ਹਾਈਵੇ ’ਤੇ ਵਾਹਨਾਂ ਦੀ ਟੱਕਰ, ਤਿੰਨ ਜ਼ਖ਼ਮੀ
ਅੱਡਾ ਬਿਆਸ ਪਿੰਡ ’ਤੇ ਹਾਈਵੇ ’ਤੇ ਵਾਹਨਾਂ ਦੀ ਟੱਕਰ, ਤਿੰਨ ਜਖਮੀ
Publish Date: Sun, 07 Dec 2025 09:47 PM (IST)
Updated Date: Mon, 08 Dec 2025 04:13 AM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਜਲੰਧਰ–ਪਠਾਨਕੋਟ ਰਾਸ਼ਟਰੀ ਹਾਈਵੇ ’ਤੇ ਅੱਡਾ ਬਿਆਸ ਪਿੰਡ ਦੇ ਨੇੜੇ ਬੱਸ, ਟਰੈਕਟਰ-ਟਰਾਲੀ ਤੇ ਇਨੋਵਾ ਕਾਰ ਦੀ ਟੱਕਰ ਹੋਣ ਕਾਰਨ ਤਿੰਨ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐੱਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਬੱਸ ਜਲੰਧਰ ਤੋਂ ਪਠਾਨਕੋਟ ਵੱਲ ਸਵਾਰੀਆਂ ਨਾਲ ਜਾ ਰਹੀ ਸੀ, ਜਦੋਂ ਅੱਡਾ ਬਿਆਸ ਪਿੰਡ ’ਤੇ ਟਰੈਕਟਰ ਟਰਾਲੀ ਬੱਸ ਦੇ ਰਸਤੇ ਵਿਚ ਆ ਗਿਆ। ਬੱਸ ਬੇਕਾਬੂ ਹੋ ਕੇ ਟਰੈਕਟਰ ਨਾਲ ਟਕਰਾਈ, ਜਿਸ ਦੇ ਬਾਅਦ ਪਿੱਛੋਂ ਆ ਰਹੀ ਇਨੋਵਾ ਕਾਰ ਨੇ ਵੀ ਬੱਸ ਨੂੰ ਟੱਕਰ ਮਾਰੀ। ਹਾਦਸੇ ’ਚ ਤਿੰਨ ਲੋਕ ਜਖਮੀ ਹੋਏ, ਜਿਨ੍ਹਾਂ ਨੂੰ ਫੌਰੀ ਤੌਰ ’ਤੇ ਸੜਕ ਸੁਰੱਖਿਆ ਫੋਰਸ ਵੱਲੋਂ ਫਰਸਟ ਏਡ ਦਿੱਤੀ ਗਈ। ਕਿਸੇ ਦੀ ਜਾਨ ਨੂੰ ਨੁਕਸਾਨ ਨਹੀਂ ਹੋਇਆ। ਹਾਦਸਾਗ੍ਰਸਤ ਵਾਹਨਾਂ ਨੂੰ ਸਾਈਡ ’ਤੇ ਕਰ ਕੇ ਰੋਡ ਨੂੰ ਸਾਫ ਕਰ ਦਿੱਤਾ ਗਿਆ ਤੇ ਆਵਾਜਾਈ ਮੁੜ ਸਧਾਰਨ ਕੀਤੀ ਗਈ। ਪੁਲਿਸ ਚੌਕੀ ਅਲਾਵਲਪੁਰ ਨੂੰ ਇਸ ਸਬੰਧੀ ਸੂਚਿਤ ਕੀਤਾ ਗਿਆ।