ਡੇਰਾ ਬੱਲਾਂ ਦੇ ਨਾਂ ’ਤੇ ਦਾਨ ਇਕੱਠਾ ਕਰਨ ਵਾਲਿਆਂ ਤੋਂ ਕੀਤਾ ਚੌਕਸ
ਡੇਰਾ ਬੱਲਾਂ ਦੇ ਨਾਂ ’ਤੇ ਦਾਨ ਇਕੱਠਾ ਕਰਨ ਵਾਲਿਆ ਤੋਂ ਸੰਗਤ ਨੂੰ ਬੱਚਣ ਲਈ ਕੀਤਾ ਚੌਕਸ
Publish Date: Fri, 09 Jan 2026 08:02 PM (IST)
Updated Date: Fri, 09 Jan 2026 08:03 PM (IST)

-ਦੇਸ਼ ਜਾਂ ਵਿਦੇਸ਼ ਤੋਂ ਕਿਸੇ ਵੀ ਸੰਗਠਨ ਜਾਂ ਵਿਅਕਤੀ ਨੂੰ ਨਿਯੁਕਤ ਨਹੀਂ ਕੀਤਾ : ਡੇਰਾ ਪ੍ਰਬੰਧਕ ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਡੇਰਾ ਸੱਚਖੰਡ ਬੱਲਾਂ ਦੇ ਪ੍ਰਬੰਧਕਾਂ ਵੱਲੋਂ ਦੇਸ਼-ਵਿਦੇਸ਼ ਦੀਆਂ ਸਮੂਹ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਨੂੰ ਡੇਰਾ ਬੱਲਾਂ ਦੇ ਨਾਂ ’ਤੇ ਦਾਨ ਇਕੱਠਾ ਕਰਨ ਵਾਲੇ ਲੋਕਾਂ ਤੋਂ ਚੌਕਸ ਰਹਿਣ ਲਈ ਕਿਹਾ ਹੈ। ਡੇਰੇ ਦੇ ਮੌਜੂਦਾ ਮੁਖੀ ਸੰਤ ਨਿਰੰਜਣ ਦਾਸ ਮਹਾਰਾਜ ਦੀ ਸਰਪ੍ਰਸਤੀ ਹੇਠ ਡੇਰਾ ਪ੍ਰਬੰਧਕਾਂ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਦੇਸ਼ ਤੇ ਵਿਦੇਸ਼ ਵਿਚ ਕੁਝ ਵਿਅਕਤੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਜਨਮ ਦਿਹਾੜੇ ਨੂੰ ਮਨਾਉਣ ਲਈ ਡੇਰਾ ਸੱਚਖੰਡ ਬੱਲਾਂ ਦੇ ਨਾਮ ਤੇ ਸੰਗਤ ਤੋਂ ਪੈਸੇ ਇਕੱਠੇ ਕਰ ਰਹੇ ਹਨ। ਸੰਗਤ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪ੍ਰਬੰਧਕਾਂ ਨੇ ਡੇਰੇ ਲਈ ਦਾਨ ਇਕੱਠਾ ਕਰਨ ਵਾਸਤੇ ਕਿਸੇ ਵੀ ਸੰਗਠਨ ਜਾਂ ਵਿਅਕਤੀ ਨੂੰ ਨਿਯੁਕਤ ਨਹੀਂ ਕੀਤਾ ਹੈ। ਇਸ ਲਈ ਡੇਰੇ ਦੇ ਨਾਮ ਤੇ ਕਿਸੇ ਵੀ ਸੰਗਠਨ ਜਾਂ ਵਿਅਕਤੀ ਨੂੰ ਕੋਈ ਦਾਨ ਨਹੀਂ ਦਿੱਤਾ ਜਾਣਾ ਚਾਹੀਦਾ। ਦੇਸ਼ ਜਾਂ ਵਿਦੇਸ਼ ਤੋਂ ਕੋਈ ਵੀ ਵਿਅਕਤੀ ਜਾਂ ਸੰਗਠਨ ਜੋ ਡੇਰਾ ਸੱਚਖੰਡ ਬੱਲਾਂ ਨੂੰ ਦਾਨ ਦੇਣਾ ਚਾਹੁੰਦਾ ਹੈ, ਉਹ ਸੰਤ ਸਰਵਣ ਦਾਸ ਚੈਰੀਟੇਬਲ ਹਸਪਤਾਲ ਟਰੱਸਟ ਦੇ ਅੱਡਾ ਕੱਠਾਰ ਸਥਿਤ ਸਟੇਟ ਬੈਂਕ ਆਫ਼ ਇੰਡੀਆ ਦੇ ਖਾਤੇ ’ਚ ਦਾਨ ਦੀ ਰਕਮ ਪਾਉਣ। ਜੇ ਦੇਸ਼ ਵਿਚ ਰਹਿਣ ਵਾਲੀ ਸੰਗਤ ਦਾਨ ਕਰਨਾ ਚਾਹੁੰਦੀ ਹੈ ਤਾਂ ਉਹ ਇਸਨੂੰ ਸਿੱਧੇ ਸ਼੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਵਾਰਾਣਸੀ ਦੇ ਇੰਡੀਅਨ ਓਵਰਸੀਜ਼ ਬੈਂਕ ਬ੍ਰਾਂਚ ਡੇਰਾ ਬੱਲਾ ਵਿਚਲੇ ਖਾਤਾ ਨੰਬਰ 037001000020666, ਅਤੇ 172001000000746, ਆਈਐੱਫਐੱਸਸੀ ਕੋਡ: ਆਈਓਬੀਓ0001720 ਵਿਚ ਜਮ੍ਹਾਂ ਕਰਵਾ ਸਕਦੇ ਹਨ ਜਾਂ ਡੇਰੇ ਤੇ ਆ ਕੇ ਦਾਨ ਕੀਤਾ ਜਾ ਸਕਦਾ ਹੈ ਅਤੇ ਉਸ ਦੀ ਰਸੀਦ ਲੈਣਾ ਜ਼ਰੂਰੀ ਹੈ।