ਇਸ ਸਬੰਧੀ ਜਦੋਂ ਅਭੇ ਮਿੱਤਲ ਚੀਫ਼ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਕਪੂਰਥਲਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਸੀਂ ਹਰ ਕਿਸੇ ਦੀ ਮੰਗ ਤਾਂ ਪੂਰੀ ਨਹੀਂ ਕਰ ਸਕਦੇ ਹਾਂ ਪਰ ਕਪੂਰਥਲਾ ਸ਼ਹਿਰ ਅੰਦਰ ਜਿੰਨਾ ਹੋ ਸਕਦਾ ਹੈ ਅਸੀਂ ਦਿੰਦੇ ਹਾਂ। ਜਦੋਂ ਉਨ੍ਹਾਂ ਨੂੰ 10 ਰੁਪਏ ਦੇ ਨਵੇਂ ਨੋਟ ਬੈਂਕਾਂ ਵਿਚੋਂ ਨਾ ਮਿਲਣ ਦੀ ਬਜਾਏ ਬਾਜ਼ਾਰਾਂ ਵਿਚੋਂ ਅਸਾਨੀ ਨਾਲ ਅਤੇ ਵੱਧ ਰੁਪਏ ਖਰਚ ਕਰਕੇ ਮਿਲਣ ਬਾਰੇ ਪੁੱਛਿਆ ਗਿਆ ਤਾਂ ਅੱਗਿਓਂ ਉਨ੍ਹਾਂ ਮੀਟਿੰਗ ਵਿਚ ਬੈਠੇ ਹੋਣ ਦਾ ਬਹਾਨਾ ਲਗਾ ਕੇ ਫੋਨ ਕੱਟ ਦਿੱਤਾ।

ਪਰਮਜੀਤ ਸਿੰਘ ਪੰਜਾਬੀ ਜਾਗਰਣ, ਡਡਵਿੰਡੀ : ਵਿਆਹ-ਸ਼ਾਦੀਆਂ ਦੇ ਮੌਸਮ ਨੇ ਅਜੇ ਰਫ਼ਤਾਰ ਫੜੀ ਹੀ ਸੀ ਕਿ ਲਾੜੇ–ਲਾੜੀ ਦੇ ਸਿਰ ਤੋਂ ਵਾਰ ਕੇ ਸੁੱਟੇ ਜਾਣ ਵਾਲੇ 10 ਰੁਪਏ ਦੇ ਨਵੇਂ-ਨਕੋਰ ਨੋਟਾਂ ਦੀ ਕਾਲਾਬਾਜ਼ਾਰੀ ਨੇ ਵੀ ਇਸਦੇ ਨਾਲ ਹੀ ਜੋਰ ਫ਼ੜ ਲਿਆ ਹੈ। ਜਿਥੇ ਬਾਜ਼ਾਰਾਂ ’ਚ ਇਹ ਨੋਟ ਵੱਧ ਰੇਟ ‘ਤੇ ਅਸਾਨੀ ਨਾਲ ਮਿਲ ਰਹੀਆਂ ਹਨ, ਉਥੇ ਹੀ ਆਮ ਲੋਕਾਂ ਨੂੰ ਬੈਂਕਾਂ ਤੋਂ ਇਕ ਵੀ ਨਵਾਂ ਨੋਟ ਨਹੀਂ ਦਿੱਤਾ ਜਾ ਰਿਹਾ ਹੈ। ਸ਼ਹਿਰਾਂ ਤੇ ਪਿੰਡਾਂ ਦੀਆਂ ਕਈ ਬੈਂਕਾਂ ਵਿਚ ਲੋਕਾਂ ਵੱਲੋਂ ਜਦੋਂ 10 ਰੁਪਏ ਦੀਆਂ ਨਵੀਆਂ ਗੱਠੀਆਂ ਮੰਗੀਆਂ ਜਾਂਦੀਆਂ ਹਨ ਤਾਂ ਮੈਨੇਜਰਾਂ ਵੱਲੋਂ ਕਈ ਤਰ੍ਹਾਂ ਦੇ ਬਹਾਨੇ ਲਗਾ ਕੇ ਸਿੱਧਾ ਇਨਕਾਰ ਕਰ ਦਿੱਤਾ ਜਾਂਦਾ ਹੈ।
ਲੋਕਾਂ ਦੇ ਮਨ ਵਿਚ ਇਹ ਸਵਾਲ ਖੜ੍ਹਾ ਹੋ ਰਿਹਾ ਹੈ ਕਿ ਜਦੋਂ ਬੈਂਕਾਂ ਕੋਲ ਨੋਟ ਨਹੀਂ, ਤਾਂ ਫਿਰ ਇਹ ਬਾਜ਼ਾਰਾਂ ਅਤੇ ਨੋਟਾਂ ਦੇ ਹਾਰ ਵੇਚਣ ਵਾਲਿਆਂ ਕੋਲ ਕਿਵੇਂ ਆ ਰਹੇ ਹਨ। ਵਿਆਹ ਕਰਵਾਉਣ ਵਾਲੇ ਪਰਿਵਾਰਾਂ ਨੂੰ ਚਿੰਤਾ ਇਸ ਗੱਲ ਦੀ ਹੈ ਕਿ ਸ਼ਗਨਾਂ ਲਈ ਲੋੜੀਂਦੇ ਇਹ ਨੋਟ ਮਿਲਣੇ ਮੁਸ਼ਕਲ ਹੋ ਰਹੇ ਹਨ ਖਾਸ ਕਰਕੇ ਉਹ ਪਰਿਵਾਰ ਜਿਨ੍ਹਾਂ ਨੇ ਆਉਣ ਵਾਲੇ ਸਮੇਂ ਵਿਚ ਲਾੜੇ-ਲਾੜੀ ਦੇ ਰਵਾਇਤੀ ਸ਼ਗਨ ਰੱਖੇ ਹੋਏ ਹਨ।
ਬਾਜ਼ਾਰਾਂ ਵਿਚ ਨੋਟਾਂ ਦੇ ਹਾਰ ਵੇਚਣ ਵਾਲਿਆਂ, ਸੁਨਿਆਰਿਆਂ ਦੀਆਂ ਦੁਕਾਨਾਂ ਅਤੇ ਥੋਕ-ਪਰਚੂਨ ਵਪਾਰੀਆਂ ਕੋਲ 10 ਦੇ ਨੋਟ ਸਰਲਤਾ ਨਾਲ ਉਪਲਬਧ ਹਨ, ਪਰ ਵਧੇਰੇ ਰੇਟ ‘ਤੇ। ਲੋਕਾਂ ਦਾ ਕਹਿਣਾ ਹੈ ਕਿ ਇਹ ਸਾਰੀ ਗੱਲ ਗੰਭੀਰ ਸਵਾਲ ਖੜ੍ਹਦੀ ਹੈ ਕਿ ਹਰ ਸੀਜ਼ਨ ਇਹ ਨਵੀਂ ਨਕੋਰ ਗੱਠੀਆਂ ਬਾਜ਼ਾਰਾਂ ਤੱਕ ਕਿਸ ਵਿਚੋਲੇ ਰਾਹੀਂ ਪਹੁੰਚਦੀਆਂ ਹਨ।
ਵਿਆਹਾਂ ਦੇ ਮੌਸਮ ’ਚ ਲੋਕ ਇਹ ਸੋਚਣ ਲਈ ਮਜਬੂਰ ਹਨ ਕਿ 10 ਰੁਪਏ ਦੇ ਨੋਟਾਂ ਦੀ ਕਾਲਾਬਾਜ਼ਾਰੀ ਦੀ ਇਹ ਗਲਤ ਖੇਡ ਕੌਣ ਖੇਡ ਰਿਹਾ ਹੈ ਅਤੇ ਇਸਦਾ ਫਾਇਦਾ ਕੌਣ ਚੁੱਕਦਾ ਪਿਆ ਹੈ।
ਇਸ ਸਬੰਧੀ ਜਦੋਂ ਅਭੇ ਮਿੱਤਲ ਚੀਫ਼ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਕਪੂਰਥਲਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਸੀਂ ਹਰ ਕਿਸੇ ਦੀ ਮੰਗ ਤਾਂ ਪੂਰੀ ਨਹੀਂ ਕਰ ਸਕਦੇ ਹਾਂ ਪਰ ਕਪੂਰਥਲਾ ਸ਼ਹਿਰ ਅੰਦਰ ਜਿੰਨਾ ਹੋ ਸਕਦਾ ਹੈ ਅਸੀਂ ਦਿੰਦੇ ਹਾਂ। ਜਦੋਂ ਉਨ੍ਹਾਂ ਨੂੰ 10 ਰੁਪਏ ਦੇ ਨਵੇਂ ਨੋਟ ਬੈਂਕਾਂ ਵਿਚੋਂ ਨਾ ਮਿਲਣ ਦੀ ਬਜਾਏ ਬਾਜ਼ਾਰਾਂ ਵਿਚੋਂ ਅਸਾਨੀ ਨਾਲ ਅਤੇ ਵੱਧ ਰੁਪਏ ਖਰਚ ਕਰਕੇ ਮਿਲਣ ਬਾਰੇ ਪੁੱਛਿਆ ਗਿਆ ਤਾਂ ਅੱਗਿਓਂ ਉਨ੍ਹਾਂ ਮੀਟਿੰਗ ਵਿਚ ਬੈਠੇ ਹੋਣ ਦਾ ਬਹਾਨਾ ਲਗਾ ਕੇ ਫੋਨ ਕੱਟ ਦਿੱਤਾ।
ਹੁਣ ਵੇਖਣਾ ਇਹ ਹੈ ਕਿ ਕੀ ਸੱਚਮੁੱਚ ਹੀ ਅੱਗੇ ਤੋਂ ਲੋਕਾਂ ਨੂੰ ਨਵੇਂ ਨੋਟਾਂ ਦੀ ਕੋਈ ਕਮੀ ਨਹੀਂ ਆਵੇਗੀ ਜਾਂ ਹਰ ਵਾਰ ਵਿਆਹਾਂ ਦੇ ਸੀਜ਼ਨ ਦੌਰਾਨ ਨਵੇਂ ਨੋਟਾਂ ਦੀ ਕਾਲਾਬਾਜ਼ਾਰੀ ਜਾਰੀ ਰਹੇਗੀ।