ਪੈਨਸ਼ਨ ਨਾ ਮਿਲਣ 'ਤੇ ਬੀਬੀਆਂ ਪਰੇਸ਼ਾਨ, ਸਾਬਕਾ MLA ਬੇਰੀ ਨੇ ਕਿਹਾ- ਵਾਧਾ ਤਾਂ ਕੀ ਕਰਨਾ, ਸਰਕਾਰ ਲਈ 1500 ਦੇਣਾ ਵੀ ਹੋਇਆ ਔਖਾ
ਪੰਜਾਬ ਸਰਕਾਰ ਨੇ ਬਜ਼ੁਰਗਾਂ, ਵਿਧਵਾ ਔਰਤਾਂ, ਅੰਗਹੀਣ ਵਿਅਕਤੀਆਂ ਨੂੰ ਮਿਲਣ ਵਾਲੀ 1500 ਰੁਪਏ ਪੈਨਸ਼ਨ ਇਸ ਵਾਰ ਲੋਕਾਂ ਨੂੰ ਨਹੀਂ ਦਿੱਤੀ। ਪੈਨਸ਼ਨ ਨਾ ਮਿਲਣ ਕਾਰਨ ਇਹ ਬੇਸਹਾਰਾ ਲੋਕ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਬਜ਼ੁਰਗ ਤੇ ਅੰਗਹੀਣ ਵਿਅਕਤੀ ਪੈਨਸ਼ਨ ਬਾਰੇ ਜਾਣਨ ਲਈ ਵਾਰ-ਵਾਰ ਬੈਂਕਾਂ ’ਚ ਚੱਕਰ ਲਗਾ ਰਹੇ ਹਨ।
Publish Date: Wed, 03 Dec 2025 12:09 PM (IST)
Updated Date: Wed, 03 Dec 2025 12:14 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸਰਕਾਰ ਨੇ ਬਜ਼ੁਰਗਾਂ, ਵਿਧਵਾ ਔਰਤਾਂ, ਅੰਗਹੀਣ ਵਿਅਕਤੀਆਂ ਨੂੰ ਮਿਲਣ ਵਾਲੀ 1500 ਰੁਪਏ ਪੈਨਸ਼ਨ ਇਸ ਵਾਰ ਲੋਕਾਂ ਨੂੰ ਨਹੀਂ ਦਿੱਤੀ। ਪੈਨਸ਼ਨ ਨਾ ਮਿਲਣ ਕਾਰਨ ਇਹ ਬੇਸਹਾਰਾ ਲੋਕ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਬਜ਼ੁਰਗ ਤੇ ਅੰਗਹੀਣ ਵਿਅਕਤੀ ਪੈਨਸ਼ਨ ਬਾਰੇ ਜਾਣਨ ਲਈ ਵਾਰ-ਵਾਰ ਬੈਂਕਾਂ ’ਚ ਚੱਕਰ ਲਗਾ ਰਹੇ ਹਨ।
ਇਹ ਪ੍ਰਗਟਾਵਾ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਜਾਰੀ ਬਿਆਨ ਰਾਹੀਂ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਦਾ ਪੈਸਾ ਆਮ ਆਦਮੀ ਪਾਰਟੀ ਆਪਣੀ ਮਸ਼ਹੂਰੀ ਕਰਨ ਤੇ ਬੋਰਡ ਲਗਵਾਉਣ ’ਤੇ ਖਰਚ ਕਰ ਰਹੀ ਹੈ। ਇਹ ਸਰਕਾਰ ਪਿਛਲੀਆਂ ਸਰਕਾਰਾਂ ਦੇ ਸਮੇਂ ਲੱਗੀਆਂ ਪੈਨਸ਼ਨਾਂ ਲੋਕਾਂ ਨੂੰ ਨਹੀਂ ਦੇ ਪਾ ਰਹੀ ਇਨ੍ਹਾਂ ਨੇ 1000 ਰੁਪਏ ਮਹੀਨਾ ਕਿੱਥੋਂ ਦੇਣਾ ਹੈ।
ਬੇਰੀ ਨੇ ਕਿਹਾ ਕਿ ‘ਆਪ’ ਸਰਕਾਰ ਝੂਠਿਆਂ ਦੀ ਸਰਕਾਰ ਹੈ। ਇਸ ਨੇ ਵਾਅਦਾ ਕੀਤਾ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਇਹ ਪੈਨਸ਼ਨ 2500 ਰੁਪਏ ਕੀਤੀ ਜਾਵੇਗੀ ਪਰ ਪੈਨਸ਼ਨ ਦੀ ਰਕਮ ’ਚ ਵਾਧਾ ਤਾਂ ਕੀ ਕਰਨਾ ਸੀ, ਉਲਟਾ ਇਨ੍ਹਾਂ ਕੋਲੋਂ 1500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਵੀ ਨਹੀਂ ਦਿੱਤਾ ਜਾ ਰਹੀ। ਕਾਂਗਰਸੀ ਆਗੂ ਨੇ ਕਿਹਾ ਕਿ ‘ਆਪ’ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਰਕਾਰੀ ਸਹੂਲਤਾਂ ਤੋਂ ਵਾਂਝੇ ਰੱਖਿਆ ਜਾ ਰਿਹਾ।