ਭਾਈ ਲਾਲੋ-ਮਲਕ ਭਾਗੋ ਕੋਰੀਓਗ੍ਰਾਫੀ ਨੇ ਮੋਹਿਆ ਮਨ
ਐੱਚਪੀ ਮਾਡਲ ਸਕੂਲ ਸੰਗੋਵਾਲ ’ਚ ‘ਉਡਾਨ-2025’ ਸਾਲਾਨਾ ਸਮਾਗਮ ਕਰਵਾਇਆ
Publish Date: Wed, 10 Dec 2025 06:22 PM (IST)
Updated Date: Wed, 10 Dec 2025 06:24 PM (IST)
ਸੁਰਿੰਦਰ ਛਾਬੜਾ, ਪੰਜਾਬੀ ਜਾਗਰਣ, ਮਹਿਤਪੁਰ : ਐੱਚਪੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੰਗੋਵਾਲ ’ਚ ‘ਉਡਾਨ-2025’ ਸਾਲਾਨਾ ਸਮਾਗਮ ਧੂਮਧਾਮ ਨਾਲ ਮਨਾਇਆ ਗਿਆ। ਮੁੱਖ ਮਹਿਮਾਨ ਵਜੋਂ ਇਲਾਕਾ ਐੱਮਐੱਲਏ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਤੇ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਹਾਜ਼ਰ ਹੋਏ। ਸਮਾਰੋਹ ਦੀ ਸ਼ੁਰੂਆਤ ਦੀਪ ਪ੍ਰਜੋਲਨ ਨਾਲ ਕੀਤੀ ਗਈ। ਵਿਦਿਆਰਥੀਆਂ ਨੇ ਉਡਾਨ, ਚੰਦਾ ਮਾਮਾ, ਮਲਵਈ ਗਿੱਧਾ, ਭੰਗੜਾ ਆਦਿ ਰੰਗਾਰੰਗ ਆਈਟਮ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ। ਲੜਕੀਆਂ ਵੱਲੋਂ ਸਿੱਧੂ ਮੂਸੇ ਵਾਲਾ ਦੇ ਗੀਤਾਂ ‘ਇੰਪਾਇਰ ਭੰਗੜਾ’ ਨੇ ਸਮਾਰੋਹ ਦੀ ਸ਼ੋਭਾ ਵਧਾਈ। ਭਾਈ ਲਾਲੋ-ਮਲਕ ਭਾਗੋ ਵਿਸ਼ੇ ’ਤੇ ਕੀਤੀ ਕੋਰੀਓਗ੍ਰਾਫੀ ਵਿਸ਼ੇਸ਼ ਧਿਆਨ ਦਾ ਕੇਂਦਰ ਰਹੀ। ਪਿਛਲੇ ਸਾਲ ਦੇ ਪੁਜੀਸ਼ਨ ਹੋਲਡਰਾਂ ਨੂੰ ਸਨਮਾਨਿਤ ਕੀਤਾ ਗਿਆ। ਦਸਵੀਂ ਜਮਾਤ ਦੇ ਪਹਿਲੇ ਨੰਬਰ ਵਾਲੇ ਭੁਪਿੰਦਰ ਵਾਲੀਆ ਨੂੰ ਮੁਨਸੀ ਰਾਮ ਤੇ ਬਲਕਾਰ ਸਿੰਘ ਸਿੱਧੂ ਵੈਲਫੇਅਰ ਸੋਸਾਇਟੀ ਵੱਲੋਂ 30,000 ਦਾ ਇਨਾਮ ਭੇਟ ਕੀਤਾ ਗਿਆ। ਸਮਾਰੋਹ ’ਚ ਕਈ ਸਮਾਜ ਸੇਵੀ ਤੇ ਪ੍ਰੈੱਸ ਕਲੱਬ ਮੈਂਬਰ ਵੀ ਸ਼ਾਮਲ ਹੋਏ। ਸਕੂਲ ਪ੍ਰਬੰਧਕ ਮੰਡਲ ਵੱਲੋਂ ਆਏ ਹੋਏ ਮਹਿਮਾਨਾਂ ਤੇ ਅਧਿਆਪਕਾਂ ਨੂੰ ਯਾਦਗਾਰੀ ਚਿੰਨ ਭੇਟ ਕੀਤੇ ਗਏ। ਪ੍ਰਿੰਸੀਪਲ ਸੰਦੀਪ ਕੌਰ ਨੇ ਸਭ ਦਾ ਧੰਨਵਾਦ ਕੀਤਾ।