ਆਸਟ੍ਰੇਲੀਆ 'ਚ 19 ਸਾਲਾ ਪੰਜਾਬੀ ਕੁੜੀ ਦੀ ਸੜਕ ਹਾਦਸੇ 'ਚ ਮੌਤ, ਪਾਰਟ-ਟਾਈਮ ਡਿਊਟੀ ਤੋਂ ਪਰਤਦਿਆਂ ਵਾਪਰਿਆ ਭਾਣਾ
ਜਦੋਂ ਉੱਥੋਂ ਬਾਹਰ ਨਿਕਲੀ ਤਾਂ ਪਲਾਜ਼ਾ ’ਚ ਪੈਦਲ ਚੱਲ ਰਹੀ, ਉਸ ਵੇਲੇ ਇਕ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਗੰਭੀਰ ਜ਼ਖ਼ਮੀ ਕੋਮਲਪ੍ਰੀਤ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ। ਲੋਕਾਂ ਮੁਤਾਬਕ ਕਾਰ ਚਾਲਕ ਵੀ ਕਰੀਬ 19 ਸਾਲਾ ਦਾ ਨੌਜਵਾਨ ਦੱਸਿਆ ਜਾ ਰਿਹਾ ਹੈ। ਮਾਮਲਾ ਫਿਲਹਾਲ ਜਾਂਚ ਅਧੀਨ ਹੈ।
Publish Date: Tue, 19 May 2026 09:36 AM (IST)
Updated Date: Tue, 19 May 2026 09:38 AM (IST)
ਰਾਏਕੋਟ : ਪਰਥ (ਆਸਟ੍ਰੇਲੀਆ) ’ਚ ਰਾਏਕੋਟ ਮੂਲ ਦੀ 19 ਸਾਲਾ ਕੁੜੀ ਦੀ ਇਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਕੋਮਲਪ੍ਰੀਤ ਕੌਰ ਪੁੱਤਰੀ ਸੂਬੇਦਾਰ ਅਮਰੀਕ ਸਿੰਘ, ਪਿਛਲੇ ਸਾਲ ਨਰਸਿੰਗ ਦੇ ਕੋਰਸ ਲਈ ਸਟੂਡੈਂਟ ਵੀਜ਼ੇ ’ਤੇ ਆਸਟ੍ਰੇਲੀਆ ਗਈ ਸੀ। ਉੱਥੇ ਉਹ ਸਟੇਨਲੇ ਕਾਲਜ ’ਚ ਪੜ੍ਹਾਈ ਕਰ ਰਹੀ ਸੀ ਤੇ ਨਾਲ ਹੀ ਕੈਨਿੰਗਲਵੇਲ ਇਲਾਕੇ ’ਚ ਪਾਰਟ ਟਾਈਮ ਨੌਕਰੀ ਵੀ ਕਰਦੀ ਸੀ। ਦੱਸਿਆ ਜਾ ਰਿਹਾ ਹੈ ਕਿ ਸ਼ਨਿਚਰਵਾਰ ਰਾਤ ਡਿਊਟੀ ਖ਼ਤਮ ਕਰਨ ਤੋਂ ਬਾਅਦ ਉਹ ਬੈਂਟਲੇ ਸ਼ਾਪਿੰਗ ਸੈਂਟਰ ’ਚ ਪਿੱਜ਼ਾ ਖਾਣ ਗਈ ਸੀ। ਜਦੋਂ ਉੱਥੋਂ ਬਾਹਰ ਨਿਕਲੀ ਤਾਂ ਪਲਾਜ਼ਾ ’ਚ ਪੈਦਲ ਚੱਲ ਰਹੀ, ਉਸ ਵੇਲੇ ਇਕ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਗੰਭੀਰ ਜ਼ਖ਼ਮੀ ਕੋਮਲਪ੍ਰੀਤ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ। ਲੋਕਾਂ ਮੁਤਾਬਕ ਕਾਰ ਚਾਲਕ ਵੀ ਕਰੀਬ 19 ਸਾਲਾ ਦਾ ਨੌਜਵਾਨ ਦੱਸਿਆ ਜਾ ਰਿਹਾ ਹੈ। ਮਾਮਲਾ ਫਿਲਹਾਲ ਜਾਂਚ ਅਧੀਨ ਹੈ।