ਛਿੰਝ ਮੇਲੇ ਦੇ ਪਟਕੇ ਉਮੇਸ਼ ਤੇ ਪ੍ਰਿਤਪਾਲ ਨੇ ਜਿੱਤੇ
ਰਾਮੇਵਾਲ ਵਿਖੇ ਛਿੰਝ ਮੇਲੇ ਦੇ ਪਟਕੇ ਉਮੇਸ਼ ਤੇ ਪ੍ਰਿਤਪਾਲ ਨੇ ਜਿੱਤੇ
Publish Date: Wed, 26 Nov 2025 06:46 PM (IST)
Updated Date: Wed, 26 Nov 2025 06:47 PM (IST)
ਤਜਿੰਦਰ ਕੁਮਾਰ, ਪੰਜਾਬੀ ਜਾਗਰਣ, ਨੂਰਮਹਿਲ/ਬਿਲਗਾ : ਪਿੰਡ ਰਾਮੇਵਾਲ ਵਿਖੇ ਲੱਖਾਂ ਦੇ ਦਾਤੇ ਤੇ ਸੰਤ ਬਾਬਾ ਰਾਮ ਦਾਸ ਜੀ ਨੂੰ ਸਮਰਪਿਤ ਸਾਲਾਨਾ ਛਿੰਝ ਮੇਲਾ ਕਰਵਾਇਆ ਗਿਆ। ਇਸ ’ਚ ਪਟਕੇ ਦਾ ਪਹਿਲਾ ਇਨਾਮ ਉਮੇਸ਼ ਮਥਰਾ ਤੇ ਪ੍ਰਿਤਪਾਲ ਫਗਵਾੜਾ ਨੇ ਜਿੱਤੇ। ਰਾਮੇਵਾਲ ਦੇ ਪਹਿਲਵਾਨ ਮੇਜਰ ਸਿੰਘ ਦੇ ਸ਼ਾਗਿਰਦ ਸੰਨੀ ਰਾਮੇਵਾਲ ਵੀ ਜੇਤੂ ਰਹੇ, ਜਿਨ੍ਹਾਂ ਨੂੰ ਛਿੰਝ ਕਮੇਟੀ ਵੱਲੋਂ ਗੁਰਜ ਨਾਲ ਸਨਮਾਨਿਆ ਗਿਆ। ਇਸ ਮੌਕੇ ਹੋਰ ਵੀ ਨਾਮਵਰ ਪਹਿਲਵਾਨਾਂ ਨੇ ਆਪਣੇ ਜੌਹਰ ਵਿਖਾਏ। ਇਸ ਛਿੰਝ ਮੇਲੇ ’ਚ ਡਾ. ਨਵਜੋਤ ਸਿੰਘ ਦਾਹੀਆ ਹਲਕਾ ਇੰਚਾਰਜ ਨਕੋਦਰ ਕਾਂਗਰਸ, ਜਗਦੀਸ਼ ਸਿੰਘ ਸਾਬਕਾ ਸਰਪੰਚ ਰਾਮੇਵਾਲ, ਚਰਨ ਸਿੰਘ ਰਾਜੋਵਾਲ ਸਾਬਕਾ ਚੇਅਰਮੈਨ, ਗੁਰਦੀਪ ਸਿੰਘ ਥਮਨਵਾਲ ਸਾਬਕਾ ਚੇਅਰਮੈਨ, ਜਗਦੀਸ਼ ਸ਼ੇਰਪੁਰੀ ਬਸਪਾ ਆਗੂ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਬਲਵਿੰਦਰ ਬੱਲੀ ਨਕੋਦਰ ਨੇ ਵੀ ਆਪਣੇ ਜ਼ੌਹਰ ਦਿਖਾਏ। ਛਿੰਝ ਮੇਲੇ ਦੇ ਮੁੱਖ ਪ੍ਰਬੰਧਕ ਸਾਬਕਾ ਸਰਪੰਚ ਜਗਦੀਸ਼ ਸਿੰਘ ਰਾਮੇਵਾਲ ਸਨ। ਇਸ ਮੌਕੇ ਚਰਨਜੀਤ ਸਿੰਘ, ਹਰਵਿੰਦਰ ਸਿੰਘ ਘੋਗੀ, ਰਾਮ ਮੂਰਤੀ ਕੋਟੀਆ, ਜਸਦੀਪ ਸਿੰਘ, ਲੱਕੀ, ਮਨਦੀਪ ਸਿੰਘ, ਮੇਜਰ ਸਿੰਘ, ਅਮਰਜੀਤ ਸਿੰਘ ਨੰਬਰਦਾਰ, ਮਨਪ੍ਰੀਤ ਸਿੰਘ, ਕੁਲਵਿੰਦਰ ਸਿੰਘ ਤੇ ਇਲਾਕੇ ਦੀਆਂ ਛਿੰਝ ਕਮੇਟੀਆਂ ਦੇ ਅਹੁਦੇਦਾਰ ਹਾਜ਼ਰ ਸਨ।