ਪੁਆਦੜਾ ਦੀ ਟੀਮ ਨੇ ਜਿੱਤਿਆ ਵਾਲੀਬਾਲ ਟੂਰਨਾਮੈਂਟ
ਪਿੰਡ ਬੇਗਮਪੁਰ ’ਚ ਵਾਲੀਬਾਲ ਟੂਰਨਾਮੈਂਟ, ਸਰਪੰਚ ਹਰਕਮਲ ਸਿੰਘ ਦੀ ਨਿਗਰਾਨੀ ਹੇਠ ਕਰਵਾਇਆ
Publish Date: Wed, 03 Dec 2025 06:22 PM (IST)
Updated Date: Wed, 03 Dec 2025 06:23 PM (IST)
ਤਜਿੰਦਰ ਕੁਮਾਰ, ਪੰਜਾਬੀ ਜਾਗਰਣ, ਬਿਲਗਾ/ਨੂਰਮਹਿਲ : ਪਿੰਡ ਬੇਗਮਪੁਰ ’ਚ ਸਰਪੰਚ ਹਰਕਮਲ ਸਿੰਘ (ਤਹਿਸੀਲ ਫਿਲੌਰ, ਜ਼ਿਲ੍ਹਾ ਜਲੰਧਰ) ਦੀ ਨਿਗਰਾਨੀ ਹੇਠ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ। ਇਹ ਟੂਰਨਾਮੈਂਟ ਐੱਨਆਰਆਈ ਭਰਾਵਾਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ। ਇਸ ਮੌਕੇ ਹਲਕਾ ਇੰਚਾਰਜ ਫਿਲੌਰ ਪ੍ਰਿੰਸੀਪਲ ਪ੍ਰੇਮ ਕੁਮਾਰ ਮੁਖ ਮਹਿਮਾਨ ਵਜੋਂ ਪਹੁੰਚੇ। ਇਸ ਤੋਂ ਇਲਾਵਾ ਨੇੜਲੇ ਪਿੰਡਾਂ ਦੇ ਕਈ ਸਰਪੰਚਾਂ ਨੇ ਵੀ ਹਾਜ਼ਰੀ ਲਗਾਈ। ਸਰਪੰਚ ਹਰਕਮਲ ਸਿੰਘ ਨੇ ਟੂਰਨਾਮੈਂਟ ’ਚ ਸ਼ਮੂਲੀਅਤ ਕਰਨ ਵਾਲੀਆਂ ਸਮੂਹ ਟੀਮਾਂ, ਆਏ ਹੋਏ ਸਰਪੰਚਾਂ ਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਮੁਕਾਬਲੇ ’ਚ ਪਿੰਡ ਪੁਆਦੜਾ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਟੂਰਨਾਮੈਂਟ ਜਿੱਤ ਹਾਸਲ ਕੀਤੀ। ਅੰਤ ’ਚ ਹਰਕਮਲ ਸਿੰਘ ਨੇ ਸਮੂਹ ਟੀਮਾਂ ਨੂੰ ਸਨਮਾਨਿਤ ਵੀ ਕੀਤਾ।