ਕਾਂਗਰਸੀ ਉਮੀਦਵਾਰਾਂ ਦੀ ਨਾਮਜ਼ਦਗੀ ਰੱਦ ਕਰਨ 'ਤੇ ਭੜਕੇ ਸੁਖਪਾਲ ਖਹਿਰਾ, ਚੋਣ ਕਮਿਸ਼ਨਰ ਨੂੰ ਕੀਤੀ ਲਿਖਤੀ ਸ਼ਿਕਾਇਤ
Sukhpal Singh Khaira ਨੇ ਸ਼ਿਕਾਇਤ ਕਰਦਿਆਂ ਲਿਖਿਆ ਕਿ ਉੱਪਰ ਦੱਸੇ ਗਏ ਅਧਿਕਾਰੀਆਂ ਨੇ ਸ਼ੁੱਕਰਵਾਰ ਸ਼ਾਮ 5:30 ਵਜੇ ਲਿਸਟ ਤਾਂ ਲਗਾ ਦਿੱਤੀ ਸੀ ਪਰ ਦਫ਼ਤਰ ਤੋਂ ਨਾਮਜ਼ਦਗੀ ਰੱਦ ਕਰਨ ਬਾਰੇ ਕੋਈ ਆਰਡਰ ਜਾਂ ਕਾਰਨ ਦੱਸੇ ਬਿਨਾਂ ਹੀ ਚਲੇ ਗਏ। ਜਦੋਂ ਤਕ ਮੈਂ ਇਹ ਸ਼ਿਕਾਇਤ ਦਰਜ ਕਰ ਰਿਹਾ ਹਾਂ, ਆਰਓ-ਕਮ-ਏਡੀਸੀ (ADC) ਕਪੂਰਥਲਾ ਨੇ ਭੁਲੱਥ ਚੋਣ ਖੇਤਰ ਨਾਲ ਜੁੜੇ ਜ਼ਿਲ੍ਹਾ ਪ੍ਰੀਸ਼ਦ ਦੇ 3 ਜ਼ੋਨਾਂ ਦੇ ਉਮੀਦਵਾਰਾਂ ਦੀ ਲਿਸਟ ਵੀ ਜਾਰੀ ਨਹੀਂ ਕੀਤੀ ਹੈ।
Publish Date: Sat, 06 Dec 2025 03:10 PM (IST)
Updated Date: Sat, 06 Dec 2025 03:24 PM (IST)
ਜਾਗਰਣ ਸੰਵਾਦਦਾਤਾ, ਨਡਾਲਾ (ਕਪੂਰਥਲਾ) : ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ (Sukhpal Singh Khaira) ਨੇ ਬਲਾਕ ਸੰਮਤੀ ਚੋਣਾਂ 'ਚ ਪੰਜ ਜ਼ੋਨਾਂ ਤੋਂ ਕਾਂਗਰਸ ਉਮੀਦਵਾਰਾਂ ਦੀ ਨਾਮਜ਼ਦਗੀ ਰੱਦ ਕਰਨ 'ਤੇ ਪੰਜਾਬ ਸਰਕਾਰ (Punjab Govt) 'ਤੇ ਨਿਸ਼ਾਨਾ ਵਿੰਨ੍ਹਿਆ। ਇਸ ਦੇ ਨਾਲ ਹੀ ਉਨ੍ਹਾਂ ਰਾਜ ਚੋਣ ਕਮਿਸ਼ਨ ਦੇ ਕਮਿਸ਼ਨਰ ਨੂੰ ਵੀ ਇਕ ਪੱਤਰ ਲਿਖ ਕੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਨੂੰ ਮਜਬੂਰੀ ਵੱਸ ਸ਼ਿਕਾਇਤ ਕਰਨੀ ਪੈ ਰਹੀ ਹੈ ਕਿ ਭੁਲੱਥ ਦੇ ਆਰਓ (ਰਿਟਰਨਿੰਗ ਅਫ਼ਸਰ) ਅਤੇ ਏਆਰਓ (ਅਸਿਸਟੈਂਟ ਰਿਟਰਨਿੰਗ ਅਫ਼ਸਰ) ਨੇ ਸਿਆਸੀ ਦਬਾਅ ਹੇਠ ਕਾਂਗਰਸ ਪਾਰਟੀ ਦੇ 5 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਹਨ, ਜਿਨ੍ਹਾਂ ਵਿਚ ਇਹ ਸ਼ਾਮਲ ਹਨ :
ਪੂਰਨ ਸਿੰਘ - ਜ਼ੋਨ 17 ਲੱਖਣ ਕੇ ਪੱਡਾ
ਜੋਬਨ ਸਿੰਘ ਅਤੇ ਗੁਰਜੀਤ ਸਿੰਘ - ਜ਼ੋਨ 18 ਚੱਕੋਕੀ
ਹਰਦੇਵ ਸਿੰਘ ਅਤੇ ਕਮਲਜੀਤ ਕੌਰ - ਜ਼ੋਨ 10 ਨੰਗਲ ਲੁਬਾਣਾ
ਰਾਜਿੰਦਰ ਕੌਰ - ਜ਼ੋਨ 21 ਪੱਡਾ ਬੇਟ
ਖਹਿਰਾ ਨੇ ਸ਼ਿਕਾਇਤ ਕਰਦਿਆਂ ਲਿਖਿਆ ਕਿ ਉੱਪਰ ਦੱਸੇ ਗਏ ਅਧਿਕਾਰੀਆਂ ਨੇ ਸ਼ੁੱਕਰਵਾਰ ਸ਼ਾਮ 5:30 ਵਜੇ ਲਿਸਟ ਤਾਂ ਲਗਾ ਦਿੱਤੀ ਸੀ ਪਰ ਦਫ਼ਤਰ ਤੋਂ ਨਾਮਜ਼ਦਗੀ ਰੱਦ ਕਰਨ ਬਾਰੇ ਕੋਈ ਆਰਡਰ ਜਾਂ ਕਾਰਨ ਦੱਸੇ ਬਿਨਾਂ ਹੀ ਚਲੇ ਗਏ। ਜਦੋਂ ਤਕ ਮੈਂ ਇਹ ਸ਼ਿਕਾਇਤ ਦਰਜ ਕਰ ਰਿਹਾ ਹਾਂ, ਆਰਓ-ਕਮ-ਏਡੀਸੀ (ADC) ਕਪੂਰਥਲਾ ਨੇ ਭੁਲੱਥ ਚੋਣ ਖੇਤਰ ਨਾਲ ਜੁੜੇ ਜ਼ਿਲ੍ਹਾ ਪ੍ਰੀਸ਼ਦ ਦੇ 3 ਜ਼ੋਨਾਂ ਦੇ ਉਮੀਦਵਾਰਾਂ ਦੀ ਲਿਸਟ ਵੀ ਜਾਰੀ ਨਹੀਂ ਕੀਤੀ ਹੈ। ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਤੁਰੰਤ ਸਬੰਧਤ ਆਰਓ ਨੂੰ ਸਾਨੂੰ ਰੱਦ ਕਰਨ ਦਾ ਆਰਡਰ ਜਾਰੀ ਕਰਨ ਦਾ ਹੁਕਮ ਦਿਓ ਤਾਂ ਜੋ ਅਸੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਜਾ ਸਕੀਏ। ਮੈਂ ਤੁਹਾਡੇ ਤੁਰੰਤ ਜਵਾਬ ਦੀ ਉਡੀਕ ਕਰ ਰਿਹਾ ਹਾਂ ਤਾਂ ਜੋ ਅਸੀਂ ਸਮੇਂ ਸਿਰ ਇਨਸਾਫ਼ ਲਈ ਕੋਰਟ ਜਾ ਸਕੀਏ।