ਭੇਦ ਭਰੇ ਹਾਲਾਤ ’ਚ ਨੌਜਵਾਨ ਦੀ ਮੌਤ
ਭੇਦਭਰੇ ਹਾਲਾਤ ਨੌਜਵਾਨ ਦੀ ਹੋਈ ਮੌਤ
Publish Date: Thu, 11 Dec 2025 11:06 PM (IST)
Updated Date: Thu, 11 Dec 2025 11:09 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਥਾਣਾ ਇਕ ਅਧੀਨ ਆਉਂਦੇ ਸ਼ਿਵ ਨਗਰ ’ਚ ਬੀਤੀ ਦੇਰ ਰਾਤ ਭੇਦ ਭਰੇ ਹਾਲਾਤ ’ਚ ਨੌਜਵਾਨ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਗਲੀ ਨੰਬਰ 5, ਸ਼ਹੀਦ ਬਾਬੂ ਲਾਭ ਸਿੰਘ ਨਗਰ, ਜਲੰਧਰ ਦਾ ਰਹਿਣ ਵਾਲਾ ਨੌਜਵਾਨ ਪ੍ਰੇਮ ਕੁਮਾਰ ਪੁੱਤਰ ਕਿਸ਼ਨ ਬਹਾਦਰ, (29) ਬੀਤੀ ਦੇਰ ਰਾਤ ਘਰੋਂ ਕੈਟਰਿੰਗ ਦਾ ਕੰਮ ਕਰਨ ਲਈ ਸ਼ਿਵ ਨਗਰ ਵਾਲੇ ਪਾਸੇ ਪੈਦਲ ਗਿਆ ਸੀ। ਉਸਦੇ ਪਰਿਵਾਰ ਨੂੰ ਤੜਕਸਾਰ ਲੋਕਾਂ ਨੇ ਦੱਸਿਆ ਕਿ ਨੌਜਵਾਨ ਸੜਕ ’ਤੇ ਡਿੱਗਾ ਪਿਆ ਹੈ। ਜਦ ਪਰਿਵਾਰ ਨੇ ਉਥੇ ਜਾ ਕੇ ਦੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਪੁਲਿਸ ਨੂੰ ਸੂਚਿਤ ਕੀਤਾ, ਜਿਸ ’ਤੇ ਥਾਣਾ ਇਕ ਦੇ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਮ੍ਰਿਤਕ ਦੇਹ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਇਸ ਸਬੰਧੀ ਪਰਿਵਾਰਕ ਮੈਂਬਰਾਂ ਵੱਲੋਂ ਧਾਰਾ 194 ਬੀਐੱਸਐੱਨ ਤਹਿਤ ਕਾਰਵਾਈ ਕਰਵਾਈ ਗਈ ਹੈ।