ਕੁਦਰਤੀ ਆਫਤਾਂ ਤੋਂ ਬਚਾਅ ਲਈ ਟ੍ਰੇਨਿੰਗ ਕੈਂਪ
ਸਿਵਲ ਡਿਫੈਂਸ ਵਲੋਂ ਕੁਰਤੀ ਆਫਤਾਂ ਤੋਂ ਬਚਾਅ ਲਈ ਟ੍ਰੇਨਿੰਗ ਕੈਂਪ ਲਾਇਆ ਗਿਆ
Publish Date: Wed, 21 Jan 2026 08:08 PM (IST)
Updated Date: Wed, 21 Jan 2026 08:09 PM (IST)
180 ਸਿਵਲ ਡਿਫੈਂਸ ਵਲੰਟੀਅਰਾਂ ਨੇ ਲਈ ਟ੍ਰੇਨਿੰਗ
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਸਿਵਲ ਡਿਫੈਂਸ ਜਲੰਧਰ ਵੱਲੋਂ 12 ਜਨਵਰੀ ਤੋਂ ਲੈ ਕੇ 20 ਜਨਵਰੀ ਤਕ ਇਕ ਵਿਸ਼ੇਸ਼ ਵਲੰਟੀਅਰ ਟ੍ਰੇਨਿੰਗ ਕੈਂਪ ਲਾਇਆ ਗਿਆ ਜਿਸ ’ਚ 180 ਵਲੰਟਰੀਆਂ ਨੇ ਟ੍ਰੇਨਿੰਗ ਲਈ। ਇਸ ਕੈਂਪ ਦਾ ਨਾਮ ‘ਕੋਰਸ ਆਫ ਕਪੈਸਿਟੀ ਬਿਲਡਿੰਗ ਆਫ ਸਿਵਲ ਡਿਫੈਂਸ 2026’ ਰੱਖਿਆ ਗਿਆ ਸੀ। ਕੈਂਪ ’ਚ ਵਲੰਟੀਅਰਾਂ ਨੂੰ ਆਫਤਾਂ ਅਤੇ ਐਮਰਜੈਂਸ ਸਥਿਤੀ ਨਾਲ ਨਜਿੱਠਨ ਲਈ ਲਾਇਆ ਗਿਆ ਸੀ। ਕੈਂਪ ਦੌਰਾਨ ਮਾਹਿਰ ਇੰਸਟ੍ਰਕਟਰਾਂ ਨੇ ਵਲੰਟੀਅਰਾਂ ਨੂੰ ਅੱਗ ਬੁਝਾਉਣ, ਹੜ੍ਹਾਂ ਦੌਰਾਨ ਬਚਾਅ ਕਾਰਵਾਈ, ਰੱਸੀ ਰਾਹੀਂ ਬਚਾਅ ਤੇ ਜ਼ਖਮੀਆਂ ਨੂੰ ਤੁਰੰਤ ਮੁੱਢਲੀ ਸਹਾਇਤਾ ਦੇਣ ਅਤੇ ਅਚਾਨਕ ਆਉਣ ਵਾਲੀਆਂ ਆਫਤਾਂ ਦੌਰਾਨ ਲੋਕਾਂ ਦੀ ਜਾਨ ਬਾਉਣ ਸਬੰਧੀ ਵਿਸਤਾਰ ਨਾਲ ਟ੍ਰੇਨਿੰਗ ਦਿੱਤੀ ਗਈ। ਸਿਵਲ ਡਿਫੈਂਸ ਅਧਿਕਾਰੀਆਂ ਅਨੁਸਾਰ ਉਕਤ ਟ੍ਰੇਨਿੰਗ ਕੈਂਪ ਹੰਗਾਮੀ ਹਾਲਾਤ ਦੌਰਾਨ ਕਿਸੇ ਵੀ ਆਫਤ ਸਮੇਂ ਮਨੁਖੀ ਜਾਤ ਨੂੰ ਬਚਾਉਣ ਵਿਸ਼ੇਸ਼ ਟ੍ਰੇਨਿੰਗ ਦੇਣਾ ਹੈ। ਅਧਿਕਾਰੀਆਂ ਅਨੁਸਾਰ ਅਗਲਾ ਕੋਰਸ 2 ਅਧੀਨ 22 ਜਨਵਰੀ ਤੋਂ 30 ਜਨਵਰੀ ਤਕ ਕੈਂਪ ਲਾਇਆ ਜਾਏਗਾ। ਇਸ ਟ੍ਰੇਨਿੰਗ ਕੈਂਪ ਦੇ ਮੌਕੇ ਮੁੱਖ ਮਹਿਾਮਨ ਵਜੋਂ ਜਸਕਰਨ ਸਿੰਘ ਜ਼ਿਲਾ ਕਮਾਂਡੈਂਟ, ਪ੍ਰਿਤਪਾਲ ਸਿੰਘ ਨੋਟੀ ਚੀਫ ਵਾਰਡਨ ਸਿਵਲ ਡਿਫੈਂਸ ਜਲੰਧਰ, ਡਾ. ਜਗਜੀਤ ਕੌਰ ਪ੍ਰਿੰਸੀਪਲ ਵਿੇਸ਼ੇਸ਼ ਤੌਰ ’ਤੇ ਸ਼ਾਮਲ ਹੋਏ।