ਦਯਾਨੰਦ ਆਯੁਰਵੈਦਿਕ ਕਾਲਜ ’ਚ ਖੇਡ ਮੁਕਾਬਲੇ ਸੰਪੰਨ
ਦਯਾਨੰਦ ਆਯੁਰਵੈਦਿਕ ਕਾਲਜ ਵਿਖੇ ਤਿੰਨ ਦਿਨਾਂ ਸਪੰਦਨ-2025 ਖੇਡ ਮੁਕਾਬਲੇ ਸੰਪੰਨ
Publish Date: Thu, 11 Dec 2025 07:53 PM (IST)
Updated Date: Thu, 11 Dec 2025 07:54 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਦਯਾਨੰਦ ਆਯੁਰਵੈਦਿਕ ਕਾਲਜ ’ਚ ਕਰਵਾਏ ਤਿੰਨ ਦਿਨਾਂ ‘ਸਪੰਦਨ–2025’ ਖੇਡ ਮੁਕਾਬਲੇ ਦਾ ਸਮਾਪਨ ਸਮਾਰੋਹ ਹੋਇਆ। ਸਮਾਰੋਹ ’ਚ ਮੁੱਖ ਮਹਿਮਾਨ ਵਜੋਂ ਪ੍ਰਿੰਸੀਪਲ ਪ੍ਰੋ. ਚੰਦਰ ਸ਼ੇਖਰ ਸ਼ਰਮਾ ਨੇ ਸ਼ਿਰਕਤ ਕੀਤੀ ਤੇ ਜੇਤੂ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਖੇਡ ਸਮਾਰੋਹ ਦੇ ਤੀਸਰੇ ਤੇ ਆਖਰੀ ਦਿਨ 100 ਮੀਟਰ ਦੌੜ, ਰੀਲੇ ਦੌੜ, ਬੈੱਡਮਿੰਟਨ ਤੇ ਫੁੱਟਬਾਲ ਮੁਕਾਬਲੇ ਕਰਵਾਏ, ਜਿਸ ’ਚ ਕਾਲਜ ਦੇ ਵੱਖ–ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਤੇ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕੀਤਾ। ਇਨ੍ਹਾਂ ਮੁਕਾਬਲਿਆਂ ’ਚ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਦਿਆਰਥੀਆਂ ਦੇ ਨਾਲ–ਨਾਲ ਕਾਲਜ ਦੇ ਕੁਝ ਅਧਿਆਪਕਾਂ ਨੇ ਵੀ ਵਧ–ਚੜ੍ਹ ਕੇ ਹਿੱਸਾ ਲਿਆ ਤੇ ਆਪਣੀ ਖੇਡ ਸਮਰੱਥਾ ਦਿਖਾਈ। ਸਮਾਰੋਹ ’ਚ ਪ੍ਰਿੰਸੀਪਲ ਪ੍ਰੋ. ਚੰਦਰ ਸ਼ੇਖਰ ਸ਼ਰਮਾ ਨੇ ਆਪਣੇ ਸੰਬੋਧਨ ’ਚ ਕਿਹਾ ਕਿ ‘ਸਪੰਦਨ–2025’ ਰਾਹੀਂ ਵਿਦਿਆਰਥੀਆਂ ’ਚ ਖੇਡ ਭਾਵਨਾ, ਆਪਸੀ ਤਾਲਮੇਲ ਤੇ ਸਿਹਤਮੰਦ ਮੁਕਾਬਲੇ ਦੀ ਭਾਵਨਾ ਨੂੰ ਉਤਸ਼ਾਹਿਤ ਕੀਤਾ ਗਿਆ ਹੈ। ਉਨ੍ਹਾਂ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਪ੍ਰਿੰਸੀਪਲ ਨੇ ਕਿਹਾ ਕਿ ਸਪੰਦਨ–2025 ਰਾਹੀਂ ਕਾਲਜ ਨੇ ਨਾ ਸਿਰਫ਼ ਖੇਡ ਮੁਕਾਬਲੇ ਕਰਵਾਏ ਹਨ, ਸਗੋਂ ਵਿਦਿਆਰਥੀਆਂ ਨੂੰ ਆਪਸੀ ਭਾਈਚਾਰੇ ਤੇ ਟੀਮ ਵਰਕ ਦੀ ਭਾਵਨਾ ਨਾਲ ਕੰਮ ਕਰਨ ਲਈ ਵੀ ਪ੍ਰੇਰਿਤ ਕੀਤਾ ਹੈ। ਅੰਤ ’ਚ ਰਾਸ਼ਟਰੀ ਗਾਣ ਨਾਲ ਖੇਡ ਪ੍ਰੋਗਰਾਮ ਦਾ ਸਮਾਪਨ ਹੋਇਆ।