ਕਿਤੇ ਇਹ ਲਾਵਾਰਿਸ ਵਾਹਨ ਸੁਰੱਖਿਆ ਲਈ ਖ਼ਤਰਾ ਨਾ ਬਣ ਜਾਣ
ਬੱਸ ਸਟੈਂਡ, ਰੇਲਵੇ ਸਟੇਸ਼ਨ
Publish Date: Sun, 16 Nov 2025 11:00 PM (IST)
Updated Date: Mon, 17 Nov 2025 04:16 AM (IST)

ਬੱਸ ਸਟੈਂਡ, ਰੇਲਵੇ ਸਟੇਸ਼ਨ ’ਚ ਇਕ ਮਹੀਨੇ ’ਚ 3 ਵਾਰ ਚੈਕਿੰਗ ਪਰ ਸ਼ੱਕੀ ਵਾਹਨ ਉੱਥੇ ਹੀ ਖੜ੍ਹੇ ਹਨ ਪ੍ਰਾਈਵੇਟ ਤੇ ਸਰਕਾਰੀ ਪਾਰਕਿੰਗਾਂ ’ਚ ਖੜ੍ਹੇ ਵਾਹਨਾਂ ਦੀ ਕੋਈ ਖ਼ਬਰ ਨਹੀਂ ਲੈ ਰਿਹਾ ਗਗਨਦੀਪ ਰਤਨ, ਲੁਧਿਆਣਾ ਦਿੱਲੀ ਦੇ ਲਾਲ ਕਿਲੇ ਦੇ ਨੇੜੇ ਹੋਏ ਬੰਬ ਧਮਾਕੇ ਤੋਂ ਬਾਅਦ ਇਹ ਸਪੱਸ਼ਟ ਹੋਇਆ ਕਿ ਅੱਤਵਾਦੀ ਵਾਹਨਾਂ ’ਚ ਆਰਡੀਐਕਸ ਲੈ ਕੇ ਪਾਰਕਿੰਗ ’ਚ ਲੁਕੇ ਰਹਿੰਦੇ ਸਨ। ਇਸ ਦੇ ਬਾਅਦ ਪੂਰੇ ਭਾਰਤ ’ਚ ਹਾਈ ਅਲਰਟ ਕਰ ਦਿੱਤਾ ਗਿਆ ਪਰ ਲੁਧਿਆਣਾ ਦੀਆਂ ਪਾਰਕਿੰਗਾਂ ’ਚ ਦਿਨਾਂ, ਮਹੀਨਿਆਂ ਤੇ ਸਾਲਾਂ ਤੋਂ ਖੜ੍ਹੇ ਵਾਹਨਾਂ ਦੀ ਕੋਈ ਚਿੰਤਾ ਨਹੀਂ ਕਰ ਰਿਹਾ। ਇਸ ਦੀ ਪਰਵਾਹ ਨਾ ਤਾਂ ਠੇਕੇਦਾਰਾਂ ਨੂੰ ਹੈ ਤੇ ਨਾ ਹੀ ਪੁਲਿਸ ਨੂੰ। ਬੇਸ਼ੱਕ ਪੁਲਿਸ ਹਰ ਮਹੀਨੇ ਪਾਰਕਿੰਗ ਦੀ ਜਾਂਚ ਕਰਦੀ ਹੈ ਪਰ ਇਹ ਵਾਹਨ ਕਿਸ ਦੇ ਹਨ ਤੇ ਕਿਸ ਨੇ ਇਨ੍ਹਾਂ ਨੂੰ ਕਿਸ ਮੰਸ਼ਾ ਨਾਲ ਇੱਥੇ ਖੜ੍ਹਾ ਕੀਤਾ? ਇਹ ਕਿਸੇ ਨੂੰ ਨਹੀਂ ਪਤਾ। ਦੈਨਿਕ ਜਾਗਰਣ ਦੀ ਟੀਮ ਨੇ ਐਤਵਾਰ ਨੂੰ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਦੀ ਪਾਰਕਿੰਗ ਦੀ ਜਾਂਚ ਕੀਤੀ। ਇੱਥੇ ਜੋ ਵਾਹਨ ਖੜ੍ਹੇ ਮਿਲੇ, ਉਨ੍ਹਾਂ ’ਤੇ ਧੂੜ ਜੰਮ ਚੁੱਕੀ ਸੀ ਤੇ ਕਈਆਂ ਦਾ ਸਾਮਾਨ ਗਾਇਬ ਸੀ ਪਰ ਇਹ ਵਾਹਨ ਕਿਸ ਦੇ ਹਨ? ਇਹ ਕਿਸੇ ਨੂੰ ਨਹੀਂ ਪਤਾ। ਦੂਜੇ ਪਾਸੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦਾ ਕਹਿਣਾ ਹੈ ਕਿ ਕਾਸੋ ਆਪਰੇਸ਼ਨ ਤਹਿਤ ਪਾਰਕਿੰਗ ਦੀ ਜਾਂਚ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਥਾਣਿਆਂ ਨੂੰ ਵੀ ਪਾਰਕਿੰਗ ਚੈਕਿੰਗ ਕਰਨ ਤੇ ਠੇਕੇਦਾਰਾਂ ਨੂੰ ਸ਼ੱਕੀ ਵਾਹਨਾਂ ਦੀ ਜਾਣਕਾਰੀ ਦੇਣ ਲਈ ਕਿਹਾ ਗਿਆ ਹੈ। ਬਾਕਸ-- ਸਥਾਨ : ਬੱਸ ਸਟੈਂਡ ਸਮਾਂ : 5:22 ਵਜੇ ਇੱਥੇ ਪਹੁੰਚਣ ’ਤੇ ਪਹਿਲਾਂ ਐਂਟਰੀ ’ਤੇ ਪਰਚੀ ਕਟਵਾਈ ਜਾਂਦੀ ਹੈ ਤੇ ਕਈ ਲੋਕ ਬਿਨਾਂ ਪਰਚੀ ਕਟਵਾਏ ਵੀ ਅੰਦਰ ਨਿਕਲ ਜਾਂਦੇ ਹਨ। ਅਸੀਂ ਵੀ ਬਿਨਾਂ ਪਰਚੀ ਕਟਵਾਏ ਪਾਰਕਿੰਗ ਦੇ ਅੰਦਰ ਪਹੁੰਚ ਗਏ। ਪਹਿਲੀਆਂ ਤਿੰਨ ਤੋਂ ਚਾਰ ਲਾਈਨਾਂ ’ਚ ਵਾਹਨ ਤਾਂ ਠੀਕ-ਠਾਕ ਮਿਲੇ ਪਰ ਜਿਵੇਂ ਹੀ ਅਸੀਂ ਆਖਰੀ ਲਾਈਨ ’ਚ ਪਹੁੰਚੇ ਤਾਂ ਇੱਥੇ ਭਾਰੀ ਮਾਤਰਾ ’ਚ ਧੂੜ ਤੇ ਮਿੱਟੀ ਨਾਲ ਭਰੇ ਦੋ-ਪਹੀਆ ਵਾਹਨ ਲਾਵਾਰਿਸ ਹਾਲਤ ’ਚ ਮਿਲੇ। ਕਈ ਵਾਹਨ ਅਜਿਹੇ ਸਨ, ਜਿਨ੍ਹਾਂ ਦਾ ਸਾਮਾਨ ਤੱਕ ਗਾਇਬ ਹੋ ਚੁੱਕਾ ਸੀ। ਇਨ੍ਹਾਂ ਵਾਹਨਾਂ ’ਚ ਕੁਝ ’ਤੇ ਨੰਬਰ ਲੱਗੇ ਸਨ ਤੇ ਕਈਆਂ ਦੀਆਂ ਪਲੇਟਾਂ ਟੁੱਟੀਆਂ ਹੋਈਆਂ ਸਨ। ਦੱਸਣਾ ਚਾਹੀਦਾ ਹੈ ਕਿ ਇਹ ਉਹ ਪਾਰਕਿੰਗ ਹੈ, ਜਿੱਥੇ 20 ਦਿਨ ਪਹਿਲਾਂ ਪੁਲਿਸ ਨੇ ਆ ਕੇ ਖ਼ੁਦ ਚੈਕਿੰਗ ਕੀਤੀ ਸੀ। ਤਦ ਇਨ੍ਹਾਂ ਵਾਹਨਾਂ ਨੂੰ ਚੁਣਿਆ ਗਿਆ ਸੀ ਪਰ ਇਹ ਵਾਹਨ ਤਦ ਵੀ ਇੱਥੇ ਸਨ ਤੇ ਹੁਣ ਵੀ ਇੱਥੇ ਖੜ੍ਹੇ ਹਨ। ਬਾਕਸ-- ਸਥਾਨ : ਰੇਲਵੇ ਸਟੇਸ਼ਨ ਸਮਾਂ : 6:01 ਵਜੇ ਕਿਸੇ ਵੀ ਸੂਬੇ ’ਚ ਅਲਰਟ ਹੋਣ ਤੋਂ ਪਹਿਲਾਂ ਰੇਲਵੇ ਸਟੇਸ਼ਨ ਨੂੰ ਅਤਿ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ, ਜਦੋਂ ਅਸੀਂ ਇੱਥੇ ਪਹੁੰਚੇ ਤਾਂ ਇੱਥੇ ਵੀ ਦੋਪਹੀਆ ਵਾਹਨ ਧੂੜ-ਮਿੱਟੀ ਨਾਲ ਤੇ ਟੁੱਟੀਆਂ ਨੰਬਰ ਪਲੇਟਾਂ ਵਾਲੇ ਮਿਲੇ। ਇੱਥੇ ਵੀ ਲੋਕ ਪਾਰਕਿੰਗ ’ਚ ਵਾਹਨ ਲਾਉਣ ਦੇ ਬਾਅਦ ਪਰਚੀ ਲੈ ਕੇ ਜਾ ਰਹੇ ਸਨ ਪਰ ਉਹ ਵਾਹਨ ਖੜ੍ਹਾ ਕਰਨ ਵਾਲਾ ਕੌਣ ਹੈ? ਉਸ ਦੀ ਕੋਈ ਆਈਡੀ ਜਾਂ ਜਾਣਕਾਰੀ ਨਹੀਂ ਲੀ ਜਾ ਰਹੀ ਸੀ। ਉਨ੍ਹਾਂ ਦਾ ਮਤਲਬ ਸਿਰਫ ਪੈਸੇ ਆਉਣ ਤੱਕ ਹੀ ਸੀ। ਉੱਥੇ ਮੌਜੂਦ ਇਕ ਮੁਲਾਜ਼ਮ ਨੇ ਉਕਤ ਵਾਹਨਾਂ ਬਾਰੇ ਪੁੱਛਿਆ ਤਾਂ ਕਿਹਾ, ‘ਪਤਾ ਨਹੀਂ, ਜਿਸ ਦਾ ਹੋਵੇਗਾ ਉਹ ਲੈ ਜਾਵੇਗਾ।’ ਬਾਕਸ-- ਨਾ ਪੁਲਿਸ ਨੂੰ ਕਾਲ ਕੀਤੀ ਤੇ ਨਾ ਹੀ ਪੁਲਿਸ ਨੇ ਜਾਣਕਾਰੀ ਖੰਗਾਲੀ ਪਾਰਕਿੰਗ ’ਚ ਖੜ੍ਹੇ ਇਨ੍ਹਾਂ ਵਾਹਨਾਂ ਦੀ ਸ਼ਿਕਾਇਤ ਪਾਰਕਿੰਗ ਠੇਕੇਦਾਰਾਂ ਨੇ ਪੁਲਿਸ ਨੂੰ ਕਾਲ ਕਰ ਕੇ ਨਹੀਂ ਦੱਸੀ। ਇਹੀ ਕਾਰਨ ਹੈ ਕਿ ਸਾਲਾਂ ਤੋਂ ਇਹ ਵਾਹਨ ਇਸ ਤਰ੍ਹਾਂ ਖੜ੍ਹੇ ਹਨ, ਜਿੱਥੇ, ਜਿਨ੍ਹਾਂ ਵਾਹਨਾਂ ਦੀ ਜਾਣਕਾਰੀ ਪਾਰਕਿੰਗ ਠੇਕੇਦਾਰ ਨੇ ਪੁਲਿਸ ਨੂੰ ਦੇ ਦਿੱਤੀ ਪੁਲਿਸ ਨੇ ਉਨ੍ਹਾਂ ਦੀ ਜਾਣਕਾਰੀ ਨਹੀਂ ਖੰਗਾਲੀ, ਜਿਸ ਕਾਰਨ ਨਾ ਤਾਂ ਇਨ੍ਹਾਂ ਵਾਹਨਾਂ ਦੇ ਮਾਲਕਾਂ ਦਾ ਪਤਾ ਚੱਲਿਆ ਤੇ ਨਾ ਹੀ ਇਹ ਪਤਾ ਚੱਲਿਆ ਕਿ ਉਕਤ ਵਾਹਨਾਂ ਨੂੰ ਕਿਸ ਨੇ ਇੱਥੇ ਖੜ੍ਹਾ ਕੀਤਾ? ਬਾਕਸ-- ਚੋਰਾਂ ਲਈ ਸੇਫ ਏਰੀਆ ਸਰਕਾਰੀ ਦੇ ਨਾਲ-ਨਾਲ ਪ੍ਰਾਈਵੇਟ ਪਾਰਕਿੰਗਾਂ ਦੇ ਹਾਲਾਤ ਵੀ ਕੁਝ ਚੰਗੇ ਨਹੀਂ ਹਨ। ਇਹ ਚੋਰਾਂ ਲਈ ਇਕ ਸੇਫ ਏਰੀਆ ਹੈ। ਚੋਰ ਵਾਹਨ ਚੋਰੀ ਕਰਨ ਦੇ ਬਾਅਦ ਇਨ੍ਹਾਂ ਪਾਰਕਿੰਗਾਂ ’ਚ ਵਾਹਨ ਲੈ ਕੇ ਖੜ੍ਹੇ ਕਰ ਦਿੰਦੇ ਹਨ। ਇਹੀ ਕਾਰਨ ਹੈ ਕਿ 70 ਫੀਸਦੀ ਚੋਰੀ ਦੇ ਵਾਹਨਾਂ ਦਾ ਪਤਾ ਨਹੀਂ ਲੱਗ ਪਾਉਂਦਾ, ਜਦੋਂ ਮਾਮਲਾ ਠੰਢਾ ਹੁੰਦਾ ਹੈ ਤਾਂ ਚੋਰ ਇੱਥੇ ਤੋਂ ਵਾਹਨ ਨੂੰ ਦੁਬਾਰਾ ਚੁੱਕ ਲੈਂਦੇ ਹਨ ਤੇ ਕਈ ਵਾਰੀ ਇੱਥੇ ਹੀ ਛੱਡ ਜਾਂਦੇ ਹਨ।