ਦਰਦਨਾਕ ਹਾਦਸਾ: ਖੇਤ ਵਾਹੁੰਦੇ ਸਮੇਂ ਰੋਟਾਵੇਟਰ ਦੀ ਲਪੇਟ 'ਚ ਆਉਣ ਕਾਰਨ 14 ਸਾਲਾ ਬੱਚੇ ਦੀ ਮੌਤ
ਮ੍ਰਿਤਕ ਲੜਕੇ ਦੀ ਪਛਾਣ ਬਲਰਾਜ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਰਾਂਦੀਆਂ ਥਾਣਾ ਟਾਂਡਾ ਵਜੋਂ ਹੋਈ ਹੈ। ਇਸ ਸਬੰਧੀ ਮੌਕੇ ਤੇ ਮਿਲੀ ਜਾਣਕਾਰੀ ਅਨੁਸਾਰ ਬੁੱਧਵਾਰ ਦੇਰ ਸ਼ਾਮ ਬਲਰਾਜ ਸਿੰਘ ਆਪਣੇ ਟਰੈਕਟਰ ਪਿੱਛੇ ਪਾਏ ਰੋਟਾਵੇਟਰ ਨਾਲ ਖੇਤ ਵਾਹੁਣ ਗਿਆ ਹੋਇਆ ਸੀ ਕਿ ਅਚਾਨਕ ਬਲਰਾਜ ਟਰੈਕਟਰ ਤੋਂ ਹੇਠਾਂ ਡਿੱਗ ਪਿਆ ਅਤੇ ਰੋਟਾਵੇਟਰ ਦੀ ਲਪੇਟ ਵਿਚ ਆ ਗਿਆ।
Publish Date: Fri, 13 Mar 2026 08:59 AM (IST)
Updated Date: Fri, 13 Mar 2026 09:01 AM (IST)
ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ: ਬੀਤੇ ਦਿਨ ਦੇਰ ਸ਼ਾਮ ਹਲਕਾ ਉੜਮੁੜ ਦੇ ਬਲਾਕ ਟਾਂਡਾ ਅਧੀਨ ਪੈਂਦੇ ਪਿੰਡ ਪੰਡੋਰੀ ਨੇੜੇ ਖੇਤਾਂ ਵਿੱਚ ਟਰੈਕਟਰ ਪਿੱਛੇ ਪਾਏ ਰੋਟਾਵੇਟਰ ਨਾਲ ਖੇਤ ਵਾਹੁੰਦਿਆਂ ਅਚਾਨਕ ਰੋਟਾਵੇਟਰ ਵਿੱਚ ਆਉਣ ਕਾਰਨ ਇੱਕ 14 ਸਾਲਾਂ ਨਬਾਲਿਗ ਲੜਕੇ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਲੜਕੇ ਦੀ ਪਛਾਣ ਬਲਰਾਜ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਰਾਂਦੀਆਂ ਥਾਣਾ ਟਾਂਡਾ ਵਜੋਂ ਹੋਈ ਹੈ। ਇਸ ਸਬੰਧੀ ਮੌਕੇ ਤੇ ਮਿਲੀ ਜਾਣਕਾਰੀ ਅਨੁਸਾਰ ਬੁੱਧਵਾਰ ਦੇਰ ਸ਼ਾਮ ਬਲਰਾਜ ਸਿੰਘ ਆਪਣੇ ਟਰੈਕਟਰ ਪਿੱਛੇ ਪਾਏ ਰੋਟਾਵੇਟਰ ਨਾਲ ਖੇਤ ਵਾਹੁਣ ਗਿਆ ਹੋਇਆ ਸੀ ਕਿ ਅਚਾਨਕ ਬਲਰਾਜ ਟਰੈਕਟਰ ਤੋਂ ਹੇਠਾਂ ਡਿੱਗ ਪਿਆ ਅਤੇ ਰੋਟਾਵੇਟਰ ਦੀ ਲਪੇਟ ਵਿਚ ਆ ਗਿਆ। ਮੌਕੇ ’ਤੇ ਇਕੱਠੇ ਹੋਏ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਉਸਨੂੰ ਤੁਰੰਤ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਬਲਰਾਜ ਸਿੰਘ ਦੀ ਅਚਾਨਕ ਹੋਈ ਮੌਤ ਤੋਂ ਬਾਅਦ ਜਿੱਥੇ ਪਰਿਵਾਰ ਵੱਡੇ ਸਦਮੇ ਵਿਚ ਹੈ ਉੱਥੇ ਪਿੰਡ ਰਾਂਦੀਆਂ ਅਤੇ ਆਸ ਪਾਸ ਦੇ ਪਿੰਡਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਟਾਂਡਾ ਪੁਲਿਸ ਨੇ ਮ੍ਰਿਤਕ ਦੀ ਲਾਸ਼ ਆਪਣੇ ਕਬਜ਼ੇ ਵਿਚ ਲੈ ਕੇ ਆਪਣੀ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।