ਪਰਮਜੀਤ ਲਾਲ ਚੋਪੜਾ ਨੂੰ ਭਾਵ-ਭਿੰਨੀਆਂ ਸ਼ਰਧਾਂਜਲੀਆਂ ਭੇਟ
ਪਰਮਜੀਤ ਲਾਲ ਚੋਪੜਾ ਨੂੰ ਭਾਵ-ਭਿੰਨੀਆਂ ਸ਼ਰਧਾਂਜਲੀਆਂ ਭੇਟ
Publish Date: Sat, 15 Nov 2025 08:08 PM (IST)
Updated Date: Sat, 15 Nov 2025 08:11 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਪੱਤਰਕਾਰ ਅਰੁਣ ਚੋਪੜਾ ਦੇ ਪਿਤਾ ਅਤੇ ਪੰਜਾਬ ਰਾਜ ਬਿਜਲੀ ਬੋਰਡ ਦੇ ਰਿਟਾਇਰਡ ਮੁਲਾਜ਼ਮ ਪਰਮਜੀਤ ਲਾਲ ਚੋਪੜਾ (65) ਦੀ ਆਤਮਿਕ ਸ਼ਾਂਤੀ ਲਈ ਸ੍ਰੀ ਗਰੁੜ ਪੁਰਾਣ ਦੇ ਪਾਠ ਦਾ ਭੋਗ ਉਪਰੰਤ ਅੰਤਿਮ ਅਰਦਾਸ ਡੇਰਾ ਬਾਬਾ ਮੁਰਲੀ ਦਾਸ ਸ਼ਿਵ ਮੰਦਰ ਵਿਖੇ ਹੋਈ। ਇਸ ਮੌਕੇ ਵੱਖ-ਵੱਖ ਰਾਜਨੀਤਕ ਤੇ ਧਾਰਮਿਕ ਜਥੇਬੰਦੀਆਂ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ। ਸ਼ੋਕ ਸਭਾ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਕਿਹਾ ਕਿ ਪਰਮਜੀਤ ਲਾਲ ਚੋਪੜਾ ਦੇ ਚਲੇ ਜਾਣ ਦਾ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਉਨ੍ਹਾਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਸਟੇਜ ਸੱਕਤਰ ਜਤਿੰਦਰਪਾਲ ਬੱਲਾ ਸਾਬਕਾ ਐੱਮਸੀ ਨੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਤੇ ਪੰਜਾਬ ਇਨਫੋਟੈਕ ਦੇ ਡਾਇਰੈਕਟਰ ਬੀਬੀ ਰਣਜੀਤ ਕੌਰ ਕਾਕੜ ਤੇ ਹੋਰ ਜਥੇਬੰਦੀਆਂ ਵੱਲੋਂ ਭੇਜੇ ਸ਼ੋਕ ਸੰਦੇਸ਼ ਪੜ੍ਹੇ। ਰਿਸ਼ਤੇਦਾਰਾਂ ਵੱਲੋਂ ਸਵ. ਪਰਮਜੀਤ ਚੋਪੜਾ ਦੇ ਸਪੁੱਤਰ ਪੱਤਰਕਾਰ ਅਰੁਣ ਚੋਪੜਾ ਨੂੰ ਪੱਗੜੀ ਸਜਾਈ ਗਈ। ਉਪਰੰਤ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਸਤੀਸ਼ ਕੁਮਾਰ ਰਿਹਾਨ ਨੇ ਚੋਪੜਾ ਪਰਿਵਾਰ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਮਾਰਕੀਟ ਕਮੇਟੀ ਸ਼ਾਹਕੋਟ ਦੇ ਚੇਅਰਮੈਨ ਬਲਵੀਰ ਸਿੰਘ ਢੰਡੋਵਾਲ, ਐੱਮਸੀ ਬੂਟਾ ਸਿੰਘ ਕਲਸੀ, ਸੁਖਦੀਪ ਸਿੰਘ ਸੋਨੂੰ ਕੰਗ ਪੀਏ, ਪ੍ਰਵੀਨ ਗਰੋਵਰ ਐੱਮਸੀ, ਪਵਨ ਅਗਰਵਾਲ ਪ੍ਰਧਾਨ ਮੰਡੀ ਕਮੇਟੀ, ਕਾਂਗਰਸੀ ਆਗੂ ਟਿੰਪੀ ਕੁਮਰਾ, ਤਰਲੋਕ ਸਿੰਘ ਰੂਪਰਾ ਪ੍ਰਧਾਨ, ਡਾ. ਜਗਤਾਰ ਸਿੰਘ ਚੰਦੀ, ਭਾਜਪਾ ਆਗੂ ਅਨਿਲ ਗੋਇਲ, ਰਵੀਸ਼ ਗੋਇਲ, ਸੰਜੀਵ ਸੋਬਤੀ, ਅਜੀਤ ਸਿੰਘ ਝੀਤਾ, ਬੱਬਲੂ ਰਿਹਾਨ, ਤਰਸੇਮ ਅਗਰਵਾਲ ਸੀਏ, ਯਸ਼ਪਾਲ ਗੁਪਤਾ, ਬੰਟੀ ਬੱਠਲਾ, ਅਮਨਦੀਪ ਸੈਦਪੁਰੀ, ਅਸ਼ਵਨੀ ਜਿੰਦਲ ਖਜ਼ਾਨਚੀ ਕਰਿਆਨਾ ਯੂਨੀਅਨ, ਦੀਪਕ ਸੋਬਤੀ ਆਰਏ, ਯੋਗੇਸ਼ ਚੋਪੜਾ, ਦਲਬੀਰ ਸਿੰਘ ਕਿਲੀ, ਅੰਮ੍ਰਿਤ ਲਾਲ ਕਾਕਾ, ਸ਼ਿਵ ਸ਼ੰਭੂ ਗੁਪਤਾ, ਪਰਮਵੀਰ ਪੰਮਾ ਪ੍ਰਧਾਨ, ਰੁਪਿੰਦਰਜੀਤ ਸਿੰਘ ਜੇਈ ਤੋਂ ਇਲਾਵਾ ਪਰਿਵਾਰਕ ਮੈਂਬਰਾਂ ‘ਚੋਂ ਪਤਨੀ ਜੋਤੀ ਚੋਪੜਾ, ਸ਼ਾਇਨਾ ਧਵਨ, ਮਨੀਕਾਂਤ (ਕੈਨੇਡਾ), ਦੇਵ ਧਵਨ, ਮੀਨੂ ਧਵਨ ਆਦਿ ਹਾਜ਼ਰ ਸਨ।