ਕਪੂਰਥਲਾ ਦੇ ਮੂਲ ਨਿਵਾਸੀ ਯੋਗ ਤੇ ਮੈਡੀਟੇਸ਼ਨ ਇੰਸਟ੍ਰਕਟਰ ਜਸਵਿੰਦਰ ਉਰਫ ਜੱਸੀ ਦੇ ਨਾਲ ਰੂਸ ਤੋਂ ਪਹਿਲੀ ਵਾਰ ਆਈ ਐਲਿਨਾ, ਮਾਰੀਆ, ਨਤਾਲੀਆ, ਕੋਲਗਾ ਤੇ ਹੋਰ ਛੇ ਦਿਨਾਂ ਤਕ ਕਪੂਰਥਲਾ 'ਚ ਰਹਿਣਗੀਆਂ। ਇੱਥੇ ਉਹ ਕਪੂਰਥਲਾ ਦੀ ਪੁਰਾਤਨ ਰਿਆਸਤ ਨਾਲ ਸਬੰਧਤ ਇਮਾਰਤਾਂ ਨੂੰ ਦੇਖਣਗੀਆਂ ਤੇ ਇੱਥੇ ਦੀ ਸੰਸਕ੍ਰਿਤੀ ਨੂੰ ਸਮਝਣ ਦੀ ਕੋਸ਼ਿਸ਼ ਕਰਨਗੀਆਂ।

ਮਹੇਸ਼ ਕੁਮਾਰ, ਕਪੂਰਥਲਾ : ਰੂਸ ਤੋਂ ਭਾਰਤ ਯਾਤਰਾ 'ਤੇ ਆਏ ਵਿਦੇਸ਼ੀ ਮਹਿਮਾਨਾਂ ਨੇ ਸਨਾਤਨ ਧਰਮ 'ਚ ਖਾਸ ਦਿਲਚਸਪੀ ਦਿਖਾਈ ਹੈ। ਹੈਰੀਟੇਜ ਸਿਟੀ ਕਪੂਰਥਲਾ ਦੇ 235 ਸਾਲ ਪੁਰਾਣੇ ਪੰਚ ਮੰਦਰ 'ਚ ਨਤਮਸਤਕ ਹੋਣ ਪਹੁੰਚੀਆਂ ਪੰਜ ਰੂਸੀ ਮਹਿਮਾਨਾਂ ਨੇ ਨਾ ਸਿਰਫ ਮੰਦਰ 'ਚ ਸੀਸ ਨਿਵਾਇਆ ਸਗੋਂ ਹਿੰਦੂ ਧਰਮ ਦੇ ਰੀਤੀ-ਰਿਵਾਜਾਂ ਦਾ ਪਾਲਣ ਕਰਦਿਆਂ ਹਵਨ ਯਗ 'ਚ ਆਹੁਤੀਆਂ ਵੀ ਪਾਈਆਂ। ਪੂਰੀ ਆਸਥਾ ਨਾਲ ਹੱਥ ਜੋੜ ਕੇ ਪੰਜੋਂ ਵਿਦੇਸ਼ੀ ਮਹਿਮਾਨਾਂ ਨੇ ਧਾਰਮਿਕ ਆਸਥਾ ਨੂੰ ਅਪਣਾਇਆ। ਇਸ ਦੌਰਾਨ ਸਾਰੇ ਰੂਸੀ ਮਹਿਮਾਨ ਆਪਣੇ ਫੋਨ 'ਚ ਮੰਦਰ ਦੇ ਹਰ ਪਲ ਨੂੰ ਕੈਦ ਕਰਦੇ ਰਹੇ। ਇੱਥੇ ਤਕ ਕਿ ਮੰਦਰ 'ਚ ਸਥਾਪਿਤ ਸ਼੍ਰੀ ਰਾਧਾ-ਕ੍ਰਿਸ਼ਨ ਦੀ ਮੂਰਤੀ ਨਾਲ ਸੈਲਫੀ ਵੀ ਲਈ।
ਕਪੂਰਥਲਾ ਦੇ ਮੂਲ ਨਿਵਾਸੀ ਯੋਗ ਤੇ ਮੈਡੀਟੇਸ਼ਨ ਇੰਸਟ੍ਰਕਟਰ ਜਸਵਿੰਦਰ ਉਰਫ ਜੱਸੀ ਦੇ ਨਾਲ ਰੂਸ ਤੋਂ ਪਹਿਲੀ ਵਾਰ ਆਈ ਐਲਿਨਾ, ਮਾਰੀਆ, ਨਤਾਲੀਆ, ਕੋਲਗਾ ਤੇ ਹੋਰ ਛੇ ਦਿਨਾਂ ਤਕ ਕਪੂਰਥਲਾ 'ਚ ਰਹਿਣਗੀਆਂ। ਇੱਥੇ ਉਹ ਕਪੂਰਥਲਾ ਦੀ ਪੁਰਾਤਨ ਰਿਆਸਤ ਨਾਲ ਸਬੰਧਤ ਇਮਾਰਤਾਂ ਨੂੰ ਦੇਖਣਗੀਆਂ ਤੇ ਇੱਥੇ ਦੀ ਸੰਸਕ੍ਰਿਤੀ ਨੂੰ ਸਮਝਣ ਦੀ ਕੋਸ਼ਿਸ਼ ਕਰਨਗੀਆਂ। ਸ਼ੁੱਕਰਵਾਰ ਦੁਪਹਿਰ ਮੌਰਿਸ਼ ਮਸਜਿਦ ਦੇਖਣ ਤੋਂ ਬਾਅਦ ਪੰਚ ਮੰਦਰ ਪਹੁੰਚੇ ਡੈਲੀਗੇਸ਼ਨ ਦਾ ਯੋਗਾ ਟ੍ਰੇਨਰ ਪ੍ਰਵੀਣ ਚੌਂਕਰੀਆ, ਜਤਿਨ ਸ਼ਰਮਾ, ਸੋਨੂ ਤੇ ਹੋਰਾਂ ਨੇ ਫੁੱਲਾਂ ਦੀ ਮਾਲਾ ਪਾ ਕੇ ਸਵਾਗਤ ਕੀਤਾ। ਇਸ ਦੌਰਾਨ ਜੱਸੀ ਨੇ ਦੱਸਿਆ ਕਿ ਉਹ ਵੱਖ-ਵੱਖ ਦੇਸ਼ਾਂ ਦਾ ਦੌਰਾ ਕਰਦੇ ਰਹਿੰਦੇ ਹਨ। ਹੁਣ ਤਕ ਉਹ 26-27 ਵਿਦੇਸ਼ੀ ਮਹਿਮਾਨਾਂ ਨੂੰ ਭਾਰਤ ਦੀ ਅਮੀਰ ਵਿਰਾਸਤ ਨਾਲ ਰੂਬਰੂ ਕਰਵਾ ਚੁੱਕੇ ਹਨ। ਇਸ ਪੰਜ ਮੈਂਬਰੀ ਰੂਸੀ ਮਹਿਮਾਨਾਂ ਦੇ ਡੈਲੀਗੇਸ਼ਨ ਨੇ ਭਾਰਤ ਸਮੇਤ ਕਪੂਰਥਲਾ ਦਾ ਦੌਰਾ ਕਰਨ ਦੀ ਇੱਛਾ ਜਤਾਈ ਜਿਸ ਲਈ ਉਹ ਇਨ੍ਹਾਂ ਨੂੰ ਇੱਥੇ ਲੈ ਕੇ ਆਏ ਹਨ। ਭਾਰਤੀ ਭਾਸ਼ਾ ਤੇ ਅੰਗਰੇਜ਼ੀ ਤੋਂ ਜਾਣੂ ਨਾ ਹੋਣ ਕਾਰਨ ਜੱਸੀ ਨੇ ਰੂਸੀ ਭਾਸ਼ਾ 'ਚ ਗੱਲਬਾਤ ਕੀਤੀ। ਪਹਿਲੀ ਵਾਰ ਭਾਰਤ ਆਈ ਐਲਿਨਾ ਨੇ ਕਿਹਾ ਕਿ ਉਹ ਭਾਰਤ ਬਾਰੇ ਬਹੁਤ ਸੁਣ ਚੁੱਕੀ ਹੈ। ਇੱਥੇ ਆ ਕੇ ਉਸ ਨੂੰ ਬੇਹੱਦ ਸ਼ਾਂਤੀ ਤੇ ਖੁਸ਼ੀ ਮਿਲੀ। ਨਤਾਲੀਆ ਨੇ ਕਿਹਾ ਕਿ ਪਹਿਲਾਂ ਆਏ ਡੈਲੀਗੇਸ਼ਨ ਨੇ ਭਾਰਤ ਬਾਰੇ ਦੱਸਿਆ ਸੀ, ਜਿਸ ਨਾਲ ਉਸ ਦੇ ਮਨ ਵਿਚ ਇੱਥੇ ਆਉਣ ਦੀ ਇੱਛਾ ਜਾਗੀ। ਇੱਥੇ ਆ ਕੇ ਉਸ ਨੇ ਜੋ ਸੁਣਿਆ ਸੀ, ਉਹੀ ਪਾਇਆ। ਇਸ ਲਈ ਉਹ ਜੱਸੀ ਦਾ ਧੰਨਵਾਦ ਕਰਦੀ ਹੈ, ਜੋ ਉਸ ਨੂੰ ਇੱਥੇ ਲੈ ਕੇ ਆਏ।
ਫਿਰ ਡੈਲੀਗੇਸ਼ਨ ਨੇ ਮੰਦਰ 'ਚ ਨਤਮਸਤਕ ਹੋ ਕੇ ਮੰਦਰ ਦੇ ਕੋਨੇ-ਕੋਨੇ ਨੂੰ ਦੇਖਿਆ। ਤਸਵੀਰਾਂ ਖਿੱਚੀਆਂ, ਸੈਲਫੀਆਂ ਲਈਆਂ। ਫਿਰ ਪੰਡਿਤ ਜੀ ਨੇ ਮੰਤਰ ਉਚਾਰਣ ਦੇ ਨਾਲ ਹਵਨ ਯਗ 'ਚ ਆਹੁਤੀਆਂ ਪਾਈਆਂ। ਇਸ ਦੌਰਾਨ ਰੂਸੀ ਮਹਿਮਾਨ ਪੂਰੀ ਧਾਰਮਿਕ ਆਸਥਾ ਦਾ ਪਾਲਣ ਕੀਤਾ ਅਤੇ ਹੱਥ ਜੋੜ ਕੇ ਹਵਨ ਯਗ 'ਚ ਬੈਠੀਆਂ ਰਹੀਆਂ।