ਜ਼ਿਲ੍ਹਾ ਪ੍ਰੀਸ਼ਦ ਲਈ 83 ਤੇ ਪੰਚਾਇਤ ਸੰਮਤੀਆਂ ਲਈ 586 ਉਮੀਦਵਾਰ ਮੈਦਾਨ ’ਚ
ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ
Publish Date: Sat, 06 Dec 2025 11:40 PM (IST)
Updated Date: Sat, 06 Dec 2025 11:42 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜ਼ਿਲ੍ਹਾ ਪ੍ਰੀਸ਼ਦ ਦੀਆਂ 21 ਚੋਣਾਂ ਤੇ 15 ਪੰਚਾਇਤ ਸੰਮਤੀ ਦੀਆਂ 14 ਦਸੰਬਰ ਨੁੰ ਹੋਣ ਜਾ ਰਹੀਆਂ ਚੋਣਾਂ ਲਈ ਜ਼ਿਲ੍ਹਾ ਪ੍ਰੀਸ਼ਦ ਲਈ ਕੁੱਲ ਉਮੀਦਵਾਰ 83 ਚੋਣ ਮੈਦਾਨ ਵਿਚ ਹਨ। ਇਸੇ ਤਰ੍ਹਾਂ 15 ਪੰਚਾਇਤ ਸੰਮਤੀਆਂ ਲਈ 586 ਉਮੀਦਵਾਰ ਮੈਦਾਨ ਵਿਚ ਹਨ। 5 ਦਸੰਬਰ ਨੂੰ ਨਾਮਜ਼ਦਗੀਆਂ ਦੀ ਪੜਤਾਲ ਉਪਰੰਤ ਜ਼ਿਲ੍ਹਾ ਪ੍ਰੀਸ਼ਦ ਲਈ ਕੁੱਲ 114 ਉਮੀਦਵਾਰ ਮੈਦਾਨ ਵਿਚ ਸਨ। ਇਨ੍ਹਾਂ ਵਿਚੋਂ ਅੱਜ ਨਾਮਜ਼ਦਗੀਆਂ ਵਾਪਸ ਲੈਣ ਦੌਰਾਨ 31 ਉਮੀਦਵਾਰਾਂ ਨੇ ਆਪਣੇ ਕਾਗਜ ਵਾਪਸ ਲੈ ਲਏ। ਹੁਣ 83 ਉਮੀਦਵਾਰ ਮੈਦਾਨ ਵਿਚ ਬਚੇ ਹਨ। ਪੰਚਾਇਤ ਸੰਮਤੀਆਂ ਲਈ ਪੜਤਾਲ ਉਪਰੰਤ 737 ਉਮੀਦਵਾਰ ਮੈਦਾਨ ਵਿਚ ਸਨ। ਜਿਨ੍ਹਾਂ ਵਿਚੋ 151 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ। ਹੁਣ ਚੋਣ ਮੈਦਾਨ ਵਿਚ 586 ਉਮੀਦਵਾਰ ਬਚੇ ਹਨ। ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀਆਂ ਲਈ ਚੋਣ ਮੈਦਾਨ ਵਿਚ ਨਿਤਰੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ 14 ਦਸੰਬਰ ਨੂੰ ਵੋਟਰ ਕਰਨਗੇ।
-------------------------------------------
ਜੋਨ ਦਾ ਨਾਮ ਤੇ ਨੰਬਰ ਪੜਤਾਲ ਦੌਰਾਨ ਵਾਪਸ ਨਾਮਜਦਗੀਆਂ ਵਾਪਸ ਲੈਣ ਉਪਰੰਤ
ਯੋਗ ਪਾਈਆਂ ਨਾਮਜ਼ਦਗੀਆਂ ਦੀ ਗਿਣਤੀ ਲਈਆਂ ਨਾਮਜਦਗੀਆਂ ਚੋਣ ਲੜ ਰਹੇ ਉਮੀਦਵਾਰਾਂ ਦੀ ਕੁੱਲ ਗਿਣਤੀ
ਚੋਲਾਂਗ 4 0 4 ਬਹਿਰਾਮ ਸਰਿਸਤਾ 4 0 4
ਜੰਡੂ ਸਿੰਘਾ 7 2 5
ਨੋਗਜਾ 8 2 6
ਵਰਿਆਣਾ 7 2 5
ਧਾਲੀਵਾਲ 8 3 5
ਪਤਾਰਾ 4 1 3
ਜਮਸ਼ੇਰ 6 1 5
ਸ਼ੰਕਰ 6 2 4
ਗਿੱਦੜ ਪਿੰਡੀ 6 3 3
ਢੰਡੋਵਾਲ 5 2 3
ਆਦਰਾਮਾਨ 4 2 2
ਤਲਵਣ 4 1 3
ਬੁੰਡਾਲਾ 8 4 4
ਕੰਦੋਲਾ ਕਲਾਂ 4 1 3
ਗੰਨਾ ਪਿੰਡ 4 0 4
ਅੱਪਰਾ 4 0 4
ਦੁਸਾਂਝ ਕਲਾਂ 4 0 4
ਬਾਜਵਾ ਕਲਾਂ 4 1 3
ਜੰਡਿਆਲਾ 5 1 4
ਉੱਗੀ 8 3 5
ਕੁੱਲ 114 31 83
-------------------------
ਆਦਮਪੁਰ 85 11 77
ਭੋਗਪੁਰ 61 13 48
ਜਲੰਧਰ ਪੂਰਬੀ 64 12 52
ਜਲੰਧਰ ਪੱਛਮੀ 66 4 62
ਨਕੋਦਰ 78 25 53
ਸ਼ਾਹਕੋਟ 73 25 49
ਫਿਲੌਰ 86 15 73
ਨੂਰਮਹਿਲ 73 25 47
ਰੁੜਕਾ ਕਲਾਂ 55 5 51
ਮਹਿਤਪੁਰ 54 17 37
ਲੋਹੀਆਂ ਖਾਸ 44 00 44
ਕੁੱਲ 737 151 586