ਪ੍ਰਾਪਰਟੀ ਟੈਕਸ ਜਮ੍ਹਾਂ ਨਾ ਕਰਵਾਉਣ ਵਾਲੇ ਹੋ ਜਾਓ ਸਾਵਧਾਨ, ਹੋ ਸਕਦੀ ਹੈ ਬਿਲਡਿੰਗ ਸੀਲ; ਈਓ ਨੇ ਦਿੱਤੇ ਹੁਕਮ
ਉੱਥੇ ਪਹੁੰਚਣ ਉਪਰੰਤ ਬੈਂਕ ਦੇ ਮੁਲਾਜ਼ਮਾਂ ਵੱਲੋਂ ਬਿਲਡਿੰਗ ਦੇ ਮਾਲਕਾਂ ਨੂੰ ਇਤਲਾਹ ਦਿੱਤੀ ਗਈ ਕਿ ਨਗਰ ਕੌਂਸਲ ਸੁਲਤਾਨਪੁਰ ਲੋਧੀ ਵੱਲੋਂ ਬੈਂਕ ਨੂੰ ਸੀਲ ਕੀਤਾ ਜਾ ਰਿਹਾ ਹੈ ਤਾਂ ਇੰਚਾਰਜ ਨਰੇਸ਼ ਸ਼ਰਮਾ ਨਾਲ ਗੱਲਬਾਤ ਕਰਨ ਤੋ ਬਾਅਦ ਬੈਂਕ ਬਿਲਡਿੰਗ ਮਾਲਕ ਵੱਲੋਂ 1,32,938 ਰੁਪਏ ਨਗਰ ਕੌਂਸਲ ਦੇ ਖਾਤੇ ਵਿਚ ਤੁਰੰਤ ਜਮਾ ਕਰਵਾ ਦਿੱਤੇ ਗਏ, ਜਿਸ ਤੋਂ ਬਾਅਦ ਬਿਲਡਿੰਗ ਨੂੰ ਸੀਲ ਨਹੀਂ ਕੀਤਾ ਗਿਆ।
Publish Date: Thu, 04 Dec 2025 11:42 AM (IST)
Updated Date: Thu, 04 Dec 2025 11:47 AM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ , ਸੁਲਤਾਨਪੁਰ ਲੋਧੀ : ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਪ੍ਰਾਪਰਟੀ ਟੈਕਸ ਜਮ੍ਹਾਂ ਨਾ ਕਰਵਾਉਣ ਵਾਲੇ ਬਿਲਡਿੰਗ ਮਾਲਕਾਂ ਨੂੰ ਵਾਰ-ਵਾਰ ਨੋਟਿਸ ਭੇਜਣ ਦੇ ਬਾਵਜੂਦ ਟੈਕਸ ਜਮ੍ਹਾਂ ਨਾ ਕਰਵਾਉਣ ਵਾਲੇ ਬਿਲਡਿੰਗ ਮਾਲਕਾਂ ਦੀ ਪ੍ਰਾਪਰਟੀ ਵਿਰੁੱਧ ਨਗਰ ਕੌਂਸਲ ਸੁਲਤਾਨਪੁਰ ਲੋਧੀ ਵੱਲੋਂ ਤੁਰੰਤ ਐਕਸ਼ਨ ਲੈਂਦੇ ਹੋਏ ਬਿਲਡਿੰਗ ਨੂੰ ਸੀਲ ਕਰ ਦਿੱਤਾ ਜਾਵੇਗਾ। ਇਹ ਜਾਣਕਾਰੀ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਬਲਜੀਤ ਸਿੰਘ ਬਿਲਗਾ ਨੇ ਐੱਚਡੀਐੱਫਸੀ ਬੈਂਕ ਦੇ ਬਿਲਡਿੰਗ ਮਾਲਕ ਨੂੰ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਦੇ ਦਿੱਤੇ ਗਏ ਨੋਟਿਸ ਤੋਂ ਬਾਅਦ ਬਿਲਡਿੰਗ ਨੂੰ ਸੀਲ ਕਰਨ ਦੇ ਦਿੱਤੇ ਹੁਕਮ ਸਬੰਧੀ ਕਹੇ।
ਉਨ੍ਹਾਂ ਦੱਸਿਆ ਕਿ ਐੱਚਡੀਐੱਫਸੀ ਬੈਂਕ ਮਾਡਲ ਟਾਊਨ ਬਿਲਡਿੰਗ ਦੇ ਮਾਲਕ ਵੱਲੋਂ ਉਸ ਵੱਲ ਬਣਦਾ 1 ਲੱਖ 32 ਹਜ਼ਾਰ 938 ਰੁਪਏ ਦਾ ਪ੍ਰਾਪਰਟੀ ਟੈਕਸ ਜਮ੍ਹਾਂ ਨਹੀਂ ਕਰਵਾਇਆ ਗਿਆ ਸੀ, ਜਿਸ ਨਾਲ ਨਗਰ ਕੌਂਸਲ ਨੂੰ ਵਿੱਤੀ ਨੁਕਸਾਨ ਹੋ ਰਿਹਾ ਸੀ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਵੱਲੋਂ ਭੇਜੇ ਗਏ ਨੋਟਿਸ ਦੇ ਬਾਵਜੂਦ ਜਦੋਂ ਉਕਤ ਮਾਲਕ ਵੱਲੋਂ ਟੈਕਸ ਜਮ੍ਹਾਂ ਨਹੀਂ ਕਰਵਾਇਆ ਗਿਆ ਤਾਂ ਇਸ ਬੈਂਕ ਨੂੰ ਸੀਲ ਕਰਨ ਲਈ ਓਵਰਆਲ ਇੰਚਾਰਜ ਨਰੇਸ਼ ਸ਼ਰਮਾ, ਸਹਾਇਕ ਮਿਉਂਸਪਲ ਇੰਜੀਨੀਅਰ ਨੂੰ ਬਣਾਇਆ ਗਿਆ, ਜੋ ਨਗਰ ਕੌਂਸਲ ਦੇ ਸਟਾਫ ਨਾਲ ਐੱਚਡੀਐੱਫਸੀ ਬੈਂਕ ਨੂੰ ਸੀਲ ਕਰਨ ਲਈ ਗਏ।
ਉੱਥੇ ਪਹੁੰਚਣ ਉਪਰੰਤ ਬੈਂਕ ਦੇ ਮੁਲਾਜ਼ਮਾਂ ਵੱਲੋਂ ਬਿਲਡਿੰਗ ਦੇ ਮਾਲਕਾਂ ਨੂੰ ਇਤਲਾਹ ਦਿੱਤੀ ਗਈ ਕਿ ਨਗਰ ਕੌਂਸਲ ਸੁਲਤਾਨਪੁਰ ਲੋਧੀ ਵੱਲੋਂ ਬੈਂਕ ਨੂੰ ਸੀਲ ਕੀਤਾ ਜਾ ਰਿਹਾ ਹੈ ਤਾਂ ਇੰਚਾਰਜ ਨਰੇਸ਼ ਸ਼ਰਮਾ ਨਾਲ ਗੱਲਬਾਤ ਕਰਨ ਤੋ ਬਾਅਦ ਬੈਂਕ ਬਿਲਡਿੰਗ ਮਾਲਕ ਵੱਲੋਂ 1,32,938 ਰੁਪਏ ਨਗਰ ਕੌਂਸਲ ਦੇ ਖਾਤੇ ਵਿਚ ਤੁਰੰਤ ਜਮਾ ਕਰਵਾ ਦਿੱਤੇ ਗਏ, ਜਿਸ ਤੋਂ ਬਾਅਦ ਬਿਲਡਿੰਗ ਨੂੰ ਸੀਲ ਨਹੀਂ ਕੀਤਾ ਗਿਆ।
ਈਓ ਨਗਰ ਕੌਂਸਲ ਸੁਲਤਾਨਪੁਰ ਲੋਧੀ ਬਲਜੀਤ ਸਿੰਘ ਬਿਲਗਾ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਮਾਲਕਾਂ ਨੇ ਹਾਲੇ ਤੱਕ ਪ੍ਰਾਪਰਟੀ ਟੈਕਸ ਜਮ੍ਹਾਂ ਨਹੀਂ ਕਰਵਾਏ, ਉਹ ਤੁਰੰਤ ਜਮ੍ਹਾਂ ਕਰਵਾ ਦੇਣ। ਅਜਿਹਾ ਨਾ ਕਰਨ ’ਤੇ ਨਗਰ ਕੌਂਸਲ ਵੱਲੋਂ ਪ੍ਰਾਪਰਟੀ ਸੀਲ ਕਰਨ ਦੀ ਕਾਰਵਾਈ ਕੀਤੀ ਜਾਵੇਗੀ।