ਸੋਨੀ ਨੂੰ ਗਮਗੀਨ ਮਾਹੌਲ ’ਚ ਅੰਤਿਮ ਵਿਦਾਇਗੀ
ਵਿਜੇ ਕੁਮਾਰ ਸੋਨੀ ਨੂੰ ਗਮਗੀਨ ਮਾਹੌਲ ‘ਚ ਦਿੱਤੀ ਅੰਤਿਮ ਵਿਦਾਇਗੀ
Publish Date: Thu, 29 Jan 2026 09:54 PM (IST)
Updated Date: Thu, 29 Jan 2026 09:55 PM (IST)
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਡਿੰਪਲ ਮੈਡੀਕਲ ਹਾਲ ਦੇ ਮਾਲਕ ਪ੍ਰਦੀਪ ਕੁਮਾਰ ਸੋਨੀ ਤੇ ਸੰਦੀਪ ਸੋਨੀ ਨੂੰ ਉਸ ਸਮੇਂ ਡੂੰਘਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਪਿਤਾ ਵਿਜੇ ਕੁਮਾਰ ਸੋਨੀ ਦਾ ਇਕ ਸੜਕ ਹਾਦਸੇ ’ਚ ਜ਼ਖ਼ਮੀ ਹੋਣ ਉਪਰੰਤ ਦੇਹਾਂਤ ਹੋ ਗਿਆ। ਉਹ ਪੀਜੀਆਈ ਚੰਡੀਗੜ੍ਹ ’ਚ ਜ਼ੇਰੇ ਇਲਾਜ ਸਨ। ਉਨ੍ਹਾਂ ਦੀ ਉਮਰ 75 ਸਾਲ ਸੀ। ਉਨ੍ਹਾਂ ਦਾ ਅੰਤਿਮ ਸਸਕਾਰ ਮੋਗਾ ਰੋਡ ਸ਼ਮਸ਼ਾਨਘਾਟ ’ਚ ਗਮਗੀਨ ਮਾਹੌਲ ’ਚ ਕਰ ਦਿੱਤਾ ਗਿਆ। ਚਿਖਾ ਨੂੰ ਅਗਨੀ ਉਨ੍ਹਾਂ ਦੇ ਦੋਵੇਂ ਪੁੱਤਰਾਂ ਵੱਲੋਂ ਦਿੱਤੀ ਗਈ।
ਇਸ ਮੌਕੇ ਵੱਖ-ਵੱਖ ਧਾਰਮਿਕ, ਸਮਾਜਿਕ ਤੇ ਰਾਜਨੀਤਕ ਸਖਸ਼ੀਅਤਾਂ ਵੱਲੋਂ ਸੋਨੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ। ਅੰਤਿਮ ਸਸਕਾਰ ਮੌਕੇ ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ, ਸੀਨੀਅਰ ਕਾਂਗਰਸੀ ਆਗੂ ਕ੍ਰਿਸ਼ਨ ਲਾਲ ਗਾਬਾ, ਰਾਜੇਸ਼ ਗੁਪਤਾ, ਡਾ. ਜਸਵੰਤ ਸਿੰਘ ਭੰਡਾਲ, ਡਾ. ਦਵਿੰਦਰ ਸਮਰਾ, ਡਾ. ਵਿਜੇ ਸਡਾਨਾ, ਸੁਖਬੀਰ ਸਿੰਘ ਰਤਨ, ਹੈੱਡ ਗ੍ਰੰਥੀ ਭਾਈ ਅੰਮ੍ਰਿਤਪਾਲ ਸਿੰਘ, ਅਮਨ ਅਰੋੜਾ, ਨਿਰਮਲ ਸਿੰਘ ਜੋਸਨ, ਜੋਗਿੰਦਰਪਾਲ ਵਰਮਾ, ਜਸਵੰਤ ਰਾਏ ਜੇਈ, ਸਤਨਾਮ ਸਿੰਘ, ਪੰਚਾਇਤ ਸੈਕਟਰੀ ਵਰੁਣ ਵਿੱਗ, ਦੀਪਕ ਵਿੱਗ, ਭਾਈ ਇੰਦਰਜੀਤ ਸਿੰਘ ਰਾਗੀ, ਡਾ. ਨਗਿੰਦਰ ਸਿੰਘ ਬਾਂਸਲ, ਰਣਧੀਰ ਸਿੰਘ ਰਾਣਾ, ਰਜਿੰਦਰ ਸਿੰਘ ਸਮੇਤ ਵੱਡੀ ਗਿਣਤੀ ’ਚ ਇਲਾਕਾ ਨਿਵਾਸੀ ਹਾਜ਼ਰ ਸਨ।