ਰਵਨੀਤ ਬਿੱਟੂ ਦੀਆਂ ਵਧੀਆਂ ਮੁਸ਼ਕਲਾਂ ! ਜਾਰੀ ਹੋ ਗਿਆ 17.62 ਲੱਖ ਦਾ ਰਿਕਵਰੀ ਨੋਟਿਸ; ਜਾਣੋ ਕੀ ਹੈ ਪੂਰਾ ਮਾਮਲਾ?
ਕੇਂਦਰੀ ਰਾਜ ਮੰਤਰੀ Ravneet Bittu ਨੂੰ ਇਹ ਮਕਾਨ ਉਨ੍ਹਾਂ ਦੇ ਕਾਂਗਰਸ ਪਾਰਟੀ ਤੋਂ ਸੰਸਦ ਮੈਂਬਰ ਰਹਿੰਦੇ ਸਮੇਂ ਅਲਾਟ ਹੋਏ ਸਨ। ਖ਼ਾਸ ਗੱਲ ਇਹ ਹੈ ਕਿ ਇਸ 'ਚੋਂ ਇਕ ਮਕਾਨ (48-I) ਅੱਜ ਵੀ ਕਾਂਗਰਸ ਦਫ਼ਤਰ ਦੇ ਰੂਪ 'ਚ ਇਸਤੇਮਾਲ ਹੋ ਰਿਹਾ ਹੈ।
Publish Date: Wed, 03 Dec 2025 11:43 AM (IST)
Updated Date: Wed, 03 Dec 2025 12:26 PM (IST)
ਡਿਜੀਟਲ ਡੈਸਕ, ਜਲੰਧਰ - ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ (Ravneet Bittu) ਨੂੰ 17.62 ਲੱਖ ਰੁਪਏ ਦਾ ਰਿਕਵਰੀ ਨੋਟਿਸ ਜਾਰੀ ਹੋਇਆ ਹੈ। ਇਹ ਨੋਟਿਸ ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਨੇ ਜਾਰੀ ਕੀਤਾ ਹੈ। ਬਿੱਟੂ 'ਤੇ ਦੋਸ਼ ਲੱਗਿਆ ਹੈ ਕਿ ਨੰਗਲ ਟਾਊਨਸ਼ਿਪ ਕਲੋਨੀ 'ਚ ਉਨ੍ਹਾਂ ਦੇ ਨਾਂ ਉੱਪਰ ਅਲਾਟ ਹੋਏ BBMB ਦੇ ਦੋ ਮਕਾਨਾਂ ਨੂੰ ਅਜੇ ਤਕ ਬਿਨਾਂ ਜਾਇਜ਼ ਇਜਾਜ਼ਤ ਦੇ ਕਬਜ਼ੇ 'ਚ ਰੱਖਿਆ ਹੋਇਆ ਹੈ।
ਬਿੱਟੂ ਨੂੰ ਇਹ ਮਕਾਨ ਉਨ੍ਹਾਂ ਦੇ ਕਾਂਗਰਸ ਪਾਰਟੀ ਤੋਂ ਸੰਸਦ ਮੈਂਬਰ ਰਹਿੰਦੇ ਸਮੇਂ ਅਲਾਟ ਹੋਏ ਸਨ। ਖ਼ਾਸ ਗੱਲ ਇਹ ਹੈ ਕਿ ਇਸ 'ਚੋਂ ਇਕ ਮਕਾਨ (48-I) ਅੱਜ ਵੀ ਕਾਂਗਰਸ ਦਫ਼ਤਰ ਦੇ ਰੂਪ 'ਚ ਇਸਤੇਮਾਲ ਹੋ ਰਿਹਾ ਹੈ।
ਮੰਤਰੀ ਰਵਨੀਤ ਬਿੱਟੂ ਨੂੰ ਕਈ ਵਾਰ ਨੋਟਿਸ ਦਿੱਤੇ ਜਾਣ ਦੇ ਬਾਵਜੂਦ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ ਜਿਸ ਤੋਂ ਬਾਅਦ BBMB ਨੇ ਉਨ੍ਹਾਂ 'ਤੇ ਰੈਂਟ (ਕਿਰਾਇਆ) ਲਗਾਉਣਾ ਸ਼ੁਰੂ ਕਰ ਦਿੱਤਾ। ਹੁਣ ਬੋਰਡ ਨੇ ਉਸੇ ਦਾ ਰਿਕਵਰੀ ਨੋਟਿਸ ਜਾਰੀ ਕੀਤਾ ਹੈ।