ਹੈਰੋਇਨ ਸਮੇਤ ਤਿੰਨ ਤਸਕਰ ਕਾਬੂ
ਹੈਰੋਇਨ ਸਮੇਤ ਤਿੰਨ ਤਸਕਰ ਕਾਬੂ
Publish Date: Wed, 21 Jan 2026 09:02 PM (IST)
Updated Date: Wed, 21 Jan 2026 09:03 PM (IST)
ਕਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਥਾਣਾ ਨੰਬਰ ਪੰਜ ਦੀ ਪੁਲਿਸ ਨੇ ਤਿੰਨ ਨਸ਼ਾ ਤਸਕਰਾਂ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਥਾਣਾ ਨੰਬਰ ਪੰਜ ਦੀ ਪੁਲਿਸ ਨੂੰ ਮੁਖਬਰ ਤੋਂ ਗੁਪਤ ਸੂਚਨਾ ਮਿਲੀ ਸੀ ਕਿ ਤਿੰਨ ਨੌਜਵਾਨ ਜੋ ਕਿ ਨਸ਼ੇ ਦਾ ਧੰਦਾ ਕਰਦੇ ਹਨ ਇਸ ਵੇਲੇ ਬਬਰੀਕ ਚੌਕ ਵੱਲ ਨਸ਼ੇ ਦੀ ਸਪਲਾਈ ਦੇਣ ਲਈ ਜਾ ਰਹੇ ਹਨ, ਜਿਸ ’ਤੇ ਥਾਣਾ ਮੁਖੀ ਨੇ ਹੈੱਡ ਕਾਂਸਟੇਬਲ ਕੁਲਵੰਤ ਸਿੰਘ ਨੂੰ ਪੁਲਿਸ ਪਾਰਟੀ ਸਮੇਤ ਬਬਰੀਕ ਚੌਂਕ ਵਿੱਚ ਨਾਕਾ ਲਗਉਣ ਲਈ ਭੇਜਿਆ। ਜਦ ਪੁਲਿਸ ਟੀਮ ਬਬਰੀਕ ਚੌਕ ਵਿੱਚ ਮੌਜੂਦ ਸੀ ਤਾਂ ਇਸ ਦੌਰਾਨ ਤਿੰਨ ਨੌਜਵਾਨ ਨਾਕੇ ਤੋਂ ਲੰਘਣ ਲੱਗੇ ਜਿਨ੍ਹਾਂ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਲਿਆ। ਜਦ ਪੁਲਿਸ ਪਾਰਟੀ ਨੇ ਉਨ੍ਹਾਂ ਦਾ ਨਾਂ ਪੁੱਛਿਆ ਤਾਂ ਵਿਸ਼ਾਲ ਉਰਫ ਲੋਟਾ ਵਾਸੀ ਮੋਚੀ ਮਹੱਲਾ, ਬਲਵਿੰਦਰ ਸਿੰਘ ਸੋਨੂ ਵਾਸੀ ਬਸਤੀ ਸ਼ੇਖ ਤੇ ਗਗਨਦੀਪ ਸਿੰਘ ਵਾਸੀ ਤੇਜਮੋਹਨ ਨਗਰ ਦੱਸਿਆ। ਜਦ ਤਲਾਸ਼ੀ ਲਈ ਤਾਂ ਤਿੰਨਾਂ ਕੋਲੋਂ 30 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ’ਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਫੜੇ ਗਏ ਮੁਲਜ਼ਮਾਂ ਖਿਲਾਫ ਐੱਨਡੀਪੀਐੱਸ ਦੇ ਤਹਿਤ ਮਾਮਲਾ ਦਰਜ ਕਰਕੇ ਉਹਨਾਂ ਕੋਲੋਂ ਪੁੱਛਗਿੱਛ ਲਈ ਅਦਾਲਤ ਵਿੱਚੋਂ ਪੁਲਿਸ ਰਿਮਾਂਡ ਲਿਆ ਜਾ ਰਿਹਾ ਹੈ।