ਲੁਧਿਆਣਾ 'ਚੋਂ 17 ਕੁਇੰਟਲ ਗਊ ਮਾਸ ਬਰਾਮਦ, ਜੀਪ 'ਚ ਲੋਡ ਕਰਕੇ ਲਿਜਾ ਰਹੇ ਸਨ ਉੱਤਰ ਪ੍ਰਦੇਸ਼; ਦੋ ਮੁਲਜ਼ਮ ਗ੍ਰਿਫਤਾਰ
ਪੁਲਿਸ ਦੇ ਮੁਤਾਬਕ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸਹਾਰਨਪੁਰ ਦੇ ਰਹਿਣ ਵਾਲੇ ਮੁਹੰਮਦ ਤਾਸੀਮ, ਵਿੱਕੀ, ਹੁਸੈਨ, ਕੇਸਰ, ਅੰਮ੍ਰਿਤਸਰ ਦੇ ਵਾਸੀ ਸੁਹੇਲ ਅਤੇ ਸਮੀਰ ਵਜੋਂ ਹੋਈ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਵਿੱਕੀ ਅਤੇ ਹੁਸੈਨ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਜਾਣਕਾਰੀ ਮੁਤਾਬਕ ਪਟਿਆਲਾ ਦੀ ਨਿਊ ਪ੍ਰੋਫੈਸਰ ਕਲੋਨੀ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਨੂੰ ਸੂਚਨਾ ਮਿਲੀ ਕਿ ਕੁਝ ਵਿਅਕਤੀ ਭਾਰੀ ਮਾਤਰਾ ਵਿੱਚ ਗਊ ਮਾਸ ਜੀਪ ਵਿੱਚ ਲੋਡ ਕਰਕੇ ਅੰਮ੍ਰਿਤਸਰ ਤੋਂ ਸਹਾਰਨਪੁਰ ਲੈ ਕੇ ਜਾ ਰਹੇ ਹਨ।
Publish Date: Sat, 16 May 2026 11:57 AM (IST)
Updated Date: Sat, 16 May 2026 12:00 PM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ: ਲੁਧਿਆਣਾ ਪੁਲਿਸ ਨੇ 17 ਕੁਇੰਟਲ ਗਊ ਮਾਸ ਨਾਲ ਭਰੀ ਮਹਿੰਦਰਾ ਜੀਪ ਨੂੰ ਬਰਾਮਦ ਕਰਕੇ ਦੋ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲਿਸ ਨੇ ਮੁਲਜ਼ਮਾਂ ਨੂੰ ਉਸ ਵੇਲੇ ਕਾਬੂ ਕੀਤਾ ਜਦੋਂ ਉਹ ਗਊ ਮਾਸ ਅੰਮ੍ਰਿਤਸਰ ਤੋਂ ਉੱਤਰ ਪ੍ਰਦੇਸ਼ ਲੈ ਕੇ ਜਾ ਰਹੇ ਸਨ। ਪੁਲਿਸ ਦੇ ਮੁਤਾਬਕ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸਹਾਰਨਪੁਰ ਦੇ ਰਹਿਣ ਵਾਲੇ ਮੁਹੰਮਦ ਤਾਸੀਮ, ਵਿੱਕੀ, ਹੁਸੈਨ, ਕੇਸਰ, ਅੰਮ੍ਰਿਤਸਰ ਦੇ ਵਾਸੀ ਸੁਹੇਲ ਅਤੇ ਸਮੀਰ ਵਜੋਂ ਹੋਈ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਵਿੱਕੀ ਅਤੇ ਹੁਸੈਨ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਜਾਣਕਾਰੀ ਮੁਤਾਬਕ ਪਟਿਆਲਾ ਦੀ ਨਿਊ ਪ੍ਰੋਫੈਸਰ ਕਲੋਨੀ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਨੂੰ ਸੂਚਨਾ ਮਿਲੀ ਕਿ ਕੁਝ ਵਿਅਕਤੀ ਭਾਰੀ ਮਾਤਰਾ ਵਿੱਚ ਗਊ ਮਾਸ ਜੀਪ ਵਿੱਚ ਲੋਡ ਕਰਕੇ ਅੰਮ੍ਰਿਤਸਰ ਤੋਂ ਸਹਾਰਨਪੁਰ ਲੈ ਕੇ ਜਾ ਰਹੇ ਹਨ। ਇਸ ਸਬੰਧੀ ਗੁਰਪ੍ਰੀਤ ਸਿੰਘ ਨੇ ਥਾਣਾ ਲਾਡੋਵਾਲ ਦੀ ਪੁਲਿਸ ਨੂੰ ਸੂਚਨਾ ਦਿੱਤੀ। ਜਾਣਕਾਰੀ ਤੋਂ ਬਾਅਦ ਹਰਕਤ ਵਿੱਚ ਆਈ ਪੁਲਿਸ ਨੇ ਟੋਲ ਪਲਾਜ਼ਾ ਦੇ ਲਾਗੇ ਨਾਕਾਬੰਦੀ ਕਰਕੇ ਜੀਪ ਰੋਕੀ ਅਤੇ 17 ਕੁਇੰਟਲ ਗਊ ਮਾਸ ਬਰਾਮਦ ਕੀਤਾ। ਪੁਲਿਸ ਨੇ ਮੌਕੇ ਤੋਂ ਹੀ ਵਿੱਕੀ ਅਤੇ ਹੁਸੈਨ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਂਚ ਅਧਿਕਾਰੀ ਮੇਜਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮੁਲਜ਼ਮਾਂ ਦੇ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ।