ਸੂਏ ਕੋਲੋਂ ਅਣਪਛਾਤੀ ਲਾਸ਼ ਬਰਾਮਦ
ਥਾਣਾ ਪਤਾਰਾ ਅਧੀਨ ਆਉਂਦੇ ਕਪੂਰ ਪਿੰਡ ਵਿਚ ਨਹਿਰ ਦੇ ਨੇੜੇ
Publish Date: Fri, 09 Jan 2026 11:40 PM (IST)
Updated Date: Fri, 09 Jan 2026 11:45 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜੰਡੂ ਸਿੰਘਾ : ਥਾਣਾ ਪਤਾਰਾ ਅਧੀਨ ਆਉਂਦੇ ਕਪੂਰ ਪਿੰਡ ਵਿਚ ਨਹਿਰ ਦੇ ਨੇੜੇ ਸਥਿਤ ਝਾੜੀਆਂ ਵਿੱਚੋਂ ਇਕ ਵਿਅਕਤੀ ਦੀ ਲਾਸ਼ ਮਿਲੀ ਹੈ। ਥਾਣਾ ਪਤਾਰਾ ਦੇ ਮੁੱਖ ਅਧਿਕਾਰੀ ਰਾਮ ਕਿਸ਼ਨ ਨੇ ਦੱਸਿਆ ਕਿ ਇਹ ਲਾਸ਼ ਕਪੂਰ ਪਿੰਡ ਦੀ ਨਹਿਰ ਪੁਲੀ ਤੋਂ ਅੱਗੇ ਨਹਿਰ ਦੇ ਸੂਏ ਕੋਲ ਝਾੜੀਆਂ ਵਿੱਚ ਪਈ ਮਿਲੀ, ਜਿਸ ਦੀ ਹਾਲੇ ਤੱਕ ਪਛਾਣ ਨਹੀਂ ਹੋ ਸਕੀ। ਮ੍ਰਿਤਕ ਬਾਰੇ ਪਿੰਡ ਵਾਸੀਆਂ ਵੱਲੋਂ ਪਤਾਰਾ ਪੁਲਿਸ ਨੂੰ ਸੂਚਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਗ੍ਰਾਮ ਪੰਚਾਇਤ ਅਤੇ ਕਪੂਰ ਪਿੰਡ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਵੀ ਇਸ ਵਿਅਕਤੀ ਬਾਰੇ ਜਾਣਕਾਰੀ ਇਕੱਠੀ ਕੀਤੀ ਗਈ ਪਰ ਉਸ ਦੀ ਪਛਾਣ ਨਹੀਂ ਹੋ ਸਕੀ।
ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦੀ ਉਮਰ ਲਗਭਗ 55 ਤੋਂ 65 ਸਾਲ ਦਰਮਿਆਨ ਹੈ, ਕੱਦ ਕਰੀਬ 5 ਫੁੱਟ ਹੈ। ਉਸ ਨੇ ਨੀਲੇ ਰੰਗ ਦੀ ਜੈਕਟ ਅਤੇ ਸਲੇਟੀ ਰੰਗ ਦੀ ਧਾਰੀਆਂ ਵਾਲੀ ਪੈਂਟ ਪਹਿਨੀ ਹੋਈ ਸੀ। ਉਸ ਦੇ ਸਿਰ ਦੇ ਵਾਲ ਅਤੇ ਦਾੜੀ ਕੱਟੇ ਹੋਏ ਸਨ। ਮੌਕੇ ’ਤੇ ਪਹੁੰਚੇ ਜਾਂਚ ਅਧਿਕਾਰੀ ਏਐੱਸਆਈ ਜੀਵਨ ਕੁਮਾਰ ਨੇ ਦੱਸਿਆ ਕਿ ਲਾਸ਼ ਨੂੰ ਪਛਾਣ ਲਈ 72 ਘੰਟਿਆਂ ਵਾਸਤੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ।