ਐੱਚਐੱਮਵੀ ’ਚ ਹੁਨਰ ਸਿਖਲਾਈ ਵਰਕਸ਼ਾਪ ਸੰਪੰਨ
ਐੱਚਐੱਮਵੀ ਵਿਖੇ ਦੋ ਦਿਨਾ ਜ਼ਿਲ੍ਹਾ ਪੱਧਰੀ ਹੁਨਰ ਸਿਖਲਾਈ ਵਰਕਸ਼ਾਪ ਸੰਪੰਨ
Publish Date: Thu, 18 Dec 2025 07:31 PM (IST)
Updated Date: Thu, 18 Dec 2025 07:33 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਐੱਚਐੱਮਵੀ ਵਿਖੇ ਜ਼ਿਲ੍ਹਾ ਜਲੰਧਰ ਦੇ ਸਕੂਲ ਅਧਿਆਪਕਾਂ ਲਈ ਦੋ ਦਿਨਾ ਜ਼ਿਲ੍ਹਾ ਪੱਧਰੀ ਹੁਨਰ ਸਿਖਲਾਈ ਵਰਕਸ਼ਾਪ ਸਫਲਤਾਪੂਰਵਕ ਸੰਪੰਨ ਹੋਈ। ਵਰਕਸ਼ਾਪ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਤੇ ਵਾਤਾਵਰਨ, ਜੰਗਲਾਤ ਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਸਹਿਯੋਗ ਨਾਲ ਕਰਵਾਇਆ। ਵਰਕਸ਼ਾਪ ਦਾ ਮੁੱਖ ਉਦੇਸ਼ ਈਕੋ ਕਲੱਬ ਕੋਆਰਡੀਨੇਟਰਾਂ ਨੂੰ ਵਾਤਾਵਰਨ ਸੁਰੱਖਿਆ ਤੇ ਟਿਕਾਊ ਅਭਿਆਸਾਂ ਸਬੰਧੀ ਵਿਹਾਰਕ ਜਾਣਕਾਰੀ ਪ੍ਰਦਾਨ ਕਰਨਾ ਸੀ। ਸਮਾਪਤੀ ਦਿਨ ਦੌਰਾਨ ਵੱਖ-ਵੱਖ ਇੰਟਰਐਕਟਿਵ ਸੈਸ਼ਨ ਕਰਵਾਏ ਗਏ, ਜਿਨ੍ਹਾਂ ’ਚ ਰਸੋਈ ਦੇ ਕੂੜੇ ਤੋਂ ਘਰੇਲੂ ਕਲੀਨਰ ਤਿਆਰ ਕਰਨ, ਵੇਸਟ ਪੇਪਰ ਰੀਸਾਈਕਲਿੰਗ ਤੇ ਪੁਰਾਣੀਆਂ ਟੀ-ਸ਼ਰਟਾਂ ਤੋਂ ਬੈਗ ਬਣਾਉਣ ਦੇ ਪ੍ਰਯੋਗਿਕ ਡੈਮੋ ਸ਼ਾਮਲ ਰਹੇ। ਸਮਾਪਤੀ ਸੈਸ਼ਨ ’ਚ ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਅਧਿਆਪਕਾਂ ਦੀ ਸਰਗਰਮ ਭਾਈਵਾਲੀ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਨੂੰ ਵਾਤਾਵਰਨ ਸੁਰੱਖਿਆ ਲਈ ਤਬਦੀਲੀ ਦੇ ਏਜੰਟ ਬਣਨ ਲਈ ਪ੍ਰੇਰਿਤ ਕੀਤਾ। ਵਰਕਸ਼ਾਪ ’ਚ ਹਿੱਸਾ ਲੈਣ ਵਾਲੇ ਸਾਰੇ ਅਧਿਆਪਕਾਂ ਨੂੰ ਸਰਟੀਫਿਕੇਟ ਤੇ ‘ਗ੍ਰੋ ਯੋਰ ਆਨ ਗਾਰਡਨ’ ਕਿੱਟਾਂ ਭੇਟ ਕੀਤੀਆਂ ਗਈਆਂ।