ਅੱਗ ਤੋਂ ਬਚਣ ਲਈ ਔਰਤ ਨੇ ਛੱਤ ਤੋਂ ਮਾਰੀ ਛਾਲ, ਇਲਾਜ ਦੌਰਾਨ ਮੌਤ
ਅੱਗ ਤੋਂ ਬਚਣ ਲਈ ਔਰਤ ਨੇ ਛੱਤ ਤੋਂ ਮਾਰੀ ਛਾਲ, ਸਿਰ ਜ਼ਮੀਨ ’ਤੇ ਲੱਗਿਆ, ਇਲਾਜ ਦੌਰਾਨ ਮੌਤ
Publish Date: Wed, 28 Jan 2026 10:48 PM (IST)
Updated Date: Wed, 28 Jan 2026 10:52 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਰਾਮਾਮੰਡੀ ਦੀ ਪ੍ਰੋਫੈਸਰ ਕਾਲੋਨੀ ’ਚ ਸਥਿਤ ਇਕ ਘਰ ਵਿਚ ਬੁੱਧਵਾਰ ਸਵੇਰੇ ਸ਼ਾਰਟ ਸਰਕਟ ਕਾਰਨ ਅੱਗ ਲੱਗੀ। ਅੱਗ ਲੱਗਣ ਦੌਰਾਨ ਘਰ ਵਿਚ ਮੌਜੂਦ 77 ਸਾਲਾਂ ਬਜ਼ੁਰਗ ਔਰਤ ਪਰਮਜੀਤ ਕੌਰ ਘਬਰਾ ਗਈ ਤੇ ਉਸ ਨੇ ਅੱਗ ਤੋਂ ਬਚਣ ਦੇ ਚੱਕਰ ਵਿਚ ਛੱਤ ਤੋਂ ਹੇਠਾਂ ਛਾਲ ਮਾਰ ਦਿੱਤੀ। ਛੱਤ ਤੋਂ ਹੇਠਾਂ ਡਿੱਗਣ ਦੌਰਾਨ ਮਹਿਲਾ ਦਾ ਸਿਰ ਜ਼ਮੀਨ ਵਿਚ ਲੱਗਾ ਤੇ ਉਹ ਗੰਭੀਰ ਜ਼ਖਮੀ ਹੋ ਗਈ, ਜਿਸ ਦੇ ਇਲਾਜ ਲਈ ਘਰ ਦੇ ਹੇਠਾਂ ਰਹਿੰਦੀ ਕਿਰਾਏਦਾਰ ਤੇ ਆਸ-ਪਾਸ ਦੇ ਲੋਕਾਂ ਨੇ ਜੌਹਲ ਹਸਪਤਾਲ ਵਿਚ ਦਾਖਲ ਕਰਵਾਇਆ, ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਕੋਠੀ ਵਿਚ ਮਾਲਕ ਮਕਾਨ ਪਰਮਜੀਤ ਦੇ ਪਤੀ ਆਰਮੀ ਤੋਂ ਮੇਜਰ ਰਿਟਾਇਰ ਹੈ ਤੇ ਉਹ ਬੈਂਕ ਵਿਚੋਂ ਪੈਸੇ ਕਢਵਾਉਣ ਲਈ ਗਏ ਸਨ ਤੇ ਪਰਮਜੀਤ ਕੌਰ ਘਰ ਵਿਚ ਇਕੱਲੀ ਆਪਣੇ ਕਮਰੇ ਵਿਚ ਸੀ। ਬੱਚੇ ਵਿਦੇਸ਼ ਵਿਚ ਰਹਿੰਦੇ ਹਨ ਤੇ ਉਨ੍ਹਾਂ ਨੇ ਘਰ ਦੇ ਹੇਠਾਂ ਕਿਰਾਏਦਾਰ ਰੱਖੇ ਹੋਏ ਹਨ। ਸਵੇਰੇ ਪਰਮਜੀਤ ਕਮਰੇ ਆਰਾਮ ਕਰ ਰਹੀ ਸੀ ਕਿ ਉਸੇ ਦੌਰਾਨ ਕਮਰੇ ਵਿਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਅੱਗ ਦੀਆਂ ਲਾਟਾਂ ਦੇਖ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਆਸ-ਪਾਸ ਲੋਕ ਇਕੱਠੇ ਹੋ ਗਏ। ਪਰਮਜੀਤ ਨੇ ਘਬਰਾ ਕੇ ਬੱਚਣ ਦੇ ਚੱਕਰ ਵਿਚ ਛੱਤ ਤੋਂ ਛਾਲ ਮਾਰ ਦਿੱਤੀ ਤੇ ਡਿੱਗਣ ਦੌਰਾਨ ਉਸ ਦਾ ਸਿਰ ਜ਼ਮੀਨ ’ਤੇ ਲੱਗਾ। ਪਰਮਜੀਤ ਦੀ ਮੌਤ ਤੋਂ ਬਾਅਦ ਇਲਾਕੇ ’ਚ ਲੋਕ ਇੱਕਠੇ ਹੋ ਗਏ।