ਟਰਾਲੀ ਦੇ ਦੋ ਟਾਇਰ ਚੋਰੀ, ਮਾਮਲਾ ਦਰਜ
ਸੰਵਾਦ ਸੂਤਰ, ਜਾਗਰਣਭੋਗਪੁਰ :
Publish Date: Thu, 11 Dec 2025 10:34 PM (IST)
Updated Date: Thu, 11 Dec 2025 10:36 PM (IST)
ਸੰਵਾਦ ਸੂਤਰ, ਜਾਗਰਣ ਭੋਗਪੁਰ : ਭੋਗਪੁਰ ਦੇ ਪਿੰਡ ਭਟਨੂਰਾ ਲੁਬਾਣਾ ਦੇ ਵਾਸੀ ਤੇ ਪੰਚਾਇਤ ਮੈਂਬਰ ਨਰਿੰਦਰ ਸਿੰਘ ਦੀ ਟਰਾਲੀ ਦੇ ਦੋ ਟਾਇਰ ਬੀਤੀ ਰਾਤ ਚੋਰੀ ਹੋ ਗਏ। ਇਹ ਘਟਨਾ ਉਸ ਸਮੇਂ ਵਾਪਰੀ ਜਦ ਉਨ੍ਹਾਂ ਦੀ ਟਰਾਲੀ ਹਵੇਲੀ ’ਚ ਖੜ੍ਹੀ ਸੀ। ਰਾਤ ਦੇ ਸਮੇਂ ਅਣਪਛਾਤੇ ਚੋਰ ਕੰਧ ਟੱਪ ਕੇ ਅੰਦਰ ਆਏ ਤੇ ਟਰਾਲੀ ਦੇ ਸੱਜੇ ਪਾਸੇ ਦੇ ਦੋਵੇਂ ਟਾਇਰ ਲਾਹ ਕੇ ਲੈ ਗਏ। ਸਵੇਰੇ ਇਸ ਘਟਨਾ ਦਾ ਪਤਾ ਲੱਗਾ। ਨਰਿੰਦਰ ਸਿੰਘ ਨੇ ਇਸ ਸਬੰਧੀ ਥਾਣਾ ਭੋਗਪੁਰ ’ਚ ਲਿਖਤ ਸ਼ਿਕਾਇਤ ਦਰਜ ਕਰਵਾਈ ਹੈ ਤੇ ਮੰਗ ਕੀਤੀ ਹੈ ਕਿ ਚੋਰਾਂ ਨੂੰ ਛੇਤੀ ਤੋਂ ਛੇਤੀ ਕਾਬੂ ਕੀਤਾ ਜਾਵੇ।