ਰੋਜ਼ੀ-ਰੋਟੀ ਦੀ ਭਾਲ 'ਚ ਵਿਦੇਸ਼ ਗਏ ਨੌਜਵਾਨ ਨਾਲ ਵਾਪਰਿਆ ਭਾਣਾ: ਸ਼ਾਹਕੋਟ ਦੇ ਰਣਜੋਧ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਦੋ ਛੋਟੇ ਬੱਚੇ ਛੱਡ ਗਿਆ ਹੈ। ਰਣਜੋਧ ਸਿੰਘ ਤੇ ਉਸਦਾ ਭਰਾ ਬੱਬਨਜੀਤ ਸਿੰਘ ਸਿੱਖੀ ਸਰੂਪ ਵਿੱਚ ਹੋਣ ਕਾਰਨ ਇਲਾਕੇ ਵਿੱਚ ਸਤਿਕਾਰੇ ਜਾਂਦੇ ਹਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੋਵੇਂ ਭਰਾ ਆਪਣੇ ਪਿਤਾ ਵੱਲੋਂ ਦਿੱਤੀ ਸਿੱਖਿਆ ਅਨੁਸਾਰ ਗੁਰੂ ਘਰ ਤੇ ਸਮਾਜ ਸੇਵਾ ਨਾਲ ਜੁੜੇ ਹੋਏ ਸਨ।
Publish Date: Tue, 12 May 2026 09:47 AM (IST)
Updated Date: Tue, 12 May 2026 10:22 AM (IST)
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ। ਰੋਜ਼ੀ-ਰੋਟੀ ਦੀ ਭਾਲ ਵਿੱਚ ਵਿਦੇਸ਼ ਗਏ ਪੰਜਾਬੀ ਗੱਭਰੂਆਂ ਨਾਲ ਵਾਪਰ ਰਹੇ ਦੁਖਾਂਤ ਰੁਕਣ ਦਾ ਨਾਮ ਨਹੀਂ ਲੈ ਰਹੇ। ਤਾਜ਼ਾ ਮਾਮਲੇ ਵਿੱਚ ਸ਼ਾਹਕੋਟ ਦੇ ਇੰਪਲਾਈਜ਼ ਕਲੋਨੀ ਵਿੱਚ ਰਹਿਣ ਵਾਲੇ ਪਰਿਵਾਰ ਦੇ ਨੌਜਵਾਨ ਰਣਜੋਧ ਸਿੰਘ ਜੋਧਾ (32) ਦੀ ਅਮਰੀਕਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਖ਼ਬਰ ਦੇ ਫੈਲਦਿਆਂ ਹੀ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਰਣਜੋਧ ਸਿੰਘ ਜੋਧਾ, ਸ੍ਰੀ ਆਨੰਦਪੁਰ ਸਾਹਿਬ ਲੰਗਰ ਸੇਵਾ ਸੁਸਾਇਟੀ ਸ਼ਾਹਕੋਟ ਦੇ ਆਗੂ ਸਵ. ਨਛੱਤਰ ਸਿੰਘ ਸਿਧੜ ਦਾ ਸਪੁੱਤਰ ਸੀ। ਉਹ ਪਿਛਲੇ ਕੁਝ ਸਮੇਂ ਤੋਂ ਅਮਰੀਕਾ ਵਿੱਚ ਰਹਿ ਕੇ ਆਪਣੀ ਰੋਜ਼ੀ-ਰੋਟੀ ਕਮਾ ਰਿਹਾ ਸੀ। ਐਤਵਾਰ ਵਾਲੇ ਦਿਨ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ।
ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਦੋ ਛੋਟੇ ਬੱਚੇ ਛੱਡ ਗਿਆ ਹੈ। ਰਣਜੋਧ ਸਿੰਘ ਤੇ ਉਸਦਾ ਭਰਾ ਬੱਬਨਜੀਤ ਸਿੰਘ ਸਿੱਖੀ ਸਰੂਪ ਵਿੱਚ ਹੋਣ ਕਾਰਨ ਇਲਾਕੇ ਵਿੱਚ ਸਤਿਕਾਰੇ ਜਾਂਦੇ ਹਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੋਵੇਂ ਭਰਾ ਆਪਣੇ ਪਿਤਾ ਵੱਲੋਂ ਦਿੱਤੀ ਸਿੱਖਿਆ ਅਨੁਸਾਰ ਗੁਰੂ ਘਰ ਤੇ ਸਮਾਜ ਸੇਵਾ ਨਾਲ ਜੁੜੇ ਹੋਏ ਸਨ।
ਇਸ ਬੇਵਕਤੀ ਮੌਤ 'ਤੇ ਇਲਾਕੇ ਦੀਆਂ ਰਾਜਨੀਤਿਕ ਤੇ ਧਾਰਮਿਕ ਸ਼ਖ਼ਸੀਅਤਾਂ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਦੁੱਖ ਸਾਂਝਾ ਕਰਨ ਵਾਲਿਆਂ ਵਿੱਚ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ (ਹਲਕਾ ਵਿਧਾਇਕ) ਸ਼ਰਨਜੀਤ ਸਿੰਘ ਖਾਲਸਾ ਸਕੱਤਰ, ਸ੍ਰੀ ਅਨੰਦਪੁਰ ਸਾਹਿਬ ਲੰਗਰ ਸੇਵਾ ਸੁਸਾਇਟੀ, ਬਹਾਦਰ ਸਿੰਘ (ਖਜ਼ਾਨਚੀ), ਜਤਿੰਦਰਪਾਲ ਬੱਲਾ ਸਾਬਕ ਐਮਸੀ,ਜਸਵੀਰ ਸਿੰਘ ਸਿਧੜ (ਵਾਈਸ ਪ੍ਰਧਾਨ) ਸੁਖਦੀਪ ਸਿੰਘ ਸੋਨੂੰ ਪੀਏ, ਕਾਮਰੇਡ ਵਰਿੰਦਰਪਾਲ ਸਿੰਘ ਕਾਲਾ, ਪਵਨ ਅਗਰਵਾਲ (ਸਾਬਕਾ ਐਮਸੀ.) ਸੁਖਜੀਤ ਸਿੰਘ ਝੀਤਾ ਮੁੱਖ ਸੇਵਾਦਾਰ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਲਖਵਿੰਦਰ ਸਿੰਘ ਸੋਖੀ ਨੇ ਮ੍ਰਿਤਕ ਦੀ ਮਾਤਾ ਸੁਰਿੰਦਰ ਕੌਰ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਪ੍ਰਮਾਤਮਾ ਕੋਲੋ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਲਈ ਬੇਨਤੀ ਕੀਤੀ।