ਲੋਕਾਂ ਨੇ ਆਪਣੀ ਸਹੂਲਤ

ਲੋਕਾਂ ਨੇ ਆਪਣੀ ਸਹੂਲਤ ਲਈ ਬਣਾਏ ਗਏ ਗ਼ੈਰ-ਕਾਨੂੰਨੀ ਕੱਟ
ਡਿਵਾਈਡਰ ਦੇ ਹੇਠਾਂ ਤੋਂ ਵੀ ਨਿਕਲ ਕੇ ਕਰ ਰਹੇ ਹਨ ਹਾਈਵੇ ਪਾਰ
ਜਾਗਰਣ ਸੰਵਾਦਦਾਤਾ, ਲੁਧਿਆਣਾ
ਮਹਾਨਗਰ ਲੁਧਿਆਣਾ ਤੋਂ ਲੰਘ ਰਹੇ ਜਲੰਧਰ-ਪਾਣੀਪਤ (ਐੱਨਐੱਚ 44) ’ਤੇ ਗ਼ੈਰ ਕਾਨੂੰਨੀ ਕੱਟਾਂ ਕਾਰਨ ਹਰ ਦਿਨ ਲੋਕਾਂ ਦੀ ਜ਼ਿੰਦਗੀ ਨਾਲ ਖੇਡਿਆ ਜਾ ਰਿਹਾ ਹੈ। ਇਸ ਦੇ ਬਾਵਜੂਦ ਸਵੇਰੇ ਅਤੇ ਸ਼ਾਮ ਨੂੰ ਲੋਕ ਬੇਫਿਕਰੀ ਨਾਲ ਇਨ੍ਹਾਂ ਗ਼ੈਰ-ਕਾਨੂੰਨੀ ਕੱਟਾਂ ਤੋਂ ਹਾਈਵੇ ਪਾਰ ਕਰ ਰਹੇ ਹਨ। ਇਨ੍ਹਾਂ ’ਚ ਬਸਤੀ ਜੋਧੇਵਾਲ ਤੇ ਕੈਲਾਸ਼ ਨਗਰ ਕੱਟ ਸਭ ਤੋਂ ਮਹੱਤਵਪੂਰਨ ਹਨ। ਇੱਥੇ ਅਕਸਰ ਹਾਦਸੇ ਹੁੰਦੇ ਰਹਿੰਦੇ ਹਨ ਪਰ ਜ਼ਿਲ੍ਹਾ ਪ੍ਰਸ਼ਾਸਨ ਜਾਂ ਨੈਸ਼ਨਲ ਹਾਈਵੇ ਅਥਾਰਿਟੀ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਇਕ ਅੰਦਾਜ਼ੇ ਮੁਤਾਬਕ ਹਰ ਦਿਨ ਇਨ੍ਹਾਂ ਦੋਨਾਂ ਗ਼ੈਰ-ਕਾਨੂੰਨੀ ਕੱਟਾਂ ਤੋਂ ਲੱਗਭਗ 10,000 ਤੋਂ ਵੱਧ ਲੋਕ ਪਾਰ ਕਰਦੇ ਹਨ। ਇੱਥੇ ਹੋਣ ਵਾਲੇ ਹਾਦਸਿਆਂ ਦਾ ਕੋਈ ਰਿਕਾਰਡ ਵੀ ਨਹੀਂ ਹੈ ਪਰ ਲੋਕ ਆਪਣੀ ਜ਼ਿੰਦਗੀ ਨੂੰ ਖਤਰੇ ’ਚ ਪਾ ਕੇ ਨਿਕਲਣ ਲਈ ਮਜਬੂਰ ਹਨ।
ਗੌਰ ਕਰਨ ਵਾਲੀ ਗੱਲ ਇਹ ਹੈ ਕਿ ਨੈਸ਼ਨਲ ਹਾਈਵੇ ਜਲੰਧਰ-ਪਾਣੀਪਤ ਲੁਧਿਆਣਾ ਸ਼ਹਿਰ ਨੂੰ 2 ਹਿੱਸਿਆਂ ’ਚ ਵੰਡ ਦਿੰਦਾ ਹੈ। ਇਸ ਹਾਈਵੇ ’ਤੇ ਬਸਤੀ ਜੋਧੇਵਾਲ ਤੇ ਕੈਲਾਸ਼ ਨਗਰ ’ਤੇ ਗ਼ੈਰ-ਕਾਨੂੰਨੀ ਕੱਟ ਹਨ, ਜੋ ਕਿ ਇਕ ਬਲੈਕ ਸਪਾਟ ਮੰਨਿਆ ਜਾਂਦਾ ਹੈ। ਇੱਥੇ ਸਵੇਰੇ ਤੇ ਸ਼ਾਮ ਦੇ ਸਮੇਂ ਸਭ ਤੋਂ ਵੱਧ ਲੋਕ ਹਾਈਵੇ ਪਾਰ ਕਰਦੇ ਹਨ, ਕਿਉਂਕਿ ਇਸ ਇਲਾਕੇ ’ਚ ਹਾਈਵੇ ਪਾਰ ਕਰਨ ਲਈ ਕੋਈ ਕ੍ਰਮ ਨਹੀਂ ਕੀਤੀ ਗਈ। ਇੱਥੇ ਕੋਈ ਅੰਡਰਪਾਸ ਜਾਂ ਓਵਰਬ੍ਰਿਜ ਦਾ ਨਿਰਮਾਣ ਨਹੀਂ ਕੀਤਾ ਗਿਆ ਹੈ। ਇਸ ਕਾਰਨ ਪੈਦਲ ਸੈਰ ਵਾਲੇ ਤੇ ਸਾਈਕਲ ਸਵਾਰ ਇਨ੍ਹਾਂ ਦੋਨਾਂ ਕੱਟਾਂ ਤੋਂ ਗ਼ੈਰ ਕਾਨੂੰਨੀ ਤਰੀਕੇ ਨਾਲ ਹਾਈਵੇ ਪਾਰ ਕਰਦੇ ਹਨ। ਇਸ ਹਾਈਵੇ ’ਤੇ ਤੇਜ਼ੀ ਨਾਲ ਵਾਹਨ ਲੰਘਦੇ ਹਨ, ਜਿਸ ਕਾਰਨ ਇੱਥੇ ਹਾਦਸੇ ਹੁੰਦੇ ਹਨ।
ਬਾਕਸ
ਲਾਡੋਵਾਲ ਟੋਲ ਪਲਾਜ਼ਾ ਨੇੜੇ ਗ਼ੈਰ-ਕਾਨੂੰਨੀ ਕੱਟ
ਇੱਥੇ ਦੱਸਣਾ ਜ਼ਰੂਰੀ ਹੈ ਕਿ ਇੰਡੀਅਨ ਰੋਡ ਕਾਂਗਰਸ ਦਾ ਨਿਯਮ ਹੈ ਕਿ ਜੇਕਰ ਕੋਈ ਬ੍ਰਿਜ ਜਿੱਥੇ ਖਤਮ ਹੁੰਦਾ ਹੈ, ਉਸ ਤੋਂ ਅੱਗੇ ਕਿਸੇ ਵੀ ਤਰ੍ਹਾਂ ਦਾ ਕੱਟ ਨਹੀਂ ਹੋਣਾ ਚਾਹੀਦਾ। ਲਾਡੋਵਾਲ ਟੋਲ ਪਲਾਜ਼ਾ ਤੋਂ ਅੱਗੇ ਬਣੇ ਓਵਰਬ੍ਰਿਜ ਦੇ ਠੀਕ ਪਹਿਲਾਂ ਇਕ ਕੱਟ ਰੱਖਿਆ ਗਿਆ ਹੈ। ਇਸ ਕੱਟ ਦਾ ਇਸਤੇਮਾਲ ਹੰਬੜਾਂ ਵੱਲ ਜਾਣ ਲਈ ਕੀਤਾ ਜਾਂਦਾ ਹੈ। ਇਹ ਕੱਟ ਪੂਰੀ ਤਰ੍ਹਾਂ ਗ਼ੈਰ-ਕਾਨੂੰਨੀ ਹੈ, ਕਿਉਂਕਿ ਲੁਧਿਆਣਾ ਵੱਲੋਂ ਲਾਡੋਵਾਲ ਵੱਲ ਆਉਣ ਵਾਲੇ ਵਾਹਨ ਤੇਜ਼ੀ ਨਾਲ ਬ੍ਰਿਜ ਤੋਂ ਹੇਠਾਂ ਉਤਰਦੇ ਹਨ। ਉਸ ਤੋਂ ਕੁਝ ਦੂਰੀ ’ਤੇ ਕੱਟ ਹੈ।
ਇਸ ਕੱਟ ਤੋਂ ਵਾਹਨ ਚਾਲਕ ਹਾਈਵੇ ਪਾਰ ਕਰ ਕੇ ਹੰਬੜਾਂ ਵੱਲ ਮੁੜਦੇ ਹਨ। ਇੱਥੇ ਵੀ ਕਈ ਵਾਰ ਹਾਦਸੇ ਹੋ ਚੁੱਕੇ ਹਨ। ਇਸ ਨੂੰ ਵੀ ਇਕ ਬਲੈਕ ਸਪਾਟ ਮੰਨਿਆ ਜਾਂਦਾ ਹੈ। ਇਸ ਦੇ ਬਾਵਜੂਦ ਇਸ ਕੱਟ ਨੂੰ ਬੰਦ ਕਰਨ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਹਾਲਾਂਕਿ ਲਾਡੋਵਾਲ ਤੋਂ ਹੰਬੜਾਂ ਰੋਡ ਵੱਲ ਜਾਣ ਲਈ ਓਵਰਬ੍ਰਿਜ ਬਣ ਚੁੱਕਾ ਹੈ ਪਰ ਇਹ ਇਕ ਟੋਲ ਰੋਡ ਹੈ। ਇਸ ਲਈ ਟੋਲ ਤੋਂ ਬਚਣ ਲਈ ਜ਼ਿਆਦਾਤਰ ਵਾਹਨ ਚਾਲਕ ਦੂਜੇ ਬਦਲ ਨੂੰ ਅਪਣਾਉਂਦੇ ਹਨ।
ਬਾਕਸ--
ਮਹਾਨਗਰ ’ਚ ਸੜਕ ਹਾਦਸਿਆਂ ’ਚ ਹੋਈਆਂ ਮੌਤਾਂ ਦਾ ਵੇਰਵਾ
ਸਾਲ ਦੁਰਘਟਨਾਵਾਂ ਮੌਤਾਂ
2024 483 376
2023 504 402
2022 337 376
2021 478 377
2020 388 281