ਸਾਵਧਾਨ ! ਭੁਲੱਥ ਮੇਨ ਰੋਡ 2 ਮਹੀਨਿਆਂ ਲਈ ਹੋਇਆ ਬੰਦ, ਪਰੇਸ਼ਾਨੀ ਤੋਂ ਬਚਣ ਲਈ ਲੈ ਸਕਦੇ ਹੋ ਇਸ ਰੂਟ ਦਾ ਸਹਾਰਾ
ਐੱਸਡੀਓ ਸੰਦੀਪ ਸ਼ਰਮਾ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਮੌਸਮ ਖਰਾਬ ਹੁੰਦਾ ਹੈ ਤਾਂ ਥੋੜਾ ਸਮਾਂ ਵੱਧ ਵੀ ਸਕਦਾ ਹੈ ਪਰ ਸਾਡੀ ਕੋਸ਼ਿਸ਼ ਇਹੀ ਰਹੇਗੀ ਕਿ ਜਲਦ ਤੋਂ ਜਲਦ ਇਸ ਸੜਕ 'ਤੇ ਸੀਵਰੇਜ ਲਾਈਨ ਪਾਉਣ ਦਾ ਕੰਮ ਮੁਕੰਮਲ ਕਰ ਲਿਆ ਜਾਵੇ।
Publish Date: Wed, 03 Dec 2025 11:38 AM (IST)
Updated Date: Wed, 03 Dec 2025 12:27 PM (IST)
ਸੁਖਜਿੰਦਰ ਸਿੰਘ ਮੁਲਤਾਨੀ , ਪੰਜਾਬੀ ਜਾਗਰਣ, ਭੁਲੱਥ : ਸੀਵਰੇਜ ਬੋਰਡ ਵੱਲੋਂ ਕਰਤਾਰਪੁਰ-ਭੁਲੱਥ ਮੇਨ ਰੋਡ 'ਤੇ ਅੱਜ ਸੀਵਰੇਜ ਲਾਈਨ ਪਾਉਣ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ। ਇਸ ਦੌਰਾਨ ਸੀਵਰੇਜ ਬੋਰਡ ਨੇ ਕਰਤਾਰਪੁਰ-ਭੁਲੱਥ ਮੇਨ ਰੋਡ 'ਤੇ ਸੇਂਤ ਨਾਲੇ (ਗੰਦੇ ਨਾਲੇ) ਤੋਂ ਸੜਕ ਪੂਰੀ ਤਰ੍ਹਾਂ ਬੰਦ ਕਰ ਦਿੱਤੀ। ਭੁਲੱਥ ਦੀ ਇਹ ਮੁੱਖ ਸੜਕ ਅਗਲੇ ਦੋ ਮਹੀਨਿਆਂ ਲਈ ਭਾਵ ਦਸੰਬਰ ਮਹੀਨੇ ਤੋਂ ਲੈ ਕੇ 31 ਜਨਵਰੀ ਤੱਕ ਬੰਦ ਰਹੇਗੀ।
ਇਸੇ ਦੌਰਾਨ ਇਥੇ ਸੀਵਰੇਜ ਬੋਰਡ ਵੱਲੋਂ ਕਰੇਨ ਤੇ ਜੇਸੀਬੀ ਲਗਾ ਕੇ ਤੇਜ਼ੀ ਨਾਲ ਇਸ ਸੜਕ ਦੀ ਪੁਟਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਸੀਵਰੇਜ ਬੋਰਡ ਦੇ ਐੱਸਡੀਓ ਕਰਤਾਰਪੁਰ ਸੰਦੀਪ ਸ਼ਰਮਾ ਅਨੁਸਾਰ ਭੁਲੱਥ ਰੋਡ ਕਰਤਾਰਪੁਰ ਵਿਖੇ ਸੇਂਤ ਨਾਲੇ (ਗੰਦੇ ਨਾਲੇ) ਕੋਲ ਬੰਦ ਕੀਤੀ ਗਈ ਹੈ। ਐੱਸਡੀਓ ਸੰਦੀਪ ਸ਼ਰਮਾ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਮੌਸਮ ਖਰਾਬ ਹੁੰਦਾ ਹੈ ਤਾਂ ਥੋੜਾ ਸਮਾਂ ਵੱਧ ਵੀ ਸਕਦਾ ਹੈ ਪਰ ਸਾਡੀ ਕੋਸ਼ਿਸ਼ ਇਹੀ ਰਹੇਗੀ ਕਿ ਜਲਦ ਤੋਂ ਜਲਦ ਇਸ ਸੜਕ 'ਤੇ ਸੀਵਰੇਜ ਲਾਈਨ ਪਾਉਣ ਦਾ ਕੰਮ ਮੁਕੰਮਲ ਕਰ ਲਿਆ ਜਾਵੇ।
ਇਸੇ ਦੌਰਾਨ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਛੋਟੇ ਵਾਹਨਾਂ ਲਈ ਭੁਲੱਥ ਤੋਂ ਹਮੀਰਾ ਰੋਡ ਰਾਹੀਂ ਕਰਤਾਰਪੁਰ ਅਤੇ ਹੈਵੀ ਵਹੀਕਲ ਲਈ ਭੁਲੱਥ ਤੋਂ ਨਡਾਲਾ-ਸੁਭਾਨਪੁਰ ਰੋਡ ਦੀ ਵਰਤੋਂ ਕਰਤਾਰਪੁਰ ਆਉਣ-ਜਾਣ ਲਈ ਕੀਤੀ ਜਾਵੇ। ਇੰਜੀਨੀਅਰ ਅਜੇ ਠਾਕੁਰ ਨੇ ਦੱਸਿਆ ਕਿ ਲੋਕਾਂ ਦੀ ਸੁਵਿਧਾ ਲਈ ਪਿੰਡ ਰਾਮਗੜ੍ਹ ਤੋਂ ਪਿੰਡ ਮੱਲੀਆਂ ਹੋ ਕੇ ਵਾਇਆ ਦਿਆਲਪੁਰ ਵੱਲ ਦੀ ਮੇਨ ਰੋਡ ’ਤੇ ਵੀ ਜਾਇਆ ਜਾ ਸਕਦਾ ਹੈ, ਤਾਂ ਕਿ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਆਉਣ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਸਰਗਰਮੀ ਵਰਤਦੇ ਹੋਏ ਕੰਮ ਜਿੰਨੀ ਜਲਦੀ ਹੋ ਸਕੇ ਨਿਪਟਾਇਆ ਜਾਵੇਗਾ।