨੇ ਭਰੇ ਕਾਗਜ਼, 1 ਉਮੀਦਵਾਰ ਦੇ ਕਾਗਜ਼ ਰੱਦ
Publish Date: Fri, 05 Dec 2025 06:09 PM (IST)
Updated Date: Fri, 05 Dec 2025 06:12 PM (IST)

ਅੱਜ ਕਾਗਜ਼ ਵਾਪਿਸ ਲੈ ਸਕਣਗੇ ਉਮੀਦਵਾਰ ਸੰਤੋਸ਼ ਕੁਮਾਰ ਸਿੰਗਲਾ, ਪੰਜਾਬੀ ਜਾਗਰਣ ਮਲੌਦ : ਬਲਾਕ ਮਲੌਦ ਦੇ 15 ਪੰਚਾਇਤ ਸੰਮਤੀ ਜ਼ੋਨਾ ਲਈ 1 ਦਸੰਬਰ ਤੋਂ 4 ਦਸੰਬਰ ਤੱਕ ਨਾਮਜ਼ਦਗੀ ਕਾਗਜ਼ ਦਾਖਲ ਕਰਨ ਦੌਰਾਨ ਬਲਾਕ ਮਲੌਦ ਦੇ ਰਿਟਰਨਿੰਗ ਅਫਸਰ ਕਮ ਉੱਪ ਮੰਡਲ ਮੈਜਿਸਟ੍ਰੇਟ ਪਾਇਲ ਦੇ ਦਫ਼ਤਰ ਵਿਖੇ ਕੁੱਲ 64 ਉਮੀਦਵਾਰਾਂ ਨੇ ਵੱਖ-ਵੱਖ ਜ਼ੋਨਾਂ ਤੋਂ ਕਾਗਜ਼ ਕੀਤੇ ਗਏ। ਇੰਨ੍ਹਾਂ ਵਿੱਚ ਜੋਨ 1 ਨਾਨਕਪੁਰ ਜਗੇੜਾ (ਐੱਸਸੀ) ਤੋਂ ਕਮਲਜੀਤ ਕੌਰ ਪਤਨੀ ਜਸਵਿੰਦਰ ਸਿੰਘ ਪਿੰਡ ਝੱਮਟ (ਕਾਂਗਰਸ), ਕਰਮਜੀਤ ਕੌਰ ਨਾਨਕਪੁਰ ਜਗੇੜਾ (ਸ਼੍ਰੋਮਣੀ ਅਕਾਲੀ ਦਲ) ਅਤੇ ਬੇਅੰਤ ਕੌਰ ਪਿੰਡ ਝੱਮਟ (ਆਪ), ਜ਼ੋਨ 2 ਕਿਲਾ ਹਾਂਸ (ਇਸਤਰੀ) ਤੋਂ ਜਸਵਿੰਦਰ ਕੌਰ ਪਤਨੀ ਬਲਜੀਤ ਸਿੰਘ ਕਿਲਾਂ ਹਾਂਸ (ਕਾਂਗਰਸ), ਮਨਦੀਪ ਕੌਰ (ਕਾਂਗਰਸ ਕਵਰਿੰਗ) ਅਤੇ ਅਮਨਦੀਪ ਕੌਰ ਭੀਖੀ ਖੱਟੜਾ (ਆਪ), ਜ਼ੋਨ 3 ਦੁਧਾਲ (ਇਸਤਰੀ) ਕੁਲਦੀਪ ਕੌਰ ਪਤਨੀ ਗੁਰਪ੍ਰੀਤ ਸਿੰਘ ਉਕਸੀ (ਕਾਂਗਰਸ), ਚਰਨਜੀਤ ਕੌਰ ਦੁਧਾਲ (ਅਕਾਲੀ ਦਲ), ਰਮਨਦੀਪ ਕੌਰ ਉਕਸੀ (ਆਪ), ਜ਼ੋਨ 4 ਰਾਮਗੜ੍ਹ ਸਰਦਾਰਾ (ਇਸਤਰੀ) ਤੋਂ ਬੇਅੰਤ ਕੌਰ ਪਤਨੀ ਦਲੀਪ ਸਿੰਘ ਰਾਮਗੜ੍ਹ ਸਰਦਾਰਾ (ਕਾਂਗਰਸ), ਮਨਜੀਤ ਕੌਰ ਰਾਮਗੜ੍ਹ ਸਰਦਾਰਾਂ (ਕਾਂਗਰਸ ਕਵਰਿੰਗ) ਅਤੇ ਤਰਨਜੀਤ ਕੌਰ ਚੀਮਾ (ਆਪ), ਜ਼ੋਨ 5 ਜੰਡਾਲੀ (ਇਸਤਰੀ) ਤੋਂ ਅਮਰਜੀਤ ਕੌਰ ਪਤਨੀ ਯਾਦਵਿੰਦਰ ਸਿੰਘ ਜੰਡਾਲੀ (ਕਾਂਗਰਸ), ਮਨਜਿੰਦਰ ਕੌਰ ਜੰਡਾਲੀ (ਸ਼ੋ੍ਰਅਦ), ਬੇਅੰਤਪਾਲ ਕੌਰ (ਸ਼ੋ੍ਰਅਦ), ਗੁਰਪ੍ਰੀਤ ਕੌਰ ਗਿੱਲ ਜੰਡਾਲੀ (ਆਪ) ਅਤੇ ਪਰਮਜੀਤ ਕੌਰ (ਅਜ਼ਾਦ), ਜ਼ੋਨ 6 ਸਿਆੜ੍ਹ (ਜਨਰਲ) ਤੋਂ ਯੂਥ ਆਗੂ ਪੋ੍ਰ. ਗੁਰਮੁੱਖ ਸਿੰਘ ਗੋਮੀ ਸਿਆੜ੍ਹ (ਕਾਂਗਰਸ), ਹਰਬੰਸ ਕੌਰ (ਕਾਂਗਰਸ ਕਵਰਿੰਗ), ਆਪ ਦੇ ਹਲਕਾ ਪਾਇਲ ਦੇ ਕੋਆਡੀਨੇਟਰ ਪਰਗਟ ਸਿੰਘ ਸਿਆੜ੍ਹ (ਆਪ) ਅਤੇ ਬਲਜੀਤ ਸਿੰਘ ਸਿਆੜ੍ਹ (ਸ਼ੋ੍ਰਅਦ), ਜ਼ੋਨ 7 ਸੋਹੀਆ (ਜਰਨਲ) ਤੋਂ ਿਸ਼ਨਦੇਵ ਜੋਗੀਮਾਜਰਾ ਸਾਬਕਾ ਸਰਪੰਚ (ਕਾਂਗਰਸ), ਸੂਬਾ ਸਕੱਤਰ ਕੁਲਬੀਰ ਸਿੰਘ ਸੋਹੀਆ (ਕਾਂਗਰਸ ਕਵਰਿੰਗ), ਮਨਦੀਪ ਸਿੰਘ ਗਿੱਲ ਸੋਹੀਆ (ਸ਼੍ਰੋਅਦ) ਅਤੇ ਜਸਪ੍ਰੀਤ ਸਿੰਘ ਸੇਖਾ (ਆਪ), ਜ਼ੋਨ 8 ਸਿਹੌੜਾ (ਜਨਰਲ) ਤੋਂ ਖੁਸ਼ਪ੍ਰੀਤ ਸਿੰਘ ਸਿਹੌੜਾ (ਕਾਂਗਰਸ), ਪ੍ਰੇਮ ਸਿੰਘ ਸਿਹੌੜਾ (ਸ਼੍ਰੋਅਦ), ਸ਼ਮਿੰਦਰ ਸਿੰਘ ਸਿਹੌੜਾ (ਸ਼੍ਰੋਅਦ), ਅਮਨਜੋਤ ਸਿੰਘ ਗਿੱਲ ਸਿਹੌੜਾ (ਆਪ) ਅਤੇ ਬਲਵੀਰ ਸਿੰਘ ਸਿਹੌੜਾ (ਆਜ਼ਾਦ), ਜ਼ੋਨ 9 ਰੱਬੋਂ ਨੀਚੀ (ਜਨਰਲ) ਤੋਂ ਸਰੂਪ ਸਿੰਘ ਬਾਬਰਪੁਰ (ਕਾਂਗਰਸ), ਰਾਜਵੀਰ ਬਿਕਰਮਜੀਤ ਸਿੰਘ ਬਾਬਰਪਰ (ਸ਼ੋ੍ਰਅਦ) ਅਤੇ ਸੁਖਦੇਵ ਸਿੰਘ ਬਾਬਪੁਰ (ਆਪ), ਜ਼ੋਨ 10 ਸਿਰਥਲਾ (ਜਨਰਲ) ਤੋਂ ਸਾਬਕਾ ਚੇਅਰਮੈਨ ਗੁਰਦੀਪ ਸਿੰਘ ਜੁਲਮਗ੍ਹੜ (ਕਾਂਗਰਸ), ਗੁਰਬਾਜ ਸਿੰਘ ਜੁਲਮਗੜ੍ਹ (ਕਾਂਗਰਸ ਕਵਰਿੰਗ), ਕੁਲਵਿੰਦਰ ਸਿੰਘ ਲਸਾੜਾ (ਸ਼੍ਰੋਅਦ) ਅਤੇ ਦਵਿੰਦਰ ਸਿੰਘ ਲਸਾੜਾ (ਆਪ), ਜ਼ੋਨ 11 ਸੀਹਾਂ ਦੌਦ (ਐੱਸਸੀ) ਤੋਂ ਨਿਰਭੈ ਸਿੰਘ (ਕਾਂਗਰਸ), ਗੁਰਮੀਤ ਸਿੰਘ (ਕਾਂਗਰਸ ਕਵਰਿੰਗ), ਸਿਮਰ ਸਿੰਘ (ਸ਼ੋ੍ਰਅਦ), ਜਸਵੀਰ ਸਿੰਘ ਉਚੀ ਦੌਦ (ਸ਼੍ਰੋਅਦ), ਜਸਵੰਤ ਸਿੰਘ ਸੀਹਾਂ ਦੌਦ (ਆਪ) ਅਤੇ ਰਵਿੰਦਰ ਸਿੰਘ ਸੀਹਾਂ ਦੌਦ (ਆਜ਼ਾਦ), ਜ਼ੋਨ 12 ਬੇਰ ਕਲਾਂ (ਐੱਸਸੀ) ਪ੍ਰਧਾਨ ਲਾਭ ਸਿੰਘ (ਕਾਂਗਰਸ), ਸੋਹਣ ਸਿੰਘ (ਕਾਂਗਰਸ ਕਵਰਿੰਗ), ਲਖਵੀਰ ਸਿੰਘ ਲੱਖਾ (ਸ਼ੋ੍ਰਅਦ), ਗੁਰਜੰਟ ਸਿੰਘ ਬੇਰ ਕਲਾਂ (ਸ਼ੋ੍ਰਅਦ), ਸਤਨਾਮ ਸਿੰਘ ਬੇਰਕਲਾਂ (ਆਪ), ਚਰਨ ਸਿੰਘ (ਆਪ ਕਵਰਿੰਗ), ਗੁਰਦੀਪ ਸਿੰਘ ਚੋਮੋ (ਆਜ਼ਾਦ), ਗੁਰਮੀਤ ਸਿੰਘ ਚੋਮੋ (ਆਜ਼ਾਦ), ਜ਼ੋਨ 13 ਕੂਹਲੀ ਕਲਾਂ (ਐੱਸਸੀ) ਤੋਂ ਨਿਰਮਲ ਸਿੰਘ ਕੂਹਲੀ ਕਲਾਂ (ਕਾਂਗਰਸ), ਸਿਕੰਦਰ ਸਿੰਘ (ਆਪ) ਅਤੇ ਸਾਬਕਾ ਸਰਪੰਚ ਮਨਜੀਤ ਸਿੰਘ ਬੇਰ ਖੁਰਦ (ਸ਼ੋ੍ਰਅਦ), ਜ਼ੋਨ ਨੰਬਰ 14 ਸਹਾਰਨ ਮਾਜਰਾ (ਐੱਸਸੀ ਇਸਤਰੀ) ਤੋਂ ਕਮਲਜੀਤ ਕੌਰ ਪਤਨੀ ਸੁਖਵਿੰਦਰ ਸਿੰਘ (ਕਾਂਗਰਸ), ਕਮਲਜੀਤ ਕੌਰ ਪੰਧੇਰ ਖੇੜੀ (ਸ਼ੋ੍ਰਅਦ), ਰਾਣੀ ਸਹਾਰਨ ਮਾਜਰਾ (ਸ਼ੋ੍ਰਅਦ) ਅਤੇ ਰਘਵੀਰ ਕੌਰ ਰੋਸ਼ੀਆਣਾ (ਆਪ), ਜ਼ੋਨ ਨੰਬਰ 15 ਲਹਿਲ (ਐੱਸਸੀ ਇਸਤਰੀ) ਤੋਂ ਕੁਲਵੰਤ ਕੌਰ ਲਹਿਲ (ਸ਼ੋ੍ਰਅਦ), ਬਲਜਿੰਦਰ ਕੌਰ (ਸ੍ਰੋਅਦ), ਜਸਪਾਲ ਕੌਰ (ਕਾਂਗਰਸ), ਕਮਲਜੀਤ ਕੌਰ (ਕਾਂਗਰਸ ਕਵਰਿੰਗ), ਸਰਬਜੀਤ ਕੌਰ ਧੌਲ ਖੁਰਦ (ਆਪ) ਅਤੇ ਦਵਿੰਦਰ ਕੌਰ ਗੋਸਲ (ਬਸਪਾ) ਵੱਲੋਂ ਨਾਮਜ਼ਦਗੀ ਪੱਤਰ ਦਾਖਿਲ ਕੀਤੇ ਗਏ ਹਨ। ਇਸ ਤਰ੍ਹਾਂ 15 ਜ਼ੋਨਾ ਵਿਚ ਕਾਂਗਰਸ ਵੱਲੋਂ ਸਾਰੇ ਜ਼ੋਨਾਂ ਵਿਚ ਉਮੀਦਵਾਰਾਂ ਸਮੇਤ ਕੁੱਲ 23 ਉਮੀਦਵਾਰ, ਆਪ ਵੱਲੋਂ ਸਾਰੇ ਜ਼ੋਨਾਂ ਵਿਚ ਉਮੀਦਵਾਰ ਅਤੇ ਇਕ ਕਵਰਿੰਗ ਉਮੀਦਵਾਰ ਸਮੇਤ 16 ਉਮੀਦਵਾਰ, ਸ਼ੋ੍ਰਅਦ ਵੱਲੋਂ 13 ਜ਼ੋਨਾਂ ਵਿਚ ਕਵਰਿੰਗ ਸਮੇਤ 19 ਉਮੀਦਵਾਰ ਮੈਦਾਨ ਵਿਚ ਉਤਾਰੇ ਗਏ ਹਨ ਜਦਕਿ ਜ਼ੋਨ ਕਿਲਾ ਹਾਂਸ ਅਤੇ ਰਾਮਗੜ੍ਹ ਸਰਦਾਰਾਂ ਵਿਚ ਕੋਈ ਅਕਾਲੀ ਉਮੀਦਵਾਰ ਨੇ ਕਾਗਜ਼ ਨਹੀਂ ਭਰੇ। ਇਸ ਤੋਂ ਇਲਾਵਾ 5 ਆਜ਼ਾਦ ਅਤੇ 1 ਬਸਪਾ ਉਮੀਦਵਾਰ ਸਮੇਤ ਕੁੱਲ 64 ਉਮੀਦਵਾਰਾਂ ਦੇ ਕਾਗਜ਼ਾਂ ਦੀ ਅੱਜ ਪੜਤਾਲ ਹੋਈ ਜਿਸ ਵਿਚੋਂ ਪਿੰਡ ਚੋਮੋਂ ਤੋਂ ਆਜ਼ਾਦ ਉਮੀਦਵਾਰ ਗੁਰਮੀਤ ਸਿੰਘ ਵੱਲੋਂ ਜਾਤੀ ਸਰਟੀਫਿਕੇਟ ਨਾ ਲਗਾਉਣ ਕਾਰਣ ਉਨ੍ਹਾਂ ਦੀ ਨਾਮਜ਼ਦਗੀ ਰੱਦ ਕਰ ਦਿੱਤੀ ਗਈ ਹੈ, ਜਿਸ ਨਾਲ ਹੁਣ 63 ਉਮੀਦਵਾਰ ਫਿਲਹਾਲ ਮੈਦਾਨ ਵਿਚ ਹਨ, ਜਿਨ੍ਹਾਂ ਵਿਚੋਂ ਚੋਣ ਨਾ ਲੜਨ ਦੇ ਚਾਹਵਾਨ ਜਾਂ ਕਵਰਿੰਗ ਵਾਲੇ ਉਮੀਦਵਾਰ ਅੱਜ 6 ਦਸੰਬਰ ਨੂੰ ਕਾਗਜ਼ ਵਾਪਿਸ ਲੈ ਸਕਣਗੇ। ਕਾਗਜ਼ ਵਾਪਸੀ ਦੇ ਤੌਰ ਉਪਰੰਤ ਚੋਣ ਮੈਦਾਨ ਖੜ੍ਹਨ ਵਾਲੇ ਸਾਰੇ ਉਮੀਦਵਾਰਾਂ ਦੀ ਫਾਈਨਲ ਸੂਚੀ ਸਾਹਮਣੇ ਆਵੇਗੀ। ਫਿਲਹਾਲ ਦੀ ਘੜ੍ਹੀ ਵਿਚ 13 ਜ਼ੋਨਾਂ ਵਿਚ ਤਿੰਨੋ ਪਾਰਟੀਆਂ ਅਤੇ ਕੁਝ ’ਚ ਬਸਪਾ ਜਾਂ ਆਜ਼ਾਦ ਉਮੀਦਵਾਰ ਭਿੜ ਰਹੇ ਹਨ ਜਦਕਿ 2 ਜ਼ੋਨਾਂ ਵਿਚ ਸਿਰਫ਼ ਕਾਂਗਰਸ ਅਤੇ ਆਪ ਵਿਚ ਸਿੱਧਾ ਮੁਕਾਬਲਾ ਹੈ।