ਹੈਰੋਇਨ ਸਮੇਤ ਨਾਲ ਨੌਜਵਾਨ ਕਾਬੂ
ਹੈਰੋਇਨ ਸਮੇਤ ਨਾਲ ਨੌਜਵਾਨ ਕਾਬੂ
Publish Date: Wed, 10 Dec 2025 07:41 PM (IST)
Updated Date: Wed, 10 Dec 2025 07:42 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੇ ਲੈਦਰ ਕੰਪਲੈਕਸ ਰੋਡ ਤੇ ਹੈਰੋਇਨ ਸਮੇਤ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਪਵਨ ਕੁਮਾਰ ਗਰੇਵਾਲ ਵਾਸੀ ਬਦਰੀ ਕਲੋਨੀ, ਬਸੰਤ ਟੈਂਟ ਹਾਊਸ ਨੇੜੇ ਬਸਤੀ ਦਾਨਿਸ਼ਮੰਦਾ ਵਜੋਂ ਹੋਈ ਹੈ। ਜਾਣਕਾਰੀ ਦਿੰਦੇ ਹੋਏ ਏਐੱਸਆਈ ਰਜਿੰਦਰ ਕੁਮਾਰ ਨੇ ਦੱਸਿਆ ਕਿ ਉਹ ਮੰਗਲਵਾਰ ਰਾਤ ਪੁਲਿਸ ਪਾਰਟੀ ਸਮੇਤ ਗਸ਼ਤ ਤੇ ਸੀ ਜਦੋਂ ਉਨਾ ਨੇ ਲੈਦਰ ਕੰਪਲੈਕਸ ਰੋਡ ਤੇ ਸ਼ੱਕੀ ਹਾਲਤ ’ਚ ਖੜ੍ਹੇ ਇਕ ਨੌਜਵਾਨ ਤੋਂ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੂੰ ਦੇਖ ਕੇ ਉਹ ਪਿੱਛੇ ਭੱਜ ਗਿਆ। ਪਿੱਛਾ ਕੀਤਾ ਗਿਆ ਤੇ ਉਸਨੂੰ ਫੜ ਲਿਆ ਗਿਆ। ਤਲਾਸ਼ੀ ਦੌਰਾਨ ਮੁਲਜ਼ਮ ਦੇ ਕਬਜ਼ੇ ’ਚੋਂ 5.5 ਗ੍ਰਾਮ ਹੈਰੋਇਨ ਬਰਾਮਦ ਹੋਈ। ਜਦੋਂ ਉਸਦੀ ਪਛਾਣ ਪੁੱਛੀ ਗਈ ਤਾਂ ਉਸਨੇ ਆਪਣੀ ਪਛਾਣ ਪਵਨ ਕੁਮਾਰ ਵਜੋਂ ਦੱਸੀ। ਏਐੱਸਆਈ ਰਾਜੇਂਦਰ ਕੁਮਾਰ ਨੇ ਦੱਸਿਆ ਕਿ ਦੋਸ਼ੀ ਨੂੰ ਰਿਮਾਂਡ ਤੇ ਲੈ ਲਿਆ ਗਿਆ ਹੈ ਤੇ ਉਸਦੇ ਨੈੱਟਵਰਕ ਦੀ ਜਾਂਚ ਕੀਤੀ ਜਾ ਰਹੀ ਹੈ।