ਸੜਕ ਹਾਦਸੇ ’ਚ ਗਰਭਵਤੀ ਔਰਤ ਦੀ ਦਰਦਨਾਕ ਮੌਤ
ਘਰੇਲੂ ਸਾਮਾਨ ਖਰੀਦਣ
Publish Date: Tue, 18 Nov 2025 11:45 PM (IST)
Updated Date: Wed, 19 Nov 2025 04:14 AM (IST)

ਘਰੇਲੂ ਸਾਮਾਨ ਖਰੀਦਣ ਲਈ ਬਾਜ਼ਾਰ ਗਈ ਸੀ, ਅਣਪਛਾਤੇ ਵਾਹਨ ਨੇ ਮਾਰੀ ਟੱਕਰ ਮ੍ਰਿਤਕ ਸੀ 7 ਮਹੀਨੇ ਦੀ ਗਰਭਵਤੀ ਤੇ 2 ਬੇਟੀਆਂ ਦੀ ਸੀ ਮਾਂ ਸੰਵਾਦ ਸੂਤਰ, ਲੁਧਿਆਣਾ। ਮੰਗਲਵਾਰ ਸ਼ਾਮ ਖਾਸੀ ਕਲਾਂ ਇਲਾਕੇ ’ਚ ਇਕ ਦਰਦਨਾਕ ਸੜਕ ਹਾਦਸੇ ’ਚ ਗਰਭਵਤੀ ਔਰਤ ਦੀ ਮੌਤ ਹੋ ਗਈ। ਮਰਨ ਵਾਲੀ ਦੀ ਪਛਾਣ 27 ਸਾਲਾ ਗੀਤਾ ਦੇ ਰੂਪ ’ਚ ਹੋਈ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਗੀਤਾ ਦਾ ਵਿਆਹ ਕਰੀਬ 7 ਸਾਲ ਪਹਿਲਾਂ ਹੋਇਆ ਸੀ ਤੇ ਉਹ ਦੋ ਬੇਟੀਆਂ ਦੀ ਮਾਂ ਸੀ। ਉਹ 7 ਮਹੀਨੇ ਦੀ ਗਰਭਵਤੀ ਸੀ। ਗੀਤਾ ਸ਼ਾਮ ਕਰੀਬ 5 ਵਜੇ ਘਰ ਤੋਂ ਘਰੇਲੂ ਸਾਮਾਨ ਖਰੀਦਣ ਲਈ ਨਿਕਲੀ ਸੀ, ਜਦੋਂ ਉਹ ਰਸਤੇ ਚ ਪਹੁੰਚੀ ਤਾਂ ਇਕ ਤੇਜ਼ ਰਫਤਾਰ ਵਾਹਨ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰੀ। ਟੱਕਰ ਇੰਨੀ ਭਿਆਨਕ ਸੀ ਕਿ ਗੀਤਾ ਸੜਕ ’ਤੇ ਡਿੱਗ ਕੇ ਲਹੂ-ਲੂਹਾਨ ਹੋ ਗਈ। ਹਾਦਸੇ ਦੇ ਬਾਅਦ ਨੇੜੇ ਤੋਂ ਲੰਘ ਰਹੇ ਰਾਹਗੀਰਾਂ ਨੇ ਤੁਰੰਤ ਉਸ ਨੂੰ ਨੇੜਲੇ ਹਸਪਤਾਲ ਪਹੁੰਚਾਇਆ ਪਰ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਉਹ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮਰ ਗਈ। ਡਾਕਟਰਾਂ ਨੇ ਜਾਂਚ ਕਰਨ ਦੇ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਗਰਭਵਤੀ ਹੋਣ ਕਾਰਨ ਪਰਿਵਾਰ ’ਤੇ ਦੋਹਰੀ ਮਾਰ ਪਈ ਹੈ ਤੇ ਘਰ ’ਚ ਮਾਤਮ ਪੱਸਰਿਆ ਹੋਇਆ ਹੈ। ਮ੍ਰਿਤਕਾ ਦੇ ਭਰਾ ਨੇ ਦੱਸਿਆ ਕਿ ਗੀਤਾ ਆਪਣੇ ਬੱਚਿਆਂ ਲਈ ਬਾਜ਼ਾਰ ਤੋਂ ਸਮਾਨ ਖਰੀਦਣ ਗਈ ਸੀ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਉਸ ਨੇ ਦੱਸਿਆ ਕਿ ਗੀਤਾ ਦਾ ਪਰਿਵਾਰ ਇਸ ਸਦਮੇ ਤੋਂ ਉੱਭਰ੍ ਨਹੀਂ ਪਾ ਰਿਹਾ। ਇਸ ਦੌਰਾਨ, ਪੁਲਿਸ ਨੇ ਮਾਮਲਾ ਦਰਜ ਕਰ ਕੇ ਅਣਪਛਾਤੇ ਵਾਹਨ ਚਾਲਕ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਘਟਨਾ ਸਥਾਨ ਦੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰਨ ’ਚ ਲੱਗੀ ਹੋਈ ਹੈ।