ਫੋਨ 'ਤੇ ਗੱਲ ਕਰਦੇ ਸਮੇਂ ਫੜੀ ਹਾਈ ਵੋਲਟੇਜ ਤਾਰ, ਮੌਤ
ਜਲੰਧਰ ਟਰਾਂਸਪੋਰਟ ਨਗਰ ਨੇੜੇ ਹਰਗੋਵਿੰਦ ਨਗਰ 'ਚ ਬਿਜਲੀ ਦਾ ਝਟਕਾ ਲੱਗਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ। ਮਿ੍ਤਕ ਦੀ ਪਛਾਣ ਹਰਗੋਵਿੰਦ ਨਗਰ ਵਾਸੀ ਕਰਨ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਕਰਨ ਆਪਣੇ ਦੋਸਤ ਦੇ ਘਰ ਗਿਆ ਹੋਇਆ ਸੀ
Publish Date: Mon, 04 Dec 2023 02:55 AM (IST)
Updated Date: Mon, 04 Dec 2023 02:55 AM (IST)
ਰਾਕੇਸ਼ ਗਾਂਧੀ, ਜਲੰਧਰ : ਜਲੰਧਰ ਟਰਾਂਸਪੋਰਟ ਨਗਰ ਨੇੜੇ ਹਰਗੋਵਿੰਦ ਨਗਰ 'ਚ ਬਿਜਲੀ ਦਾ ਝਟਕਾ ਲੱਗਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ। ਮਿ੍ਤਕ ਦੀ ਪਛਾਣ ਹਰਗੋਵਿੰਦ ਨਗਰ ਵਾਸੀ ਕਰਨ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਕਰਨ ਆਪਣੇ ਦੋਸਤ ਦੇ ਘਰ ਗਿਆ ਹੋਇਆ ਸੀ ਤੇ ਫੋਨ 'ਤੇ ਗੱਲ ਕਰਦੇ ਹੋਏ ਉਸ ਨੇ ਹਾਈ ਵੋਲਟੇਜ ਬਿਜਲੀ ਦੀ ਤਾਰ ਨੂੰ ਫੜ੍ਹ ਲਿਆ ਤੇ ਕੁਝ ਹੀ ਦੇਰ 'ਚ ਨੌਜਵਾਨ ਬੁਰੀ ਤਰਾਂ੍ਹ ਝੁਲਸ ਗਿਆ। ਕਰੰਟ ਇੰਨਾ ਤੇਜ਼ ਸੀ ਕਿ ਉਸ ਦੇ ਪੈਰਾਂ ਨੂੰ ਅੱਗ ਲੱਗ ਗਈ। ਕਰਨ ਬੁਰੀ ਤਰਾਂ੍ਹ ਜ਼ਖਮੀ ਹੋ ਗਿਆ। ਲੋਕਾਂ ਨੇ ਉਸ ਨੂੰ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਤੋਂ ਲੱਕੜ ਨਾਲ ਮਾਰ ਕੇ ਛੁਡਵਾਇਆ ਤੇ ਈ-ਰਿਕਸ਼ਾ ਦੀ ਮਦਦ ਨਾਲ ਉਸ ਨੂੰ ਨਿੱਜੀ ਹਸਪਤਾਲ ਪਹੁੰਚਾਇਆ। ਹਸਪਤਾਲ ਪਹੁੰਚਦੇ ਹੀ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ। ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਣ 'ਤੇ ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਿ੍ਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਮਿ੍ਤਕ ਦੇ ਦੋ ਸਾਥੀਆਂ ਨੂੰ ਹਿਰਾਸਤ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਕਿਸੇ ਨਾਲ ਫੋਨ 'ਤੇ ਗੱਲ ਕਰਦੇ ਸਮੇਂ ਭੜਕ ਗਿਆ ਤੇ ਉਸ ਨੇ ਗੁੱਸੇ 'ਚ ਤਾਰਾਂ ਫੜ੍ਹ ਲਈਆਂ।