ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਫਗਵਾੜਾ ਵਿੱਚ ਇੱਕ ਰਾਜਨੇਤਾ ਤੋਂ ਕਾਲਾ ਰਾਣਾ ਗੈਂਗ ਨੇ ਰੰਗਦਾਰੀ ਮੰਗੀ। ਰੰਗਦਾਰੀ ਨਾ ਦੇਣ 'ਤੇ ਉਸਦੇ ਮਕਾਨ 'ਤੇ ਫਾਇਰਿੰਗ ਦੀ ਵਾਰਦਾਤ ਕਰਾਈ ਗਈ। ਫਾਇਰਿੰਗ ਦੀ ਵਾਰਦਾਤ ਵਿੱਚ ਸ਼ੁਭਮ ਪੰਡਿਤ ਦਾ ਨਾਮ ਆਇਆ ਹੈ। ਜਿਸ ਤੋਂ ਬਾਅਦ ਹੁਣ ਪੰਜਾਬ ਪੁਲਿਸ ਵੀ ਸ਼ੁਭਮ ਪੰਡਿਤ ਦੀ ਤਲਾਸ਼ ਵਿੱਚ ਹੈ।

ਜਾਗਰਣ ਸੰਵਾਦਦਾਤਾ, ਯਮੁਨਾਨਗਰ : 26 ਦਸੰਬਰ 2024 ਨੂੰ ਖੇੜੀ ਲੱਖਾ ਸਿੰਘ ਪੁਲਿਸ ਚੌਕੀ ਨੇੜੇ ਹੋਏ ਤੀਹਰੇ ਹੱਤਿਆਕਾਂਡ (Tripple Murder Case) 'ਚ ਫਰਾਰ ਚੱਲ ਰਹੇ ਇਕ ਲੱਖ ਦੇ ਇਨਾਮੀ ਬੈਂਕ ਕਾਲੋਨੀ ਨਿਵਾਸੀ ਸ਼ੁਭਮ ਪੰਡਿਤ ਨੇ ਪੰਜਾਬ ਦੇ ਫਗਵਾੜਾ 'ਚ ਵੀ ਫਾਇਰਿੰਗ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੰਜਾਬ ਪੁਲਿਸ (Punjab Police) ਦੀ ਟੀਮ ਨੇ ਉਸਦੇ ਘਰ ਛਾਪਾ ਮਾਰਿਆ। ਇੱਥੋਂ ਉਸਦੇ ਪਿਤਾ ਘਨਸ਼ਿਆਮ ਤਿਵਾੜੀ, ਮਾਤਾ ਨੀਰਜ ਕੁਮਾਰੀ ਅਤੇ ਭਰਾ ਦੀਪਕ ਤਿਵਾੜੀ ਨੂੰ ਗ੍ਰਿਫ਼ਤਾਰ ਕਰ ਕੇ ਆਪਣੇ ਨਾਲ ਲੈ ਗਈ ਹੈ। ਦੋਸ਼ ਹੈ ਕਿ ਉਨ੍ਹਾਂ ਨੇ ਸ਼ੁਭਮ ਪੰਡਿਤ ਦਾ ਸਹਿਯੋਗ ਕੀਤਾ ਹੈ ਤੇ ਉਸਨੂੰ ਲੁਕਾਉਣ ਵਿੱਚ ਮਦਦ ਕੀਤੀ ਹੈ। ਫਗਵਾੜਾ 'ਚ ਇਹ ਫਾਇਰਿੰਗ ਦੀ ਵਾਰਦਾਤ 27 ਨਵੰਬਰ ਨੂੰ ਹੋਈ ਸੀ।
ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਫਗਵਾੜਾ 'ਚ ਇਕ ਰਾਜਨੇਤਾ ਤੋਂ ਕਾਲਾ ਰਾਣਾ ਗੈਂਗ ਨੇ ਰੰਗਦਾਰੀ ਮੰਗੀ। ਰੰਗਦਾਰੀ ਨਾ ਦੇਣ 'ਤੇ ਉਸਦੇ ਮਕਾਨ 'ਤੇ ਫਾਇਰਿੰਗ ਦੀ ਵਾਰਦਾਤ ਕਰਾਈ ਗਈ। ਵਾਰਦਾਤ 'ਚ ਸ਼ੁਭਮ ਪੰਡਿਤ ਦਾ ਨਾਂ ਆਇਆ ਹੈ ਜਿਸ ਤੋਂ ਬਾਅਦ ਹੁਣ ਪੰਜਾਬ ਪੁਲਿਸ ਵੀ ਸ਼ੁਭਮ ਪੰਡਿਤ ਦੀ ਤਲਾਸ਼ ਵਿੱਚ ਹੈ। ਪੰਜਾਬ ਪੁਲਿਸ ਦੀ ਟੀਮ ਨੇ ਉਸਦੇ ਘਰ 'ਤੇ ਵੀ ਛਾਪੇਮਾਰੀ ਕੀਤੀ ਪਰ ਉਹ ਨਹੀਂ ਮਿਲ ਸਕਿਆ। ਹੁਣ ਉਸਦੇ ਮਾਤਾ, ਪਿਤਾ ਅਤੇ ਭਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪਿੰਡ ਖੇੜੀ ਲੱਖਾ ਸਿੰਘ ਵਿੱਚ 26 ਦਸੰਬਰ ਦੀ ਸਵੇਰ ਸਵਾ ਅੱਠ ਵਜੇ ਜਿਮ ਦੇ ਬਾਹਰ ਬਾਈਕ 'ਤੇ ਆਏ ਨਕਾਬਪੋਸ਼ ਬਦਮਾਸ਼ਾਂ ਨੇ 50 ਰਾਊਂਡ ਤੋਂ ਵੱਧ ਫਾਇਰ ਕਰ ਕੇ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਸ਼ਾਮਲੀ ਦੇ ਪਿੰਡ ਮਖਮੂਲਪੁਰ ਨਿਵਾਸੀ 35 ਸਾਲਾ ਪੰਕਜ ਮਲਿਕ, ਗੋਲਨੀ ਨਿਵਾਸੀ 32 ਸਾਲਾ ਵੀਰੇਂਦਰ ਰਾਣਾ ਅਤੇ ਉਨਹੇੜੀ ਨਿਵਾਸੀ 34 ਸਾਲਾ ਅਰਜੁਨ ਦੀ ਹੱਤਿਆ ਕੀਤੀ। ਤਿੰਨੇ ਸਵੇਰੇ ਜਿਮ ਕਰ ਕੇ ਬਾਹਰ ਨਿਕਲ ਰਹੇ ਸਨ। ਸੂਬਾ ਪੱਧਰ 'ਤੇ ਇਸ ਵਾਰਦਾਤ ਦੀ ਗੂੰਜ ਪਹੁੰਚੀ। ਇੱਥੋਂ ਤਕ ਕਿ ਤੱਤਕਾਲੀ ਐਸਪੀ ਰਾਜੀਵ ਦੇਸਵਾਲ ਨੇ ਖੇੜੀ ਲੱਖਾ ਸਿੰਘ ਚੌਕੀ ਦੇ ਇੰਚਾਰਜ ਨਿਰਮਲ ਸਿੰਘ ਸਮੇਤ ਅੱਠ ਪੁਲਿਸ ਮੁਲਾਜ਼ਮਾਂ ਨੂੰ ਬਰਖਾਸਤ ਕਰ ਦਿੱਤਾ ਸੀ।
ਇਸ ਵਾਰਦਾਤ ਨੂੰ ਗੈਂਗਸਟਰ ਵੀਰੇਂਦਰ ਪ੍ਰਤਾਪ ਉਰਫ਼ ਕਾਲਾ ਰਾਣਾ, ਉਸਦੇ ਭਰਾ ਸੂਰਿਆ ਪ੍ਰਤਾਪ ਉਰਫ਼ ਨੋਨੀ ਅਤੇ ਸੰਨੀ ਸਲੇਮਪੁਰ ਨੇ ਅੰਜਾਮ ਦਿਵਾਇਆ। ਨੋਨੀ ਤੇ ਸੰਨੀ ਫਿਲਹਾਲ ਵਿਦੇਸ਼ 'ਚ ਹਨ। ਇਸ ਕੇਸ ਵਿੱਚ ਹੁਣ ਤਕ 21 ਮੁਲਜ਼ਮ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਇਹ ਸਾਰੇ ਸ਼ੂਟਰਾਂ ਦੇ ਮਦਦਗਾਰ ਹਨ। ਤਿੰਨ ਲੱਖ ਦੇ ਇਨਾਮੀ ਸ਼ੂਟਰ ਰੋਮਿਲ ਵੋਹਰਾ ਦਾ ਐਨਕਾਊਂਟਰ ਹੋ ਚੁੱਕਾ ਹੈ। ਇੱਕ ਸ਼ੂਟਰ ਰਾਹੁਲ ਨੂੰ ਦਿੱਲੀ ਪੁਲਿਸ ਨੇ ਮੁਕਾਬਲੇ 'ਚ ਗ੍ਰਿਫ਼ਤਾਰ ਕੀਤਾ। ਅਜੇ ਸ਼ੁਭਮ ਪੰਡਿਤ, ਅੰਕਿਤ ਗਿਰੀ ਸਮੇਤ ਤਿੰਨ ਸ਼ੂਟਰ ਫਰਾਰ ਹਨ।