ਅੱਜ ਰਵਾਨਾ ਹੋਵੇਗੀ ਬੇਗਮਪੁਰਾ ਸਪੈਸ਼ਲ ਰੇਲ ਗੱਡੀ
ਅੱਜ ਜਾਏਗੀ ਬੇਗਮਪੁਰਾ ਸਪੈਸ਼ਲ ਗੱਡੀ ਸ਼ਰਧਾਲੂਆਂ ਨੂੰ ਲੈ ਕੇ
Publish Date: Wed, 28 Jan 2026 10:08 PM (IST)
Updated Date: Wed, 28 Jan 2026 10:10 PM (IST)

-24 ਡੱਬਿਆਂ ਵਾਲੀ ਗੱਡੀ ਦੁਪਹਿਰ ਬਾਅਦ 3.40 ਮਿੰਟ ’ਤੇ ਹੋਵੇਗੀ ਰਵਾਨਾ -ਡੀਸੀ ਤੇ ਪੁਲਿਸ ਕਮਿਸ਼ਨਰ ਨੇ ਲਿਆ ਸਟੇਸ਼ਨ ਦੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਸਬੰਧੀ ਵੀਰਵਾਰ ਨੂੰ ਦੁਪਹਿਰ ਬਾਅਦ 3.40 ਵਜੇ ਬੇਗਮਪੁਰਾ ਲਈ ਵਿਸ਼ੇਸ਼ ਗੱਡੀ ਰਵਾਨਾ ਹੋਵੇਗੀ। ਉਕਤ ਵਿਸ਼ੇਸ਼ ਗੱਡੀ ਜੋ 24 ਡੱਬਿਆਂ ਵਾਲੀ ਹੈ, ਲਗਪਗ 1700 ਸ਼ਰਧਾਲੂਆਂ ਨੂੰ ਲੈ ਕੇ ਰਵਾਨਾ ਹੋਵੇਗੀ। ਇਸ ’ਚ ਡੇਰਾ ਬੱਲਾਂ ਦੇ ਸੰਤ ਨਿਰਜੰਣ ਸਿੰਘ ਵੀ ਵਿਸ਼ੇਸ਼ ਗੱਡੀ ’ਚ ਸ਼ਰਧਾਲੂਆਂ ਨਾਲ ਰਵਾਨਾ ਹੋਣਗੇ। ਉਕਤ ਵਿਸ਼ੇਸ਼ ਗੱਡੀ ਦੀ ਬੁਕਿੰਗ ਫਿਰੋਜ਼ਪੁਰ ਰੇਲਵੇ ਮੰਡਲ ਤੋਂ ਲਗਪਗ 17 ਲੱਖ ਰੁਪਏ ’ਚ ਕੀਤੀ ਗਈ ਹੈ ਤੇ ਇਹ ਗੱਡੀ ਸ਼ਰਧਾਲੂਆਂ ਨੂੰ ਲੈ ਕੇ ਅਗਲੇ ਦਿਨ ਉਥੇ ਪੁੱਜੇਗੀ। ਇਸ ਦੀ ਪੁਸ਼ਟੀ ਸਟੇਸ਼ਨ ਸੁਪਰਡੈਂਟ ਵੱਲੋਂ ਕੀਤੀ ਗਈ ਹੈ। ਰੇਲਵੇ ਸਟੇਸ਼ਨ ’ਤੇ ਸ਼ਰਧਾਲੂਆਂ ਵੱਲੋਂ ਬਕਾਇਦਾ ਮੇਲੇ ਵਰਗਾ ਮਾਹੌਲ ਬਣਾਇਆ ਜਾ ਰਿਹਾ ਹੈ ਤੇ ਉਥੇ ਟੈਂਟ ਆਦਿ ਹਰ ਸਾਲ ਦੀ ਤਰ੍ਹਾਂ ਲਾ ਕੇ ਸ਼ਰਧਾਲੂਆਂ ਦੇ ਬੈਠਣ ਤੇ ਲੰਗਰ ਆਦਿ ਕਰਵਾਏ ਜਾਣਗੇ। ---------------------- ਡੀਸੀ ਤੇ ਪੁਲਿਸ ਕਮਿਸ਼ਨਰ ਨੇ ਲਿਆ ਜਾਇਜ਼ਾ ਇਸ ਦੌਰਾਨ ਰੇਲਵੇ ਸਟੇਸ਼ਨ ’ਤੇ ਅੱਜ ਬੇਗਮਪੁਰਾ ਸਪੈਸ਼ਲ ਗੱਡੀ ਦੇ ਰਵਾਨਾ ਹੋਣ ਤੇ ਸ਼ਰਧਾਲੂਆਂ ਕੇ ਆਉਣ ’ਤੇ ਉਨ੍ਹਾਂ ਦੇ ਬੈਠਣ ਆਦਿ ਦੇ ਪ੍ਰਬੰਧਾਂ ਦਾ ਮੌਕੇ ’ਤੇ ਜਾ ਕੇ ਜਾਇਜ਼ਾ ਲਿਆ ਗਿਆ। ਇਸ ਦੌਰਾਨ ਉਨ੍ਹਾਂ ਨੇ ਇਕ ਨੰਬਰ ਪਲੇਟ ਫਾਰਮ ਦਾ ਮੁਆਇਨਾ ਵੀ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਪੁਲਿਸ ਫੋਰਸ ਤੋਂ ਇਲਾਵਾ ਜੀਆਰਪੀ ਤੇ ਆਰਪੀਐੱਫ ਦੇ ਅਧਿਕਾਰੀ ਤੇ ਫੋਰਸ ਦੇ ਜਵਾਨ ਵੀ ਮੌਜੂਦ ਰਹੇ।