ਅੱਜ ਸੰਘਣੀ ਧੁੰਦ ਦਾ ਅਲਰਟ
ਮੌਸਮ ਦਾ ਯੈਲੋ ਅਲਰਟ, ਸਵੇਰੇ ਪਵੇਗੀ ਸੰਘਣੀ ਧੁੰਦ, ਦਿਨ ਚੜ੍ਹਦੇ ਹੀ ਸਾਫ਼ ਹੋ ਜਾਵੇਗੀ
Publish Date: Mon, 15 Dec 2025 10:52 PM (IST)
Updated Date: Mon, 15 Dec 2025 10:54 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਮੌਸਮ ਵਿਭਾਗ ਨੇ ਮੰਗਲਵਾਰ ਸਵੇਰੇ ਸੰਘਣੀ ਧੁੰਦ ਦੀ ਚਿਤਾਵਨੀ ਦਿੱਤੀ ਹੈ। ਦਿਸਣਹੱਦ 100 ਮੀਟਰ ਤੋਂ ਹੇਠਾਂ ਆਉਣ ਦੀ ਭਵਿੱਖਬਾਣੀ ਹੈ ਤੇ ਤਾਪਮਾਨ ਡਿੱਗ ਜਾਵੇਗਾ। ਮੌਸਮ ਵਿਭਾਗ ਨੇ ਸੋਮਵਾਰ ਨੂੰ ਵੀ ਚਿਤਾਵਨੀ ਜਾਰੀ ਕੀਤੀ ਤੇ ਸੰਘਣੀ ਧੁੰਦ ਨੇ ਸਵੇਰੇ 6:30 ਵਜੇ ਤੱਕ ਬਾਹਰੀ ਖੇਤਰਾਂ ਨੂੰ ਕਲਾਵੇ ’ਚ ਲੈ ਲਿਆ। ਦਿਸਣਹੱਦ 100 ਮੀਟਰ ਤੋਂ ਘੱਟ ਰਹੀ। ਇਸ ਦੇ ਨਾਲ ਠੰਢੀਆਂ ਹਵਾਵਾਂ ਨੇ ਵੀ ਠੰਢ ਦਾ ਅਹਿਸਾਸ ਕਰਵਾਇਆ। ਹਾਲਾਂਕਿ, ਦਿਨ ਵੇਲੇ ਤੇਜ਼ ਧੁੱਪ ਛਾਈ ਰਹੀ, ਜਿਸਦੇ ਨਤੀਜੇ ਵਜੋਂ ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਸੈਲਸੀਅਸ ਤੇ ਘੱਟੋ ਘੱਟ ਤਾਪਮਾਨ 7 ਡਿਗਰੀ ਸੈਲਸੀਅਸ ਰਿਹਾ। ਏਅਰ ਕੁਲਾਲਿਟੀ ਇੰਡੈਕਸ ’ਚ ਵੀ ਮਹੱਤਵਪੂਰਨ ਸੁਧਾਰ ਦੇਖਣ ਨੂੰ ਮਿਲਿਆ। ਸੋਮਵਾਰ ਨੂੰ ਸਵੇਰੇ ਇਕ ਵਜੇ ਸਭ ਤੋਂ ਵੱਧ ਏਕਿਊਆਈ ਦਰਜ ਕੀਤਾ ਗਿਆ ਸੀ ਤੇ ਦਿਨ ਭਰ ਉਸ ਪੱਧਰ ਤੋਂ ਹੇਠਾਂ ਰਿਹਾ, ਹਾਲਾਂਕਿ ਘੱਟੋ ਘੱਟ ਏਕਿਊਆਈ ਦੁਪਹਿਰ 3 ਵਜੇ 50 ’ਤੇ ਪੁੱਜ ਗਿਆ। ਦਿਨ ਭਰ ਬਦਲਦੀਆਂ ਹਵਾ ਦੀਆਂ ਸਥਿਤੀਆਂ ਦੇ ਆਧਾਰ ’ਤੇ ਔਸਤ ਏਕਿਊਆਈ 72 ਦਰਜ ਕੀਤਾ ਗਿਆ। ਮੌਸਮ ਮਾਹਿਰ ਡਾ. ਦਲਜੀਤ ਸਿੰਘ ਦਾ ਕਹਿਣਾ ਹੈ ਕਿ ਮੰਗਲਵਾਰ ਲਈ ਇਕ ਯੈਲੋ ਅਲਰਟ ਲਾਗੂ ਹੈ, ਜਿਸ ’ਚ ਆਸਮਾਨ ਆਂਸ਼ਿਕ ਤੌਰ ’ਤੇ ਬਦਲ ਛਾਏ ਰਹਿਣਗੇ। ਇਸ ਦੇ ਨਾਲ ਹੀ ਠੰਢੀਆਂ ਹਵਾਵਾਂ ਵੀ ਚੱਲਣਗੀਆਂ, ਜਿਸ ਨਾਲ ਤਾਪਮਾਨ ’ਚ ਉਤਰਾਅ-ਚੜ੍ਹਾਅ ਆਵੇਗਾ।