ਟਰੈਕਟਰ-ਟਰਾਲੀ ਚਾਲਕ ਦੀ ਖੱਡ ’ਚ ਡਿੱਗਣ ਨਾਲ ਮੌਤ
ਸੰਵਾਦ ਸਹਿਯੋਗੀ, ਜਾਗਰਣ, ਫਿਲੌਰ
Publish Date: Mon, 01 Dec 2025 10:13 PM (IST)
Updated Date: Mon, 01 Dec 2025 10:14 PM (IST)
ਸੰਵਾਦ ਸਹਿਯੋਗੀ, ਜਾਗਰਣ, ਫਿਲੌਰ : ਨਾਜਾਇਜ਼ ਮਾਈਨਿੰਗ ਦੇ ਚੱਕਰ ’ਚ ਟਰੈਕਟਰ-ਟਰਾਲੀ ਚਾਲਕ ਦੀ 30 ਫੁੱਟ ਡੂੰਘੀ ਖੱਡ ’ਚ ਡਿੱਗਣ ਨਾਲ ਦਰਦਨਾਕ ਮੌਤ ਹੋ ਗਈ। ਜਾਣਕਾਰੀ ਅਨੁਸਾਰ ਚਾਲਕ ਮੁਨੀਸ਼ ਕੁਮਾਰ ਪੁੱਤਰ ਛੋਟੇ ਲਾਲ, ਟਰੈਕਟਰ-ਟਰਾਲੀ ਲੈ ਕੇ ਦਰਿਆ ਕੰਢਿਓਂ ਲੰਘ ਰਿਹਾ ਸੀ ਕਿ ਉਹ ਅਚਾਨਕ 30 ਫੁੱਟ ਡੂੰਘੀ ਖੱਡ ’ਚ ਡਿੱਗ ਗਿਆ। ਟਰੈਕਟਰ ਦੇ ਹੇਠਾਂ ਆ ਕੇ ਉਸ ਦੀ ਮੌਤ ਹੋ ਗਈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮੁਨੀਸ਼ ਕੁਮਾਰ ਅਕਸਰ ਸੂਰਜ ਡੁੱਬਣ ਮਗਰੋਂ ਨਾਜਾਇਜ਼ ਰੇਤ ਮਾਈਨਿੰਗ ਦੇ ਕੰਮ ’ਚ ਲੱਗ ਜਾਂਦਾ ਸੀ। ਉਹ ਇਨ੍ਹਾਂ ਥਾਵਾਂ ਤੇ ਖ਼ੁਦ ਨਾਜਾਇਜ਼ ਮਾਈਨਿੰਗ ਸੀ। ਸੂਚਨਾ ਮਿਲਣ ਮਗਰੋਂ ਪੁਲਿਸ ਮੌਕੇ ’ਤੇ ਪੁੱਜ ਗਈ, ਜਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਥਾਨਕ ਸਿਵਲ ਹਸਪਤਾਲ ਭੇਜ ਦਿੱਤਾ।