ਭਲਕੇ ਸਜੇਗਾ ਸ਼ਹੀਦੀ ਨਗਰ ਕੀਰਤਨ
ਭਲਕੇ ਸਜੇਗਾ ਗੁਰਦੁਆਰਾ ਨੌਵੀਂ ਪਾਤਸ਼ਾਹੀ ਤੋਂ ਸ਼ਹੀਦੀ ਨਗਰ ਕੀਰਤਨ, ਤਿਆਰੀਆਂ ਮੁਕੰਮਲ
Publish Date: Fri, 21 Nov 2025 06:27 PM (IST)
Updated Date: Fri, 21 Nov 2025 06:28 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਗੁਰਦੁਆਰਾ ਨੌਵੀਂ ਪਾਤਸ਼ਾਹੀ ਦੂਖ ਨਿਵਾਰਨ ਸਾਹਿਬ ਗੁਰੂ ਤੇਗ ਬਹਾਦਰ ਨਗਰ ਵੱਲੋਂ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਪੁਰਬ ਨੂੰ ਸਮਰਪਿਤ ਨਗਰ ਕੀਰਤਨ 23 ਨਵੰਬਰ ਨੂੰ ਸਵੇਰੇ 9 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਸਜਾਇਆ ਜਾਵੇਗਾ। ਇਹ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਰੇਨਬੋ ਰੋਡ, ਮਾਡਲ ਟਾਊਨ ਮਾਰਕੀਟ, ਗੁਰਦੁਆਰਾ ਮਾਡਲ ਟਾਊਨ, ਮਾਲ ਰੋਡ, ਮੈਨਬਰੋ ਚੌਕ, ਭਾਈ ਦਿਆਲਾ ਜੀ ਪਾਰਕ, ਭਾਈ ਜੈਤਾ ਜੀ ਮਾਰਕੀਟ ਤੋਂ ਹੁੰਦਾ ਹੋਇਆ ਤੋਂ ਹੁੰਦਾ ਹੋਇਆ ਬਾਅਦ ਦੁਪਹਿਰ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਵੇਗਾ। ਇਸ ਸਬੰਧੀ ਪ੍ਰਬੰਧਕ ਕਮੇਟੀ ਦੀ ਵਿਸ਼ੇਸ਼ ਮੀਟਿੰਗ ਹੋਈ। ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਕੰਵਲਜੀਤ ਸਿੰਘ ਟੋਨੀ ਨੇ ਦਸਿਆ ਕਿ ਇਸ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਮੌਕੇ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਜਗਜੀਤ ਸਿੰਘ ਗਾਬਾ, ਮੁੱਖ ਸੇਵਾਦਾਰ, ਕੰਵਲਜੀਤ ਸਿੰਘ ਉਬਰਾਏ ਕਾਰਜਕਾਰੀ ਪ੍ਰਧਾਨ, ਮਨਜੀਤ ਸਿੰਘ ਠੁਕਰਾਲ, ਸੀ.ਮੀਤ ਪ੍ਰਧਾਨ,ਕੰਵਲਜੀਤ ਸਿੰਘ ਜਰਨਲ ਸਕੱਤਰ, ਪਰਮਜੀਤ ਸਿੰਘ ਭਲਵਾਨ, ਪਰਮਜੀਤ ਸਿੰਘ ਕਾਨਪੁਰੀ, ਭੁਪਿੰਦਰ ਸਿੰਘ, ਹਰਜਿੰਦਰ ਸਿੰਘ ਲੈਂਡ ਲਾਰਡ ਆਦਿ ਮੈਂਬਰ ਹਾਜ਼ਰ ਸਨ।