ਲੈਂਟਰ ਦੇ ਹੇਠਾਂ ਦੱਬਣ ਕਾਰਨ ਮਜ਼ਦੂਰ ਦੀ ਮੌਤ
ਸੰਵਾਦ ਸੂਤਰ, ਜਾਗਰਣ, ਦੋਰਾਹਾ
Publish Date: Sun, 07 Dec 2025 11:00 PM (IST)
Updated Date: Mon, 08 Dec 2025 04:13 AM (IST)
ਸੰਵਾਦ ਸੂਤਰ, ਜਾਗਰਣ, ਦੋਰਾਹਾ ਦੋਰਾਹਾ ਨਾਲ ਲੱਗਦੇ ਪਿੰਡ ਅੜੇਚਾਂ ’ਚ ਇਕ ਘਰ ਦੇ ਲੈਂਟਰ ਨੂੰ ਤੋੜਦੇ ਸਮੇਂ ਅਚਾਨਕ ਲੈਂਟਰ ਮਜ਼ਦੂਰ ਦੇ ਉੱਪਰ ਡਿੱਗ ਗਿਆ, ਜਿਸ ਕਾਰਨ ਮਜ਼ਦੂਰ ਲੈਂਟਰ ਦੇ ਹੇਠਾਂ ਦੱਬ ਗਿਆ ਤੇ ਉਸ ਦੀ ਮੌਤ ਹੋ ਗਈ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਮਜ਼ਦੂਰ ਨੀਤੀ ਰਾਜ, ਜਿਸ ਦੀ ਉਮਰ ਲੱਗਭਗ 40 ਸਾਲ ਸੀ, ਜੈਪੂਰਾ ਰੋਡ ਦੋਰਾਹਾ ਨਾਲ ਲੱਗਦੇ ਪਿੰਡ ਅੜੇਚਾਂ ’ਚ ਕੰਮ ਕਰ ਰਿਹਾ ਸੀ। ਸ਼ਾਮ ਦੇ ਸਮੇਂ ਜਦੋਂ ਉਹ ਲੈਂਟਰ ਨੂੰ ਤੋੜ ਰਿਹਾ ਸੀ ਤਾਂ ਅਚਾਨਕ ਲੈਂਟਰ ਉਸ ਦੇ ਉੱਪਰ ਡਿੱਗ ਗਿਆ, ਜਿਸ ਨਾਲ ਉਹ ਲੈਂਟਰ ਦੇ ਹੇਠਾਂ ਦੱਬ ਗਿਆ ਤੇ ਉਸ ਦੀ ਮੌਤ ਹੋ ਗਈ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਦੋਰਾਹਾ ਪੁਲਿਸ ਮੌਕੇ ਤੇ ਪਹੁੰਚੀ ਤੇ ਮਜ਼ਦੂਰ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਮੋਰਚਰੀ ’ਚ ਰੱਖਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ।