ਪ੍ਰਚਾਰ ਦੌਰਾਨ ਸਹੁਰੇ ਦਾ ਦੇਹਾਂਤ
ਸੰਵਾਦ ਸੂਤਰ, ਜਾਗਰਣ, ਮਾਛੀਵਾੜਾ
Publish Date: Sun, 07 Dec 2025 11:03 PM (IST)
Updated Date: Mon, 08 Dec 2025 04:13 AM (IST)
ਸੰਵਾਦ ਸੂਤਰ, ਜਾਗਰਣ, ਮਾਛੀਵਾੜਾ ਸਾਹਨੇਵਾਲ ਵਿਧਾਨ ਸਭਾ ਹਲਕੇ ਦੇ ਬਲਾਕ ਸੰਮਤੀ ਜ਼ੋਨ ਕਲਾਸ ਕਲਾਂ ’ਚ ਕਾਂਗਰਸ ਪਾਰਟੀ ਦੀ ਉਮੀਦਵਾਰ ਹਰਜੀਤ ਕੌਰ ਲਈ ਪ੍ਰਚਾਰ ਕਰ ਰਹੇ ਉਨ੍ਹਾਂ ਦੇ ਸਹੁਰੇ ਹੇਮਰਾਜ ਦਾ ਦਿਲ ਦੇ ਦੌਰੇ ਨਾਲ ਦੇਹਾਂਤ ਹੋ ਗਿਆ। ਪਰਿਵਾਰ ਦਾ ਮਾਹੌਲ ਅਚਾਨਕ ਗਮਗੀਨ ਹੋ ਗਿਆ ਤੇ ਚੋਣ ਪ੍ਰਚਾਰ ਰੋਕ ਦਿੱਤਾ ਗਿਆ। ਹੇਮਰਾਜ, ਜੋ ਪਿੰਡ ਫਤਿਹਗੜ੍ਹ ਗੁੱਜਰਾਂ ਦੇ ਰਹਿਣ ਵਾਲੇ ਸਨ, ਦੀ ਮੌਤ ਨਾਲ ਪੂਰੇ ਪਿੰਡ ’ਚ ਸ਼ੋਕ ਦੀ ਲਹਿਰ ਦੌੜ ਗਈ। ਮ੍ਰਿਤਕ ਹੇਮਰਾਜ ਦਾ ਅੰਤਿਮ ਸੰਸਕਾਰ ਸਵੇਰੇ 11 ਵਜੇ ਪਿੰਡ ਫਤਿਹਗੜ੍ਹ ਗੁੱਜਰਾਂ ’ਚ ਕੀਤਾ ਜਾਵੇਗਾ।