ਤਿੰਨ ਦਿਨਾ ਨੌਵਾਂ ਮਹਾਨ ਬਸੰਤ ਰਾਗ ਕੀਰਤਨ ਦਰਬਾਰ ਅੱਜ ਤੋਂ
ਤਿੰਨ ਦਿਨਾ ਨੌਵਾਂ ਮਹਾਨ ਬਸੰਤ ਰਾਗ ਕੀਰਤਨ ਦਰਬਾਰ ਪਿੰਡ ਥਲਾ ’ਚ ਅੱਜ ਤੋਂ
Publish Date: Fri, 23 Jan 2026 07:10 PM (IST)
Updated Date: Fri, 23 Jan 2026 07:12 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਬਾਬਾ ਦੀਪ ਸਿੰਘ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਨੌਵਾਂ ਮਹਾਨ ਬਸੰਤ ਰਾਗ ਕੀਰਤਨ ਦਰਬਾਰ ਗੁਰਦੁਆਰਾ ਸ਼ਹੀਦਾਂ ਸਿੰਘਾਂ ਪਿੰਡ ਥਲਾ ਵਿਖੇ 24, 25, 26 ਜਨਵਰੀ ਨੂੰ ਬੜੇ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ। ਇਸ ਦੀ ਜਾਣਕਾਰੀ ਨਿਰਮਲਾ ਸੰਤ ਮੰਡਲ ਪੰਜਾਬ ਦੇ ਪ੍ਰਧਾਨ ਸੰਤ ਬਾਬਾ ਸੰਤੋਖ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਥਲੇ ਵਾਲਿਆਂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ 24 ਜਨਵਰੀ ਨੂੰ ਸ੍ਰੀ ਅਖੰਡ ਪਾਠ ਆਰੰਭ ਹੋਣਗੇ। 26 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਦਰਬਾਰ 11 ਤੋਂ 3 ਵਜੇ ਤਕ ਚੱਲੇਗਾ। ਇਸ ’ਚ ਪੰਥ ਦੇ ਮਹਾਨ ਰਾਗੀ ਢਾਡੀ ਕੀਰਤਨੀ ਤੇ ਕਥਾਵਾਚਕ ਹਾਜ਼ਰੀ ਭਰਨਗੇ। ਕੀਰਤਨ ਦਰਬਾਰ ’ਚ ਉਸਤਾਦ ਕਾਲੇ ਰਾਮ ਜੀ (ਤਬਲਾ ਵਾਦਕ ਜਲੰਧਰ ਵਾਲੇ), ਭਾਈ ਦਲੀਪ ਸਿੰਘ ਫੱਕਰ ਪਟਿਆਲੇ ਵਾਲੇ, ਭਾਈ ਕਮਲਜੀਤ ਸਿੰਘ ਸ਼ਾਂਤ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਗੁਰਦੁਆਰਾ ਸਾਹਿਬ ਦਾ ਹਜ਼ੂਰੀ ਜਥਾ ਸੰਗਤਾਂ ਨੂੰ ਰਸਭਿੰਨੀ ਨਾਲ ਗੁਰਬਾਣੀ ਨਾਲ ਕਰਨਗੇ। ਇਸ ਇਸ ਮੌਕੇ ਸੁਖਵਿੰਦਰ ਸਿੰਘ ਕਾਲਾ, ਅਮਰੀਕ ਸਿੰਘ, ਗੁਰਨਾਮ ਸਿੰਘ, ਗੁਰੂ ਘਰ ਦੇ ਸੇਵਾਦਾਰ ਆਦਿ ਮੌਜੂਦ ਸਨ।